ਜਲੰਧਰ- ਖੂਨੀ ਇੰਟਰਨੈੱਟ ਗੇਮ 'ਬਲਿਊ ਵ੍ਹੇਲ' ਨੇ ਮੁੰਬਈ 'ਚ ਇਕ 14 ਸਾਲ ਦੇ ਬੱਚੇ ਦੀ ਜਾਨ ਲੈ ਲਈ ਹੈ। ਭਾਰਤ 'ਚ ਅਜਿਹਾ ਪਹਿਲਾ ਮਾਮਲਾ ਹੈ। ਅੰਧੇਰੀ ਈਸਟ ਦੇ ਰਹਿਣ ਵਾਲੇ ਇਕ ਬੱਚੇ ਨੇ 7ਵੀਂ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ। ਬੱਚੇ ਨੂੰ ਆਨਲਾਈਨ ਸੁਸਾਈਡ ਗੇਮ ਦਾ ਸ਼ਿਕਾਰ ਦੱਸਿਆ ਜਾ ਰਿਹਾ ਹੈ।
ਮੀਡੀਆ ਦੀਆਂ ਖਬਰਾਂ ਮੁਤਾਬਕ ਆਤਮਹੱਤਿਆ ਕਰਨ ਤੋਂ ਪਹਿਲਾਂ ਮਨਪ੍ਰੀਤ ਸਿੰਘ ਨਾਮੀ ਉਕਤ ਬੱਚੇ ਨੇ ਆਪਣੇ ਦੋਸਤਾਂ ਨੂੰ ਕਥਿਤ ਤੌਰ 'ਤੇ ਦੱਸਿਆ ਸੀ ਕਿ ਉਹ ਬਲਿਊ ਵ੍ਹੇਲ ਨਾਮੀ ਗੇਮ ਖੇਡ ਰਿਹਾ ਹੈ। ਇਸ ਲਈ ਉਹ ਸੋਮਵਾਰ ਸਕੂਲ ਨਹੀਂ ਆਏਗਾ। ਪੁਲਸ ਮੁਤਾਬਕ ਬੱਚੇ ਨੇ ਕੋਈ ਸੁਸਾਈਡ ਨੋਟ ਨਹੀਂ ਛੱਡਿਆ। ਉਸ ਦੇ ਮਾਪਿਆਂ ਦਾ ਕਹਿਣਾ ਹੈ ਕਿ ਬੱਚੇ ਨੇ ਅਜਿਹੇ ਕੋਈ ਸੰਕੇਤ ਨਹੀਂ ਦਿੱਤੇ, ਜਿਸ ਤੋਂ ਇਹ ਪਤਾ ਲੱਗੇ ਕਿ ਉਹ ਕਿਸੇ ਤਰ੍ਹਾਂ ਦੇ ਦਬਾਅ ਦਾ ਸ਼ਿਕਾਰ ਸੀ।
ਖਬਰਾਂ ਮੁਤਾਬਕ 'ਬਲਿਊ ਵ੍ਹੇਲ' ਗੇਮ ਨੂੰ ਇਕ ਸੋਸ਼ਲ ਮੀਡੀਆ ਗਰੁੱਪ ਚਲਾ ਰਿਹਾ ਹੈ। ਇਸ ਗੇਮ 'ਚ ਖਿਡਾਰੀ ਨੂੰ 50 ਦਿਨਾਂ ਤੱਕ ਟਾਸਕ ਦਿੱਤੇ ਜਾਂਦੇ ਹਨ। ਇਨ੍ਹਾਂ 'ਚੋਂ ਆਖਰੀ ਟਾਸਕ ਆਤਮਹੱਤਿਆ ਕਰਨ ਦਾ ਹੁੰਦਾ ਹੈ। ਇਸ ਤੋਂ ਇਲਾਵਾ ਹਰ ਟਾਸਕ ਪੂਰਾ ਹੋਣ 'ਤੇ ਖਿਡਾਰੀ ਨੇ ਆਪਣੀਆਂ ਬਾਹਾਂ ਕੱਟਣੀਆਂ ਹੁੰਦੀਆਂ ਹਨ। ਮਨਪ੍ਰੀਤ ਦੇ ਆਂਢ-ਗੁਆਂਢ ਰਹਿਣ ਵਾਲੇ ਲੋਕ ਉਸ ਵੱਲੋਂ ਕੀਤੀ ਗਈ ਸੁਸਾਈਡ ਦੇ ਪਿੱਛੇ ਇਸ ਗੇਮ ਨੂੰ ਹੀ ਕਾਰਨ ਦੱਸ ਰਹੇ ਹਨ।
2013 'ਚ ਰੂਸ 'ਚ ਆਈ ਸੀ ਇਹ ਗੇਮ : ਰੂਸ 'ਚ ਇਹ ਗੇਮ ਸਭ ਤੋਂ ਪਹਿਲਾਂ 2013 'ਚ ਆਈ ਸੀ। ਹੁਣੇ ਜਿਹੇ ਹੀ ਰੂਸ ਦੀ ਇਕ ਅਦਾਲਤ ਨੇ ਇਸ ਗੇਮ ਦੇ ਇਕ ਪ੍ਰਸ਼ਾਸਕ ਨੂੰ ਸਜ਼ਾ ਵੀ ਸੁਣਾਈ ਸੀ। ਪਿਛਲੇ ਉਕਤ ਸਮੇਂ ਦੌਰਾਨ ਰੂਸ 'ਚ ਇਸ ਗੇਮ ਕਾਰਨ 130 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।
Meizu X2 ਸਮਾਰਟਫੋਨ ਦੀ ਸਰਕੁਲਰ ਸਕੈਂਡਰੀ ਡਿਸਪਲੇ ਨਾਲ ਲੀਕ ਹੋਈ ਜਾਣਕਾਰੀ
NEXT STORY