ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਆਪਣੇ ਮੁਫਤ 4ਜੀ ਸਿਮ ਆਫਰ ਦੀ ਮਿਆਦ 31 ਦਸੰਬਰ 2021 ਤਕ ਵਧਾ ਦਿੱਤੀ ਹੈ। ਕੰਪਨੀ ਨੇ ਇਹ ਆਫਰ ਕੁਝ ਸਮਾਂ ਪਹਿਲਾਂ ਹੀ ਸ਼ੁਰੂ ਕੀਤਾ ਸੀ ਅਤੇ ਹੁਣ ਇਹ ਉਨ੍ਹਾਂ ਸਾਰੇ ਗਾਹਕਾਂ ਲਈ ਹੈ ਜੋ 100 ਰੁਪਏ ਤੋਂ ਜ਼ਿਆਦਾ ਦਾ ਪਹਿਲਾ ਰੀਚਾਰਜ ਕਰਵਾਉਂਦੇ ਹਨ। ਫਿਲਹਾਲ, ਬੀ.ਐੱਸ.ਐੱਨ.ਐੱਲ. ਮੁਫ਼ਤ ਸਿਮ ਦੀ ਪੇਸ਼ਕਸ਼ ਕੇਰਲ ’ਚ ਕਰ ਰਹੀ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਹੋਰ ਸੂਬਿਆਂ ’ਚ ਵੀ ਸ਼ੁਰੂ ਕੀਤਾ ਜਾਵੇਗਾ।
ਬੀ.ਐੱਸ.ਐੱਨ.ਐੱਲ. ਆਪਣੇ ਨਵੇਂ ਅਤੇ ਐੱਮ.ਐੱਨ.ਪੀ. (ਮੋਬਾਇਲ ਨੰਬਰ ਪੋਰਟੇਬਿਲਿਟੀ) ਰਾਹੀਂ ਆਉਣ ਵਾਲੇ ਗਾਹਕਾਂ ਨੂੰ ਪਹਿਲਾਂ ਹੀ ਮੁਫ਼ਤ 4ਜੀ ਸਿਮ ਦੇ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ 4ਜੀ ਸਿਮ ਕਾਰਡ ਦੀ ਕੀਮਤ 20 ਰੁਪਏ ਹੈ ਜੋ ਨਵੇਂ ਗਾਹਕਾਂ ਨੂੰ ਨਹੀਂ ਦੇਣੀ ਪਵੇਗੀ। ਇਸ ਤੋਂ ਇਲਾਵਾ ਐੱਮ.ਐੱਨ.ਪੀ. ਸੇਵਾ ਦਾ ਇਸਤੇਮਾਲ ਕਰਕੇ ਬੀ.ਐੱਸ.ਐੱਨ.ਐੱਲ. ਨਾਲ ਜੁੜੇ ਵਾਲੇ ਗਾਹਕਾਂ ਨੂੰ ਵੀ 4ਜੀ ਸਿਮ ਪਾਉਣ ਲਈ ਕੋਈ ਵਾਧੂ ਪੈਸਾ ਨਹੀਂ ਦੇਣਾ ਪਵੇਗਾ। ਇਸ ਲਈ ਇਨ੍ਹਾਂ ਨੂੰ ਪਹਿਲਾ ਰੀਚਾਰਜ 100 ਰੁਪਏ ਤੋਂ ਜ਼ਿਆਦਾ ਦਾ ਕਰਵਾਉਣਾ ਹੋਵੇਗਾ।
Realme ਦੀ ਟੱਕਰ ’ਚ Samsung ਲਿਆ ਰਹੀ ਇਹ ਸਸਤਾ 5G ਸਮਾਰਟਫੋਨ
NEXT STORY