ਜਲੰਧਰ—ਆਪਣੇ ਡੈਸਕਟਾਪ ਯੂਜ਼ਰਸ ਲਈ ਵਿਕੀਪੀਡੀਆ ਨੇ ਇਕ ਨਵਾਂ 'ਪੇਜ਼ ਪ੍ਰੀਵਿਊ' ਫੀਚਰ ਪੇਸ਼ ਕੀਤਾ ਹੈ। ਇਸ ਨਵੇਂ ਫੀਚਰਸ ਨਾਲ ਯੂਜ਼ਰਸ ਕਿਸੇ ਵੀ ਸੰਬੰਧਿਤ ਵਿਸ਼ਿਆਂ ਦੇ ਬਾਰੇ 'ਚ ਰਿਵਿਊ ਜਾਨ ਸਕਦੇ ਹਨ। ਯੂਜ਼ਰਸ ਹੁਣ ਵੱਖ-ਵੱਖ ਹਾਈਪਰਲਿੰਕਸ ਦੀ ਮਦਦ ਨਾਲ ਵੈੱਬਸਾਈਟ 'ਤੇ ਘੁੰਮ ਸਕਦੇ ਹਨ। ਇਸ 'ਚ ਜਦ ਕਰਸਰ ਕਿਸੇ ਵਿਸ਼ੇਸ਼ ਲਿੰਕ 'ਤੇ ਰਹੇਗਾ ਤਾਂ ਇਕ ਪਾਪਅਪ ਓਪਨ ਹੋਵੇਗਾ ਜੋ ਤੁਹਾਡਾ ਸਪਿਲਟ ਸਕਰੀਨ ਦੀ ਮਦਦ ਨਾਲ ਉਸ ਪੇਜ਼ ਨਾਲ ਜੁੜੀ ਹੋਈ ਸਾਰੀ ਜਾਣਕਾਰੀ ਦੇਵੇਗਾ। ਦੱਸਣਯੋਗ ਹੈ ਕਿ ਪੇਜ਼ ਪ੍ਰੀਵਿਊ ਫੀਚਰ ਨੂੰ ਫਿਲਹਾਲ ਅੰਗਰੇਜ਼ੀ ਅਤੇ ਜਰਮਨ ਭਾਸ਼ਾਂ 'ਚ ਸ਼ੁਰੂ ਕੀਤਾ ਗਿਆ ਹੈ।
ਰੀਡਿੰਗ ਪ੍ਰੋਡਕਟ ਵਿਕੀਪੀਡੀਆ ਫਾਓਂਡੇਸ਼ਨ ਦੇ ਪ੍ਰੋਡਕਟ ਮੈਨੇਜਰ ਉਲਗਾ ਵਾਸੀਲੇਵਾ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਡੇ ਇਸ ਕਦਮ ਨਾਲ ਵਿਕੀਪੀਡੀਆ 'ਤੇ ਚੀਜਾਂ ਲੱਭਣਾ ਹੋਰ ਆਸਾਨ ਹੋਵੇਗਾ ਅਤੇ ਸ਼ਾਇਦ ਪੜਨ 'ਚ ਵੀ ਲੋਕਾਂ ਨੂੰ ਆਸਾਨੀ ਹੋਵੇਗਾ। ਡੈਸਕਟਾਪ ਯੂਜ਼ਰਸ ਲਈ ਅਸੀਂ ਫਿਊਚਰ 'ਚ ਹੋਰ ਵੀ ਬਦਲਾਅ ਲਿਆਉਣ ਵਾਲੇ ਹਾਂ ਤਾਂ ਇਸ 'ਚ ਹੋਰ ਸੁਧਾਰਾਂ ਦੀ ਵੀ ਉਮੀਦ ਹੈ। ਦੂਜੇ ਸ਼ਬਦਾਂ 'ਚ ਕਹੀਏ ਤਾਂ ਅਸੀਂ ਇਸ ਤੋਂ ਬਹੁਤ ਖੁਸ਼ ਹਾਂ। ਇਸ ਤੋਂ ਇਲਾਵਾ ਵਾਸੀਲੇਵਾ ਨੇ ਕਿਹਾ ਕਿ ਅਸੀਂ ਇਸ ਦਾ ਟਰਾਇਲ 2017 ਤੋਂ ਹੀ ਸ਼ੁਰੂ ਕਰ ਦਿੱਤਾ ਸੀ ਜਿਸ 'ਚ ਕੈਟਲਨ ਇਟਾਲਿਅਨ, ਗ੍ਰਿਕ, ਹੰਗੇਰੀਅਨ ਅਤੇ ਰੂਸੀ ਭਾਸ਼ਾਂ ਵੀਂ ਸ਼ਾਮਲ ਸੀ।
ਜਿਓ ਨੇ ਪੇਸ਼ ਕੀਤਾ ਨਵਾਂ ਆਫਰ, ਮਿਲੇਗਾ 112 GB ਫ੍ਰੀ ਡਾਟਾ
NEXT STORY