ਨਵੀਂ ਦਿੱਲੀ— ਸਮਰਾਟਫੋਨ ਕੰਪਨੀ ਬਲੈਕਬੇਰੀ ਨੇ ਆਪਣਾ ਪਹਿਲਾ ਐਂਡ੍ਰਾਇਡ ਆਧਾਰਿਤ ਫੋਨ 'ਪ੍ਰਿਵ' ਅੱਜ ਭਾਰਤ 'ਚ ਪੇਸ਼ ਕੀਤਾ ਹੈ। ਇਸ ਦੀ ਕੀਮਤ 62,990 ਰੁਪਏ ਹੈ। ਬਲੈਕਬੇਰੀ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਯੂ. ਨਰਿੰਦਰ ਨਾਇਕ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਸਿਰਫ ਐਂਡ੍ਰਾਇਡ ਫੋਨ ਨਹੀਂ ਹੈ। ਪ੍ਰਿਵ ਬਲੈਕਬੇਰੀ ਦੀ ਪ੍ਰਮੁੱਖ ਪੇਸ਼ਕਸ਼ ਹੈ। ਇਸ ਵਿਚ ਸਾਡੇ ਪ੍ਰਾਡਕਟੀਵਿਟੀ ਅਤੇ ਸੁਰੱਖਿਆ ਸੰਬੰਧੀ ਫੀਚਰ ਅਤੇ ਐਂਡ੍ਰਾਇਡ ਦਾ ਖੁੱਲ੍ਹਾਪਨ ਹੈ।
ਜ਼ਿਕਰਯੋਗ ਹੈ ਕਿ ਬਲੈਕਬੇਰੀ ਬਾਜ਼ਾਰ 'ਚ ਆਪਣੀ ਕਮਜ਼ੋਰ ਪਕੜ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਐਂਡ੍ਰਾਇਡ ਆਧਾਰਿਤ ਸਮਾਰਟਫੋਨ ਲਿਆਉਣ ਲਈ ਇਸ ਦਿਸ਼ਾ 'ਚ ਚੁੱਕਿਆ ਗਿਆ ਕਦਮ ਮੰਨਿਆ ਜਾ ਰਿਹਾ ਹੈ। ਕਿਸੇ ਸਮੇਂ ਬਲੈਕਬੇਰੀ ਦੇ ਬਿਜ਼ਨੈੱਸ ਫੋਨ ਦਾ ਪ੍ਰਭਾਵ ਹੁੰਦਾ ਸੀ ਪਰ ਗੂਗਲ ਦੇ ਐਂਡ੍ਰਾਇਡ ਅਤੇ ਐਪਲ ਦੇ ਆਈ.ਓ.ਐੱਸ. ਆਧਾਰਿਤ ਸਮਾਰਟਫੋਨ ਨੇ ਬਾਜ਼ਾਰ ਦਾ ਦ੍ਰਿਸ਼ ਪਲਟ ਦਿੱਤਾ।
ਕੀ ਉੱਚੀ ਕੀਮਤ ਗਾਹਕਾਂ ਨੂੰ ਦੂਰ ਕਰੇਗੀ ਇਹ ਪੁੱਛੇ ਜਾਣ 'ਤੇ ਨਾਇਕ ਦਾ ਜਵਾਬ ਰਿਣਾਤਮਕ ਰਿਹਾ। ਕੰਪਨੀ ਦੀ ਇਸ ਸਾਲ ਗੂਗਲ ਦੇ ਐਂਡ੍ਰਾਇਡ ਆਪਰੇਟਿੰਗ ਸਿਸਟਮ ਆਧਾਰਿਤ ਹੋਰ ਸਮਾਰਟਫੋਨ ਪੇਸ਼ ਕਰਨ ਦੀ ਯੋਜਨਾ ਹੈ।
4,000 MAh ਤਾਕਤਵਰ ਬੈਟਰੀ ਨਾਲ ਲਾਂਚ ਹੋਇਆ honor holly-2 plus
NEXT STORY