ਜਲੰਧਰ- ਰਾਤ ਦੇ ਸਮੇਂ ਸਾਈਕਲ ਚਲਾਉਂਦੇ ਸਮੇਂ ਇਹ ਜ਼ਰੂਰੀ ਹੈ ਕਿ ਸਾਰੇ ਵ੍ਹੀਕਲ ਚਾਲਕ ਤੁਹਾਨੂੰ ਆਸਾਨੀ ਨਾਲ ਵੇਖ ਸਕਣ। ਦੁਨੀਆਭਰ 'ਚ ਲਗਭਗ 3600 ਤੋਂ ਜ਼ਿਆਦਾ ਸਾਈਕਲ ਚਾਲਕ ਹਰ ਰੋਜ਼ ਸੜਕ ਉੱਤੇ ਹੋਣ ਵਾਲੀ ਅਣਗਹਿਲੀ ਦੀ ਵਜ੍ਹਾ ਨਾਲ ਜ਼ਖ਼ਮੀ ਹੋ ਜਾਂਦੇ ਹਨ। ਇਸ ਗੱਲ ਉੱਤੇ ਧਿਆਨ ਦਿੰਦੇ ਹੋਏ ਮੈਕਸੀਕੋ ਸਿਟੀ ਦੇ ਰਹਿਣ ਵਾਲੇ ਉੱਦਮੀਆਂ ਦੇ ਇਕ ਸਮੂਹ ਨੇ ਇਕ ਜੈਕੇਟ ਵਿਕਸਿਤ ਕੀਤੀ ਹੈ ਜੋ ਸਾਈਕਲ ਚਲਾਉਂਦੇ ਸਮੇਂ ਚਾਲਕ ਦੇ ਬਰੇਕ ਲਾਉਣ ਅਤੇ ਟਰਨ ਕਰਨ ਉੱਤੇ ਪਿੱਛੇ ਆ ਰਹੇ ਵ੍ਹੀਕਲ ਨੂੰ ਮੁੜਨ ਦਾ ਸੰਕੇਤ ਦੇਵੇਗੀ। ਇਹ ਟੂਇਬੋ (Tuibo) ਜੈਕੇਟ ਯਕੀਨਨ ਕਿਸੇ ਵੀ ਵ੍ਹੀਕਲ ਨੂੰ ਸੜਕ ਉੱਤੇ ਤੁਹਾਡੇ ਸਾਈਕਲ ਦੀ ਮੌਜੂਦਗੀ ਦਾ ਅਹਿਸਾਸ ਜ਼ਰੂਰ ਕਰਵਾਵੇਗੀ ।
ਜੈਕੇਟ 'ਚ ਲੱਗੀ ਹੈ 72 LEDs ਫਲੈਸ਼ ਲਾਈਟਸ
ਪਾਣੀ ਤੋਂ ਬਚਾਉਣ ਵਾਲੀ ਇਸ ਟੂਇਬੋ (Tuibo) ਜੈਕੇਟ ਦੀ ਪਿਛਲੀ ਸਾਈਡ (ਬੈਕ ਵਿਚ) 72 LEDs ਫਲੈਸ਼ ਲਾਈਟ ਲੱਗੀ ਹੈ ਜੋ ਟੇਲ ਲਾਈਟ ਦੀ ਤਰ੍ਹਾਂ ਕੰਮ ਕਰਦੀ ਹੈ। ਇਸ ਤੋਂ ਇਲਾਵਾ ਇਸ 'ਚ ਆਨਬੋਰਡ ਐਕਸਲੇਰੋਮੀਟਰ ਦਿੱਤਾ ਗਿਆ ਹੈ ਜੋ ਸਾਈਕਲ ਦੇ ਰੁਕਣ ਉੱਤੇ ਜੈਕੇਟ 'ਚ ਲੱਗੀ ਲਾਲ ਰੰਗ ਦੀ LEDs ਨੂੰ ਆਨ ਕਰ ਦਿੰਦਾ ਹੈ। ਇਸ ਤੋਂ ਇਲਾਵਾ ਇਕ ਬਲੂਟੁੱਥ ਹੈਂਡਲਬਾਰ ਰਿਮੋਟ ਵੀ ਬਣਾਇਆ ਗਿਆ ਹੈ ਜੋ ਜੈਕੇਟ ਦੇ ਨਾਲ ਕੁਨੈਕਟ ਹੋ ਕੇ ਲੈਫਟ ਅਤੇ ਰਾਈਟ ਸਾਈਡ ਇੰਡੀਕੇਟਰਾਂ ਨੂੰ ਜੈਕੇਟ ਉੱਤੇ ਸ਼ੋਅ ਕਰਨ 'ਚ ਮਦਦ ਕਰਦਾ ਹੈ। ਜੈਕੇਟ ਦੀ ਬਰੈਸਟ ਪਾਕੇਟ ਵਿਚ ਇਕ 100-ਲੀਮੇਨ ਦੀ ਹੈੱਡਲਾਈਟ ਲੱਗੀ ਹੈ, ਜਿਸ ਨੂੰ ਜ਼ਰੂਰਤ ਪੈਣ ਉੱਤੇ ਰਸਤਾ ਦੇਖਣ ਲਈ ਇਸਤੇਮਾਲ 'ਚ ਲਿਆਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਕ ਇਲੈਕਟ੍ਰਿਕ ਹਾਰਨ ਵੀ ਲੱਗਾ ਹੈ ਜਿਸ ਨੂੰ ਚਾਲਕ ਆਪਣੀ ਹਿਪ ਪਾਕੇਟ ਦੇ ਨਾਲ ਲਾ ਕੇ ਜ਼ਰੂਰਤ ਪੈਣ 'ਤੇ ਹਾਰਨ ਦਾ ਇਸਤੇਮਾਲ ਕਰ ਸਕਦਾ ਹੈ।
2,200-mAh ਦੀ ਬੈਟਰੀ ਨਾਲ ਹੈ ਲੈਸ : ਇਸ ਖਾਸ ਟੂਇਬੋ (Tuibo) ਜੈਕੇਟ ਵਿਚ 2,200-mAh ਦੀ ਬੈਟਰੀ ਲੱਗੀ ਹੈ, ਜਿਸ ਦੇ ਬਾਰੇ 'ਚ ਇਸਦੀ ਨਿਰਮਾਤਾ ਟੀਮ ਨੇ ਦਾਅਵਾ ਕੀਤਾ ਹੈ ਕਿ ਇਹ ਫੁੱਲ ਚਾਰਜ ਹੋਣ ਉੱਤੇ ਪੰਜ ਤੋਂ ਅੱਠ ਘੰਟਿਆਂ ਦਾ ਬੈਟਰੀ ਬੈਕਅਪ ਦੇਣ ਵਿਚ ਮਦਦ ਕਰੇਗੀ। ਜੈਕੇਟ ਦੇ ਗੰਦੀ ਜਾਂ ਮੈਲੀ ਹੋਣ ਉੱਤੇ ਇਸ ਪੂਰੇ ਪੈਕ ਨੂੰ ਜੈਕੇਟ ਤੋਂ ਬਾਹਰ ਕੱਢ ਕੇ ਜੈਕੇਟ ਨੂੰ ਧੋਤਾ ਜਾ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ ਤਕਨੀਕ ਨਾਲ ਬਣਾਈ ਗਈ ਇਸ ਟੂਇਬੋ (Tuibo) ਜੈਕੇਟ ਨੂੰ ਜਲਦ ਹੀ $125 (ਲਗਭਗ 8125 ਰੁਪਏ) 'ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
4,50,000 ਸਾਲ ਪਹਿਲਾਂ ਹੋਇਆ ਸੀ ਬ੍ਰੇਗਿਜਟ 1.0, ਖੋਜ 'ਚ ਕੀਤਾ ਗਿਆ ਦਾਅਵਾ
NEXT STORY