ਗੈਜੇਟ ਡੈਸਕ - BSNL ਨੇ ਹਾਲ ਹੀ ਵਿੱਚ ਪੂਰੇ ਭਾਰਤ ਵਿੱਚ ਮੋਬਾਈਲ ਯੂਜ਼ਰਸ ਲਈ BiTV ਸੇਵਾ ਸ਼ੁਰੂ ਕੀਤੀ ਹੈ। ਸਰਕਾਰੀ ਟੈਲੀਕਾਮ ਕੰਪਨੀ ਡਾਇਰੈਕਟ-ਟੂ-ਮੋਬਾਈਲ ਟੀਵੀ ਸੇਵਾ ਵਿੱਚ 450 ਤੋਂ ਵੱਧ ਲਾਈਵ ਟੀਵੀ ਚੈਨਲਾਂ ਨੂੰ ਮੁਫ਼ਤ ਵਿੱਚ ਪੇਸ਼ ਕਰ ਰਹੀ ਹੈ। ਇਸ ਦੇ ਲਈ ਕੰਪਨੀ ਨੇ OTT Play ਨਾਲ ਸਾਂਝੇਦਾਰੀ ਕੀਤੀ ਹੈ। BSNL ਯੂਜ਼ਰ ਬਿਨਾਂ ਕਿਸੇ ਵਾਧੂ ਚਾਰਜ ਦੇ ਆਪਣੇ ਫੋਨ 'ਤੇ BiTV ਐਪ 'ਤੇ ਲਾਈਵ ਟੀਵੀ ਚੈਨਲਾਂ ਨੂੰ ਮੁਫਤ ਵਿਚ ਦੇਖ ਸਕਣਗੇ। ਕੰਪਨੀ ਨੇ ਕੁਝ ਰਾਜਾਂ ਵਿੱਚ ਬ੍ਰਾਡਬੈਂਡ ਉਪਭੋਗਤਾਵਾਂ ਲਈ IFTV ਸੇਵਾ ਵੀ ਸ਼ੁਰੂ ਕੀਤੀ ਹੈ।
BSNL ਨੇ ਆਪਣੇ ਅਧਿਕਾਰਤ X ਹੈਂਡਲ ਰਾਹੀਂ ਪੁਸ਼ਟੀ ਕੀਤੀ ਹੈ ਕਿ ਕੰਪਨੀ ਦੇ 99 ਰੁਪਏ ਦੇ ਸਸਤੇ ਵਾਇਸ ਓਨਲੀ ਪਲਾਨ ਦੇ ਯੂਜ਼ਰ ਨੂੰ ਵੀ BiTV ਦਾ ਐਕਸੈਸ ਮਿਲੇਗਾ। ਕੰਪਨੀ ਨੇ ਆਪਣੇ ਐਕਸ ਹੈਂਡਲ ਰਾਹੀਂ ਦੱਸਿਆ ਕਿ ਲਾਈਵ ਟੀਵੀ ਚੈਨਲ ਦੇਖਣ ਲਈ ਯੂਜ਼ਰਸ ਤੋਂ ਕੋਈ ਵਾਧੂ ਚਾਰਜ ਨਹੀਂ ਲਿਆ ਜਾਵੇਗਾ। ਟਰਾਈ ਦੇ ਆਦੇਸ਼ ਤੋਂ ਬਾਅਦ ਟੈਲੀਕਾਮ ਕੰਪਨੀਆਂ ਨੇ ਆਪਣੇ ਯੂਜ਼ਰਸ ਲਈ ਸਿਰਫ ਸਸਤੀ ਵਾਇਸ ਪਲਾਨ ਲਾਂਚ ਕੀਤਾ ਹੈ। BSNL ਆਪਣੇ ਉਪਭੋਗਤਾਵਾਂ ਨੂੰ ਸਿਰਫ 99 ਰੁਪਏ ਵਿੱਚ ਵੌਇਸ ਪਲਾਨ ਦੀ ਪੇਸ਼ਕਸ਼ ਕਰ ਰਿਹਾ ਹੈ।
ਵਾਇਸ ਓਨਲੀ ਪਲਾਨ
BSNL ਦੇ ਇਸ ਸਸਤੇ ਰੀਚਾਰਜ ਪਲਾਨ ਵਿੱਚ ਯੂਜ਼ਰਸ ਨੂੰ 17 ਦਿਨਾਂ ਦੀ ਵੈਲਿਡੀਟੀ ਮਿਲਦੀ ਹੈ। ਇਸ ਪ੍ਰੀਪੇਡ ਪਲਾਨ ਵਿੱਚ, ਯੂਜ਼ਰਸ ਨੂੰ 17 ਦਿਨਾਂ ਲਈ ਪੂਰੇ ਭਾਰਤ ਵਿੱਚ ਕਿਸੇ ਵੀ ਨੰਬਰ 'ਤੇ ਅਸੀਮਤ ਮੁਫਤ ਕਾਲਿੰਗ ਦਾ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਸਰਕਾਰੀ ਟੈਲੀਕਾਮ ਕੰਪਨੀ ਕੋਲ 439 ਰੁਪਏ ਦਾ ਵਾਇਸ ਓਨਲੀ ਪਲਾਨ ਵੀ ਹੈ। ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਦਾ ਇਹ ਪਲਾਨ 90 ਦਿਨਾਂ ਦੀ ਵੈਲਿਡੀਟੀ ਨਾਲ ਆਉਂਦਾ ਹੈ। ਇਸ 'ਚ ਯੂਜ਼ਰਸ ਨੂੰ ਪੂਰੇ ਭਾਰਤ 'ਚ ਕਿਸੇ ਵੀ ਨੰਬਰ 'ਤੇ ਕਾਲ ਕਰਨ ਲਈ ਅਨਲਿਮਟਿਡ ਕਾਲਿੰਗ ਦਾ ਫਾਇਦਾ ਮਿਲਦਾ ਹੈ। ਇਸ ਤੋਂ ਇਲਾਵਾ ਕੰਪਨੀ ਯੂਜ਼ਰਸ ਨੂੰ 300 ਫ੍ਰੀ SMS ਦਾ ਫਾਇਦਾ ਵੀ ਮਿਲੇਗਾ।
BSNL BiTV
BiTV ਦੇ ਜ਼ਰੀਏ, ਉਪਭੋਗਤਾ ਆਪਣੇ ਸਮਾਰਟਫੋਨ 'ਤੇ 450 ਤੋਂ ਵੱਧ ਲਾਈਵ ਟੀਵੀ ਚੈਨਲ, ਫਿਲਮਾਂ ਅਤੇ ਵੈੱਬ ਸੀਰੀਜ਼ ਦੇਖ ਸਕਣਗੇ। ਟ੍ਰਾਇਲ ਦੌਰਾਨ ਕੰਪਨੀ ਨੇ 300 ਤੋਂ ਵੱਧ ਮੁਫਤ ਟੀਵੀ ਚੈਨਲਾਂ ਦੀ ਪੇਸ਼ਕਸ਼ ਕੀਤੀ ਸੀ। BSNL ਉਪਭੋਗਤਾਵਾਂ ਨੂੰ ਇਸ ਸੇਵਾ ਲਈ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ। ਇਹ ਸੇਵਾ BSNL ਸਿਮ ਕਾਰਡ ਨਾਲ ਪੂਰੀ ਤਰ੍ਹਾਂ ਮੁਫਤ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਆਯੋਜਿਤ ਇੰਡੀਆ ਮੋਬਾਈਲ ਕਾਂਗਰਸ (IMC 2024) ਵਿੱਚ ਸਰਕਾਰੀ ਟੈਲੀਕਾਮ ਕੰਪਨੀ ਨੇ ਆਪਣੀਆਂ 7 ਨਵੀਆਂ ਸੇਵਾਵਾਂ ਦਾ ਐਲਾਨ ਕੀਤਾ ਸੀ, ਜਿਸ ਵਿੱਚ IFTV ਦੇ ਨਾਲ-ਨਾਲ ਡਾਇਰੈਕਟ-ਟੂ-ਮੋਬਾਈਲ (D2M) ਵੀ ਸ਼ਾਮਲ ਸੀ।
Apple ਦੇ CEO ਟਿਮ ਕੁੱਕ ਨੇ ਕੀਤਾ ਵੱਡਾ ਐਲਾਨ, ਇਸ ਮਹੀਨੇ ਤੋਂ ਭਾਰਤ 'ਚ Apple Intelligence ਹੋਵੇਗਾ ਉਪਲਬਧ
NEXT STORY