ਗੈਜੈਟ ਡੈਸਕ—ਕੰਜ਼ਿਊਮਰ ਇਲੈਕਟ੍ਰਾਨਿਕ ਸ਼ੋਅ 2019 ਦੌਰਾਨ ਮੈਡੀਕਲ ਹੈਲਥਕੇਅਰ ਪ੍ਰੋਡਕਟ ਬਣਾਉਣ ਵਾਲੀ ਫ੍ਰੈਂਚ ਕੰਪਨੀ ਕ੍ਰੋਨੋਲਾਈਫ ਨੇ ਇਕ ਅਜਿਹੀ ਬਨੈਨ ਪੇਸ਼ ਕੀਤੀ ਹੈ ਜੋ ਸਮੇਂ ਤੋਂ ਪਹਿਲਾਂ ਹੀ ਹਾਰਟ ਅਟੈਕ ਦੀ ਜਾਣਕਾਰੀ ਦੇ ਦੇਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਸ ਸਮਾਰਟ ਬਨੈਨ ਦੀ ਮਦਦ ਨਾਲ ਈਸੀਜੀ ਅਤੇ ਹਾਰਟ ਅਟੈਕ ਅਲਰਟ ਸਮੇਤ 6 ਤਰ੍ਹਾਂ ਦੀਆਂ ਜਾਣਕਾਰੀ ਮੋਬਾਇਲ ਐਪ 'ਤੇ ਹੀ ਹਾਸਲ ਕੀਤੀਆਂ ਜਾ ਸਕਣਗੀਆਂ। ਦਾਅਵੇ ਮੁਤਾਬਕ ਇਸ ਸਮਾਰਟ ਬਨੈਨ ਨੂੰ ਇੰਟਰਨੈੱਟ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਇਸ ਬਨੈਨ ਨੂੰ ਚਾਰਜਿੰਗ ਦੀ ਵੀ ਜ਼ਰੂਰਤ ਨਹੀਂ ਹੁੰਦੀ, ਨਾਲ ਹੀ ਬਨੈਨ ਨੂੰ ਧੌਂਦੇ ਸਮੇਂ ਇਸ ਦੇ ਸੈਂਸਰ ਨੂੰ ਕੱਢਣਾ ਵੀ ਨਹੀਂ ਪਵੇਗਾ।
ਕੀਮਤ ਤੇ ਉਪਲੱਬਧਤਾ
ਕ੍ਰੋਨੇਲਾਈਫ ਨੇ ਇਸ ਬਨੈਨ ਨੂੰ ਅਜੇ ਸੀ.ਈ.ਐੱਸ. 'ਚ ਪੇਸ਼ ਕੀਤਾ ਹੈ ਅਤੇ ਅਜੇ ਇਸ ਦੀ ਵਿਕਰੀ ਸ਼ੁਰੂ ਨਹੀਂ ਹੋਈ ਹੈ। ਕੰਪਨੀ ਮੁਤਾਬਕ ਜਦ ਇਸ ਦੀ ਵਿਕਰੀ ਸ਼ੁਰੂ ਹੋਵੇਗੀ ਤਾਂ ਇਸ ਨੂੰ 230 ਡਾਲਰ (ਕਰੀਬ 16 ਹਜ਼ਾਰ ਰੁਪਏ) 'ਚ ਖਰੀਦਿਆ ਜਾ ਸਕੇਗਾ।
ਇੰਝ ਕਰੇਗੀ ਕੰਮ
ਇਸ ਸਮਾਰਟ ਬਨੈਨ ਨੂੰ ਕਾਟਨ ਅਤੇ ਲਾਇਕ੍ਰਾ ਨਾਲ ਬਣਾਇਆ ਗਿਆ ਹੈ, ਜਿਸ ਨੂੰ ਰੋਜ਼ਾਨਾ ਧੋਇਆ ਜਾ ਸਕਦਾ ਹੈ। ਇਸ ਬਨੈਨ 'ਚ ਖਾਸ ਤਰ੍ਹਾਂ ਦੇ ਸੈਂਸਰ ਲੱਗੇ ਹਨ ਜੋ ਹਾਰਟ, ਬ੍ਰੀਥਿੰਗ, ਬਾਡੀ ਟੈਂਪਰੇਚਰ ਅਤੇ ਸਾਮਾਨ ਫਿਜ਼ਿਕਲ ਐਕਟੀਵਿਟੀ ਦੀ ਇਲੈਕਟ੍ਰਿਕਲ ਐਕਟੀਵਿਟੀ 'ਤੇ ਨਜ਼ਰ ਰੱਖਦੇ ਹਨ। ਇਸ ਬਨੈਨ ਦੀ ਮਦਦ ਨਾਲ ਯੂਜ਼ਰ ਦਾ ਜੋ ਵੀ ਡਾਟਾ ਲਿਆ ਜਾਂਦਾ ਹੈ ਉਸ ਨੂੰ ਮੋਬਾਇਲ ਐਪ 'ਤੇ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।
ਕੁੰਭ ਸ਼ਰਧਾਲੂਆਂ ਲਈ ਜਿਓ ਨੇ ਪੇਸ਼ ਕੀਤਾ ਇਹ ਧਮਾਕੇਦਾਰ ਆਫਰ
NEXT STORY