ਗੈਜੇਟ ਡੈਸਕ– ਬਲੈਕਬੇਰੀ ਨੇ ਸਮਾਰਟਫੋਨ ਬਾਜ਼ਾਰ ਨੂੰ ਪਹਿਲਾਂ ਹੀ ਅਲਵਿਦਾ ਕਹਿ ਦਿੱਤਾ ਹੈ। ਇਕ ਸਮਾਂ ਉਹ ਵੀ ਸੀ ਜਦੋਂ ਬਲੈਕਬੇਰੀ ਦੀ ਦੀਵਾਨਗੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਦੀ ਸੀ ਪਰ ਇਸ ਸਮੇਂ ਬਾਜ਼ਾਰ ’ਚ ਆਈਫੋਨ ਅਤੇ ਐਂਡਰਾਇਡ ਫੋਨ ਦਾ ਕਬਜ਼ਾ ਹੈ, ਬਲੈਕਬੇਰੀ ਫੋਨ ਬਾਜ਼ਾਰ ’ਚੋਂ ਗਾਇਬ ਹਨ। ਉਂਝ ਅਜੇ ਵੀ ਕੁਝ ਲੋਕਾਂ ਕੋਲ ਬਲੈਕਬੇਰੀ ਦੇ ਫੋਨ ਹਨ, ਹਾਲਾਂਕਿ ਅਜਿਹੇ ਲੋਕਾਂ ਦੀ ਮੁਸੀਬਤ ਹੁਣ ਵਧਣ ਵਾਲੀ ਹੈ।
ਇਹ ਵੀ ਪੜ੍ਹੋ– ਸਸਤਾ ਹੋਇਆ Samsung ਦਾ 48MP ਕੈਮਰੇ ਵਾਲਾ ਇਹ ਸਮਾਰਟਫੋਨ, ਜਾਣੋ ਨਵੀਂ ਕੀਮਤ
ਬਲੈਕਬੇਰੀ ਨੇ ਕਿਹਾ ਹੈ ਕਿ ਉਹ 4 ਜਨਵਰੀ 2022 ਯਾਨੀ ਅੱਜ ਤੋਂ ਬਲੈਕਬੇਰੀ ਆਪਰੇਟਿੰਗ ਸਿਸਟਮ ਨੂੰ ਬੰਦ ਕਰ ਰਹੀ ਹੈ। ਬਲੈਕਬੇਰੀ ਨੇ ਪਿਛਲੇ ਸਾਲ ਸਤੰਬਰ ’ਚ ਹੀ ਨਵੇਂ ਫੋਨ ਦੇ ਨਾਲ ਕਿਸੇ ਤਰ੍ਹਾਂ ਦੇ ਕਸਟਮਰ ਸਪੋਰਟ ਨਾ ਦੇਣ ਦਾ ਐਲਾਨ ਕੀਤਾ ਸੀ ਪਰ ਜਿਨ੍ਹਾਂ ਕੋਲ ਫੋਨ ਹਨ, ਉਨ੍ਹਾਂ ਨੂੰ 4 ਜਨਵਰੀ ਤਕ ਦਾ ਸਮਾਂ ਦਿੱਤਾ ਸੀ। ਜਾਣਕਾਰੀ ਲਈ ਦੱਸ ਦੇਈਏ ਕਿ ਇਸਦਾ ਅਸਰ ਬਲੈਕਬੇਰੀ ਦੇ ਉਨ੍ਹਾਂ ਫੋਨਾਂ ’ਤੇ ਨਹੀਂ ਹੋਵੇਗਾ ਜਿਨ੍ਹਾਂ ਬਲੈਕਬੇਰੀ ਫੋਨਾਂ ’ਚ ਐਂਡਰਾਇਡ ਆਪਰੇਟਿੰਗ ਸਿਸਟਮ ਹੈ।
ਅੱਜ ਤੋਂ BlackBerry 7.1 OS, BlackBerry 10 software, BlackBerry PlayBook OS 2.1 ਅਤੇ ਇਸਤੋਂ ਪਹਿਲਾਂ ਵਾਲੇ ਵਰਜ਼ਨ ਬੰਦ ਹੋ ਜਾਣਗੇ। ਇਨ੍ਹਾਂ ਵਰਜ਼ਨ ਨੂੰ ਹੁਣ ਭਵਿੱਖ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਅਪਡੇਟ ਨਹੀਂ ਦਿੱਤੀ ਜਾਵੇਗੀ। ਇਸਦਾ ਮਤਲਬ ਹੈ ਕਿ ਹੁਣ ਸੈਲੁਲਰ ਜਾਂ ਵਾਈ-ਫਾਈ ਕੁਨੈਕਟੀਵਿਟੀ ’ਤੇ ਵੀ ਬਲੈਕਬੇਰੀ ਫੋਨ ਡਾਟਾ ਐਕਸੈੱਸ, ਫੋਨ ਕਾਲ ਕਰਨ, ਟੈਕਸਟ ਮੈਸੇਜ ਭੇਜਣ ਅਤੇ ਐਮਰਜੈਂਸੀ ਨੰਬਰ 911 ’ਤੇ ਵੀ ਕਾਲ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ
ਦੱਸ ਦੇਈਏ ਕਿ ਬਲੈਕਬੇਰੀ ਨੇ 2015 ’ਚ ਐਂਡਰਾਇਡ ਨਾਲ ਸਾਂਝੇਦਾਰੀ ਕੀਤੀ ਸੀ, ਉਸ ਤੋਂ ਬਾਅਦ ਹੀ ਬਲੈਕਬੇਰੀ ਦੇ ਫੋਨ ਐਂਡਰਾਇਡ ਆਪਰੇਟਿੰਗ ਸਿਸਟਮ ਨਾਲ ਲਾਂਚ ਕੀਤੇ ਜਾ ਰਹੇ ਹਨ। 2016 ’ਚ ਬਲੈਕਬੇਰੀ ਦੇ ਲਾਈਸੰਸ ਨੂੰ ਟੀ.ਸੀ.ਐੱਲ. ਨੇ ਲੈ ਲਿਆ ਸੀ। ਭਾਰਤੀ ਬਾਜ਼ਾਰ ’ਚ ਬਲੈਕਬੇਰੀ ਦੀ ਮਾਰਕੀਟਿੰਗ Optiemus ਇੰਫਰਾਕਾਮ ਕਰਦੀ ਹੈ। ਟੀ.ਸੀ.ਐੱਲ. ਨੇ ਬਲੈਕਬੇਰੀ ਦੇ ਲਾਈਸੰਸ ਲੈਣ ਤੋਂ ਬਾਅਦ BlackBerry KeyOne ਅਤੇ Key2 ਵਰਗੇ ਸਮਾਰਟਫੋਨ ਪੇਸ਼ ਕੀਤੇ ਹਨ।
ਟੀ.ਸੀ.ਐੱਲ. ਨੇ ਫਰਵਰੀ 2020 ’ਚ ਕਿਹਾ ਸੀ ਕਿ ਉਹ ਹੁਣ ਬਲੈਕਬੇਰੀ ਦੇ ਫੋਨ ਲਾਂਚ ਨਹੀਂ ਕਰੇਗੀ। ਇਸਤੋਂ ਪਹਿਲਾਂ ਬਲੈਕਬੇਰੀ ਦੇ ਲਾਈਸੰਸ ਵਾਲੀਆਂ ਕੰਪਨੀਆਂ ਨੇ 2018 ਤਕ ਫੋਨ ਪੇਸ਼ ਕੀਤੇ। ਟੈਕਸਾਸ ਦੀ ਕੰਪਨੀ OnwardMobility ਨੇ 2020 ’ਚ ਬਲੈਕਬੇਰੀ ਦੇ 5ਜੀ ਫੋਨ ਦਾ ਟੀਜ਼ਰ ਜਾਰੀ ਕੀਤਾ ਸੀ ਪਰ ਅਜੇ ਤਕ ਫੋਨ ਦੀ ਲਾਂਚਿੰਗ ਅਤੇ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।
ਇਹ ਵੀ ਪੜ੍ਹੋ– ਮੁਸਲਿਮ ਔਰਤਾਂ ਦੀ ‘ਨਿਲਾਮੀ’ ਕਰਨ ਵਾਲਾ ਐਪ ਬਲਾਕ, IT ਮੰਤਰੀ ਨੇ ਦਿੱਤੇ ਸਖ਼ਤ ਕਾਰਵਾਈ ਦੇ ਨਿਰਦੇਸ਼
ਜੀਓ ਨੂੰ 5ਜੀ ਉਪਕਰਣ ਖਰੀਦਣ ਦੀ ਮਨਜ਼ੂਰੀ
NEXT STORY