ਗੈਜੇਟ ਡੈਸਕ– ਸੈਮਸੰਗ ਨੇ ਆਖਿਰਕਾਰ ਆਪਣੇ ਲੋਕਪ੍ਰਸਿੱਧ ਸਮਾਰਟਫੋਨ Galaxy A12 ਦੀ ਕੀਮਤ ’ਚ ਕਟੌਤੀ ਕਰ ਦਿੱਤੀ ਹੈ। ਇਸ ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1000 ਰੁਪਏ ਘੱਟ ਕਰ ਦਿੱਤੀ ਗਈ ਹੈ। ਇਸ ਫੋਨ ਦੀ ਕੀਮਤ ਪਹਿਲਾਂ 13,999 ਰੁਪਏ ਸੀ ਪਰ ਹੁਣ ਗਾਹਕ ਇਸ ਨੂੰ 12,999 ਰੁਪਏ ’ਚ ਖਰੀਦ ਸਕਣਗੇ। ਇਸਤੋਂ ਇਲਾਵਾ ਇਸ ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ’ਚ ਵੀ 1000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਫੋਨ ਨੂੰ ਪਹਿਲਾਂ 16,499 ਰੁਪਏ ’ਚ ਵਿਕਰੀ ਲਈ ਉਪਲੱਬਧ ਕੀਤਾ ਗਿਆ ਸੀ ਪਰ ਹੁਣ ਗਾਹਕ ਇਸ ਨੂੰ 15,499 ਰੁਪਏ ’ਚ ਖਰੀਦ ਸਕਣਗੇ। ਕੰਪਨੀ ਨੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਇਸ ਫੋਨ ਨੂੰ ਨਵੀਂ ਕੀਮਤ ਨਾਲ ਲਿਸਟ ਕਰ ਦਿੱਤਾ ਹੈ।
ਇਹ ਵੀ ਪੜ੍ਹੋ– ਮੁਸਲਿਮ ਔਰਤਾਂ ਦੀ ‘ਨਿਲਾਮੀ’ ਕਰਨ ਵਾਲਾ ਐਪ ਬਲਾਕ, IT ਮੰਤਰੀ ਨੇ ਦਿੱਤੇ ਸਖ਼ਤ ਕਾਰਵਾਈ ਦੇ ਨਿਰਦੇਸ਼
Samsung Galaxy A12 ਦੇ ਫੀਚਰਜ਼
ਡਿਸਪਲੇਅ - 6.5 ਇੰਚ ਦੀ HD+, ਇਨਫਿਨਿਟੀ-ਵੀ
ਪ੍ਰੋਸੈਸਰ - ਆਕਟਾ-ਕੋਰ ਐਕਸੀਨੋਸ 850
ਸਕਿਓਰਿਟੀ - ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਦੀ ਸੁਵਿਧਾ
ਰੀਅਰ ਕੈਮਰਾ - 48MP (ਪ੍ਰਾਈਮਰੀ ਸੈਂਸ਼ਰ) + 5MP (ਸੈਕੇਂਡਰੀ ਸੈਂਸ਼ਰ) + 2MP + 2MP
ਫਰੰਟ ਕੈਮਰਾ - 8MP
ਬੈਟਰੀ - 5000mAh, 15W ਦੀ ਫਾਸਟ ਚਾਰਜਿੰਗ ਦੀ ਸਪੋਰਟ
ਕੁਨੈਕਟੀਵਿਟੀ - 4G LTE, Wi-Fi, GPS, ਬਲੂਟੁੱਥ, ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ
ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ
ਭਾਰਤ ’ਚ ਐਪਲ ਖ਼ਿਲਾਫ਼ ਜਾਂਚ ਦੇ ਆਦੇਸ਼, ਜਾਣੋ ਕੀ ਹੈ ਪੂਰਾ ਮਾਮਲਾ
NEXT STORY