ਜਲੰਧਰ- ਡਿਜੀਟਲ ਕੈਮਰੇ ਦੀ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੀ, ਕੈਨਨ, ਨਿਕਾਨ ਅਤੇ ਪੈਨਾਸੋਨਿਕ ਵਰਗੀਆਂ ਕੰਪਨੀਆਂ ਦਾ ਹੀ ਬੋਲਬਾਲਾ ਹੈ। ਹਾਲ ਹੀ 'ਚ CES 2017 ਸ਼ੋਅ 'ਚ ਪੈਨਾਸੋਨਿਕ ਨੇ ਆਪਣਾ ਨਵਾਂ ਮਿਰਰਲੈੱਸ ਫਲੈਗਸ਼ਿਪ ਕੈਮਰਾ ਲੁਮਿਕਸ GH5 ਨੂੰ ਪੇਸ਼ ਕੀਤਾ ਹੈ। ਇਹ ਕੈਮਰਾ ਬੇਹੱਦ ਹੀ ਸ਼ਾਨਦਾਰ ਹੈ। ਹੁਣ ਗੱਲ ਕਰਦੇ ਹਾਂ ਕੈਨਨ ਦੀ। ਇਸ ਕੰਪਨੀ ਨੇ ਵੀ ਇਕ ਨਵਾਂ ਡਿਜੀਟਲ ਕੈਮਰਾ ਪੇਸ਼ ਕੀਤਾ ਹੈ ਜਿਸ ਦਾ ਨਾਂ PowerShot G9 X Mark II।
ਕੈਨਨ ਦਾ ਇਹ ਕੈਮਰਾ ਲੂਫ 'ਚ ਕਾਫੀ ਸ਼ਾਨਦਾਰ ਹੈ ਅਤੇ ਇਸ ਦਾ ਸਾਈਜ਼ ਵੀ ਛੋਟਾ ਹੈ ਜੋ ਕਿ ਚੰਗੀ ਗੱਲ ਹੈ। ਹੁਣ ਗੱਲ ਕਰਦੇ ਹਾਂ ਇਸ ਕੈਮਰੇ ਦੇ ਸਪੈਸੀਫਿਕੇਸ਼ਨ ਦੀ। ਕੈਨਨ ਦੇ PowerShot G9 X Mark II 'ਚ 1-ਇੰਚ ਦਾ 20 ਮੈਗਾਪਿਕਸਲ CMOS ਸੈਂਸਰ ਲੱਗਾ ਹੈ। ਫੋਟੋ ਨੂੰ ਬਿਹਤਰ ਬਣਾਉਣ ਲਈ ਇਸ ਵਿਚ DIGIC 7 ਇਮੇਜ ਪ੍ਰੋਸੈਸਰ ਲੱਗਾ ਹੈ। ਕੰਪਨੀ ਨੇ ਇਸ ਦੀ ਕੀਮਤ 529.99 ਡਾਲਰ (ਕਰੀਬ 35,960 ਰੁਪਏ) ਰੱਖੀ ਗਈ ਹੈ।
PowerShot G9 X Mark II 'ਚ 28-84mm ਵਾਲੇ 3x ਆਪਟਿਕਲ ਜ਼ੂਮ ਲੈਂਜ਼ ਨੂੰ f2.0-f4.9 ਅਪਰਚਰ ਦੇ ਨਾਲ ਲਗਾਇਆ ਗਿਆ ਹੈ। ਕੈਮਰੇ 'ਚ 3.0-ਇੰਚ ਦੀ ਟੱਚਸਕਰੀਨ ਡਿਸਪਲੇ ਵੀ ਹੈ ਅਤੇ ਇਹ 8.2 ਫਰੇਮ ਪਰ ਸੈਕਿੰਡ ਦੀ ਬਰਸਟ ਮੋਡ 'ਤੇ ਵੀ ਚੱਲਦਾ ਹੈ। ਇਸ ਤੋਂ ਇਲਾਵਾ ਇਸ ਕੈਮਰੇ 'ਚ ਵਾਈ-ਫਾਈ, ਐੱਨ.ਐੱਫ.ਸੀ. ਅਤੇ ਫੁੱਲ-ਐੱਚ.ਡੀ. ਵੀਡੀਓ ਰਿਕਾਰਡਿੰਗ ਦੀ ਵੀ ਸੁਵਿਧਾ ਹੈ। ਇਹ ਕੈਮਰਾ ਫਰਵਰੀ 'ਚ ਖਰੀਦਣ ਲਈ ਉਪਲੱਬਧ ਹੋ ਜਾਵੇਗਾ।
PAYtm ਯੂਜ਼ਰਸ ਨੂੰ ਵਾਲੇਟ ਦੀ ਜਗ੍ਹਾ ਹੁਣ ਮਿਲੇਗਾ ਪੇਮੇਂਟ ਬੈਂਕ
NEXT STORY