ਜਲੰਧਰ- ਦੂਰਸੰਚਾਰ ਕੰਪਨੀਆਂ ਨਾਲ ਮੁਕਾਬਲੇ 'ਚ ਬਣੇ ਰਹਿਣ ਲਈ ਸਰਕਾਰੀ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਗਣਤੰਤਰ ਦਿਵਸ 'ਤੇ ਤਿੰਨ ਨਵੇਂ ਪ੍ਰੀਪੇਡ ਪਲਾਨ ਪੇਸ਼ ਕੀਤੇ ਹਨ। ਇਸ ਵਿਚ 26 ਰੁਪਏ ਵਾਲਾ ਇਕ ਟੈਰਿਫ ਵਾਊਚਰ ਵੀ ਸ਼ਾਮਲ ਹੈ ਜਿਸ ਵਿਚ ਗਾਹਕਾਂ ਨੂੰ ਕੰਪਨੀ ਦੇ ਨੈੱਟਵਰਕ 'ਤੇ 26 ਘੰਟਿਆਂ ਲਈ ਫ੍ਰੀ ਲੋਕਲ ਕਾਲ ਦੀ ਸੁਵਿਧਾ ਮਿਲੇਗੀ।
ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨੁਪਮ ਸ਼੍ਰੀਵਾਸਤਵ ਨੇ ਕਿਹਾ ਕਿ ਅਸੀਂ ਤਿੰਨ ਪਲਾਨ ਪੇਸ਼ ਕੀਤੇ ਹਨ। ਇਸ ਵਿਚ ਇਕ 26 ਰੁਪਏ ਦੀ ਕੀਮਤ ਵਾਲਾ ਐੱਸ.ਟੀ.ਵੀ. ਹੈ। ਜਦੋਂਕਿ ਦੂਜੇ ਪਲਾਨਜ਼ 'ਚ ਟਾਕਟਾਈਮ ਦੀ ਸੀਮਾ ਡੇਢ ਗੁਣਾ ਅਤੇ ਦੁਗਣੀ ਕਰਨ ਦੀ ਸੁਵਿਧਾ ਦਿੱਤੀ ਗਈ ਹੈ। ਐੱਸ.ਟੀ.ਵੀ. 26 25 ਤੋਂ 31 ਜਨਵਰੀ ਤੱਕ ਉਪਲੱਬਧ ਹੋਵੇਗਾ। ਜਦੋਂਕਿ ਹੋਰ ਪਲਾਨ 31 ਮਾਰਚ ਤੱਕ ਉਪਲੱਬਧ ਰਹਿਣਗੇ। ਉਨ੍ਹਾਂ ਦੱਸਿਆ ਕਿ 'ਕੰਬੋ 2601' 'ਚ ਕਾਲ ਵੈਲਿਊ ਡੇਢ ਗੁਣਾ ਵਧ ਜਾਵੇਗੀ ਜੋਂਕਿ 'ਕੰਬੋ 6801' 'ਚ ਟਾਕਟਾਈਮ ਦੁਗਣਾ ਹੋ ਜਾਵੇਗਾ।
videocon ਨੇ ਪੇਸ਼ ਕੀਤਾ ਹਾਈਬ੍ਰਿਡ ਸੋਲਰ ਏਅਰ ਕੰਡੀਸ਼ਨਰ
NEXT STORY