ਜਲੰਧਰ- ਦੂਰਸੰਚਾਰ ਸਰਵਿਸ ਪ੍ਰੋਵਾਈਡਰ ਕੰਪਨੀ ਵੋਡਾਫੋਨ ਇੰਡੀਆ ਨੇ ਡਿਜੀਟਲ ਭੁਗਤਾਨ ਨੂੰ ਗਤੀ ਦੇਣ ਦੇ ਮੱਦੇਨਜ਼ਰ ਡਿਜੀਟਲ ਪੇਮੈਂਟ ਸਲਿਊਸ਼ਨ ਵੋਡਾਫੋਨ ਐੱਮ-ਪੈਸਾ ਪੇਅ ਪੇਸ਼ ਕੀਤਾ ਹੈ। ਕੰਪਨੀ ਨੇ ਜਾਰੀ ਬਿਆਨ 'ਚ ਦੱਸਿਆ ਕਿ ਵੋਡਾਫੋਨ ਐੱਮ-ਪੈਸਾ ਪੇਅ ਦੁਆਰਾ ਮਰਚੇਂਟ ਅਤੇ ਰੀਟੇਲਰ ਸਰਲਤਾ ਨਾਲ ਡਿਜੀਟਲ ਲੈਣਦੇਣ ਕਰ ਸਕਦੇ ਹਨ। ਇਸ ਲਈ ਪਹਿਲਾਂ ਇਸ ਦੀ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ ਅਤੇ ਉਸ ਰਾਹੀ ਯੂਜ਼ਰਸ ਐੱਮ ਪੈਸਾ ਵਾਲੇਟ, ਬੈਂਕ ਖਾਤੇ, ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀ ਭੁਗਤਾਰ ਕਰ ਸਕਣਗੇ।
ਕੰਪਨੀ ਨੇ ਕਿਹਾ ਕਿ ਉਸ ਨੇ ਸਾਲ 2013 'ਚ ਵੋਡਾਫੋਨ ਐੱਮ-ਪੈਸਾ ਦੇ ਲਾਂਚ ਨਾਲ ਵਿੱਤੀ ਅਤੇ ਡਿਜੀਟਲ ਸ਼ਮੂਲੀਅਤ ਦੀ ਦਿਸ਼ਾ 'ਚ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਤੱਕ ਦੇਸ਼ ਭਰ 'ਚ 84 ਲੱਖ ਗਾਹਕ ਬਣ ਚੁੱਕੇ ਹਨ ਅਤੇ ਕਰੀਬ 1.30 ਲੱਖ ਆਊਟਲੇਟ 'ਤੇ ਸੇਵਾ ਉਪਲੱਬਧ ਹੈ। ਐੱਮ-ਪੈਸਾ ਪੇਅ ਦੇ ਲਾਂਚ ਦੇ ਨਾਲ ਮਰਚੇਂਟ ਅਤੇ ਰੀਟੇਲਰਾਂ ਨੂੰ ਇਕ ਅਜਿਹਾ ਮੰਚ ਉਪਲੱਧ ਕਰਵਾਇਆ ਜਾ ਰਿਹਾ ਹੈ ਜਿਸ ਦੁਆਰਾ ਡਿਜੀਟਲ ਭੁਗਤਾਨ ਨੂੰ ਆਸਾਨ ਬਣਾਇਆ ਜਾ ਸਕੇਗਾ ਅਤੇ ਲੱਖਾਂ ਗਾਹਕ ਡਿਜੀਟਲ ਭੁਗਤਾਨ ਲਈ ਉਤਸ਼ਾਹਿਤ ਹੋਣਗੇ।
ਅੱਜ ਤੋਂ ਭਾਰਤ 'ਚ ਵਿਕਰੀ ਲਈ ਉਪਲੱਬਧ ਹੋਇਆ 6GB RAM ਵਾਲਾ ਇਹ ਸਮਾਟਫੋਨ
NEXT STORY