ਜਲੰਧਰ : ਸੈਲਫ ਡ੍ਰਾਈਵਿੰਗ ਕਾਰਾਂ ਹੁਣ ਸਿਰਫ ਕਾਂਸੈਪਟ ਨਹੀਂ ਰਹਿ ਗਈਆਂ ਹਨ ਅਤੇ ਬਹੁਤ ਸਾਰੀਆਂ ਕੰਪਨੀਆਂ ਆਪਣੀਆਂ ਸੈਲਫ ਡ੍ਰਾਈਵਿੰਗ ਕਾਰਾਂ ਨੂੰ ਟੈਸਟ ਕਰ ਰਹੀਆਂ ਹਨ । ਬੀ. ਐੱਮ. ਡਬਲਯੂ ਵੀ ਸਮਾਂ ਬਰਬਾਦ ਕੀਤੇ ਬਿਨਾਂ ਇਸ ਵੱਲ ਆਪਣੇ ਕਦਮ ਮਜ਼ਬੂਤ ਕਰ ਰਹੀ ਹੈ । ਜਰਮਨ ਕਾਰ ਮੇਕਰ ਨੇ ਆਟੋਨੋਮਸ ਕਾਰ ਦੇ ਸੁਪਨੇ ਵੱਲ ਕਦਮ ਵਧਾਉਂਦੇ ਹੋਏ ਇੰਟੈੱਲ ਅਤੇ ਮੋਬਾਇਲ ਆਈ ਨਾਲ ਹੱਥ ਮਿਲਾਇਆ ਹੈ। ਬੀ. ਐੱਮ. ਡਬਲਯੂ. ਨੈਕਸਟ 100 ਯੀਅਰ ਨੂੰ ਆਈਨੈਕਸਟ ਨਾਂ ਦਿੱਤਾ ਹੈ ਅਤੇ ਇਸ ਦਾ ਪ੍ਰੋਡਕਸ਼ਨ 2021 ਤੱਕ ਸ਼ੁਰੂ ਕਰ ਦਿੱਤਾ ਜਾਵੇਗਾ ।
ਨਵੇਂ ਭਾਗੀਦਾਰਾਂ ਦੀ ਮਦਦ ਨਾਲ ਬੀ. ਐੱਮ. ਡਬਲਯੂ. ਨਵੀਂ ਸੈਂਸਰ ਟੈਕਨਾਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਾਫਟਵੇਅਰ ਨੂੰ ਵਿਕਸਿਤ ਕਰੇਗੀ। ਜਾਣਕਾਰੀ ਦੇ ਮੁਤਾਬਕ ਬੀ. ਐੱਮ. ਡਬਲਯੂ. ਦੀ ਆਈਨੈਕਸਟ ਇਕ ਫੁੱਲ ਆਟੋਨੋਮਸ ਕਾਰ ਹੋਵੇਗੀ ਜੋ ਕੇਵਲ ਹਾਈਵੇ ਹੀ ਨਹੀਂ ਸਗੋਂ ਸ਼ਹਿਰੀ ਆਬਾਦੀ ਵਿਚ ਵੀ ਕਿਸੇ ਡ੍ਰਾਈਵਰ ਦੀ ਮਦਦ ਦੇ ਬਿਨਾਂ ਚੱਲੇਗਾ। ਬੀ. ਐੱਮ. ਡਬਲਯੂ. ਦਾ ਮਕਸਦ ਰੋਡ ਸੇਫਟੀ ਵਿਚ ਸੁਧਾਰ ਅਤੇ ਆਰਾਮਦਾਇਕ ਕਾਰਾਂ ਪੇਸ਼ ਕਰਨਾ ਹੋਵੇਗਾ ।
ਸੋਸ਼ਲ ਮੀਡੀਆ 'ਤੇ ਲੀਕ ਹੋਈ ਐਪਲ ਦੇ ਅਗਲੇ ਆਈਫੋਨ ਦੀ ਮਹੱਤਵਪੂਰਣ ਜਾਣਕਾਰੀ
NEXT STORY