ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਸਭ ਤੋਂ ਸਸਤੇ ਬ੍ਰਾਡਬੈਂਡ ਪਲਾਨ ਨੂੰ ਬੰਦ ਕਰ ਦਿੱਤਾ ਹੈ। BSNL ਦਾ ਹੁਣ 329 ਰੁਪਏ ਵਾਲਾ ਪਲਾਨ ਬੰਦ ਹੋ ਗਿਆ ਹੈ। ਕੰਪਨੀ ਦੇ ਇਸ ਪਲਾਨ ਚ 20Mbps ਦੀ ਸਪੀਡ ਨਾਲ 1 ਟੀ.ਬੀ. ਤਕ ਡਾਟਾ ਮਿਲਦਾ ਸੀ। 1 ਟੀ.ਬੀ. ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਸਪੀਡ ਘੱਟ ਕੇ 2Mbps ਹੋ ਜਾਂਦੀ ਸੀ। ਹੁਣ ਇਹ ਪਲਾਨ BSNL ਦੇ ਕਿਸੇ ਵੀ ਸਰਕਿਲ ’ਚ ਉਪਲੱਬਧ ਨਹੀਂ ਹੈ। ਜੁਲਾਈ 2022 ’ਚ BSNL ਨੇ ਇਸ ਪਲਾਨ ਨੂੰ 6 ਸਰਕਿਲ- ਕਰਨਾਟਕ, ਆਂਧਰ ਪ੍ਰਦੇਸ਼, ਕੇਰਲ, ਤੇਲੰਗਾਨਾ, ਉੱਤਰਾਖੰਡ ਅਤੇ ਲਕਸ਼ਦੀਪ UT ’ਚ ਪੇਸ਼ ਕੀਤਾ ਸੀ।
ਹੁਣ ਇਹ ਹੈ BSNL ਦਾ ਸਭ ਤੋਂ ਸਸਤਾ ਪਲਾਨ
BSNL ਨੇ ਆਪਣੇ 329 ਰੁਪਏ ਵਾਲੇ ਪਲਾਨ ਨੂੰ ਤਾਂ ਬੰਦ ਕਰ ਦਿੱਤਾ। ਅਜਿਹੇ ’ਚ ਹੁਣ ਗਾਹਕਾਂ ਕੋਲ ਸਭ ਤੋਂ ਸਸਤਾ ਪਲਾਨ 399 ਰੁਪਏ ਦਾ ਹੈ। BSNL ਦੇ ਇਸ 399 ਰੁਪਏ ਵਾਲੇ ਪਲਾਨ ’ਚ 30Mbps ਦੀ ਸਪੀਡ ਨਾਲ 1 ਟੀ.ਬੀ. ਡਾਟਾ ਮਿਲਦਾ ਹੈ। ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ 4Mbps ਹੋ ਜਾਵੇਗੀ।
ਇਹ ਵੀ ਪੜ੍ਹੋ– ਸਿਰਫ਼ 1,399 ਰੁਪਏ ’ਚ OnePlus 5G ਸਮਾਰਟਫੋਨ ਖ਼ਰੀਦਣ ਦਾ ਮੌਕਾ! ਜਾਣੋ ਕੀ ਹੈ ਆਫ਼ਰ
ਜੇਕਰ ਤੁਸੀਂ ਚਾਹੋ ਤਾਂ 449 ਰੁਪਏ ਵਾਲਾ ਪਲਾਨ ਵੀ ਲੈ ਸਕਦੇ ਹੋ। ਇਸ ਪਲਾਨ ’ਚ 30Mbps ਦੀ ਸਪੀਡ ਨਾਲ 3.3 ਟੀ.ਬੀ. ਡਾਟਾ ਮਿਲੇਗਾ। ਉੱਥੇ ਹੀ ਕੰਪਨੀ ਕੋਲ ਇਕ 499 ਰੁਪਏ ਦਾ ਵੀ ਪਲਾਨ ਹੈ ਜਿਸ ਵਿਚ 40mbps ਦੀ ਸਪੀਡ ਨਾਲ 3.3 ਟੀ.ਬੀ. ਡਾਟਾ ਮਿਲਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਜੀਓ ਅਤੇ ਬੀ.ਐੱਸ.ਐੱਨ.ਐੱਲ. ਦੋਵਾਂ ਕੰਪਨੀਆਂ ਕੋਲ 399 ਰੁਪਏ ਦੇ ਪਲਾਨ ਹਨ। ਏਅਰਟੋਲ ਕੋਲ ਬੇਸ ਲਾਨ 499 ਰੁਪਏ ਦਾ ਹੈ, ਹਾਲਾਂਕਿ ਏਅਰਟੈੱਲ ਦੇ ਪਲਾਨ ’ਚ ਬਿਹਤਰ ਸਪੀਡ ਮਿਲਦੀ ਹੈ।
ਇਹ ਵੀ ਪੜ੍ਹੋ– Amazon ਯੂਜ਼ਰਜ਼ ਲਈ ਖ਼ੁਸ਼ਖ਼ਬਰੀ! ਜਲਦ ਆ ਸਕਦੈ ਸਸਤਾ Prime ਪਲਾਨ, ਇੰਨੀ ਹੋਵੇਗੀ ਕੀਮਤ
Wikipedia ਨੇ 10 ਸਾਲਾਂ ਬਾਅਦ ਬਦਲਿਆ ਡੈਸਕਟਾਪ ਵਰਜ਼ਨ ਦਾ ਇੰਟਰਫੇਸ, ਜਾਣੋ ਕੀ ਹੈ ਖਾਸ
NEXT STORY