ਜਲੰਧਰ : ਪੂਰੇ ਤੌਰ 'ਤੇ ਡਿਜੀਟਲਾਈਜ਼ ਹੋਣ ਵੱਲ ਗੁੜਗਾਓਂ ਨੇ ਅੱਜ ਇਕ ਕਦਮ ਹੋਰ ਅੱਗੇ ਵਧਾਇਆ ਹੈ। ਏਅਰਟੈੱਲ ਦੀ ਮਦਦ ਨਾਲ ਅੱਜ ਗੁੜਗਾਓਂ 'ਚ ਫ੍ਰੀ ਪਬਲਿਕ ਵਾਈ-ਫਾਈ ਹੋਟ-ਸਪੋਟ ਸ਼ੁਰੂ ਕੀਤਾ ਗਿਆ ਹੈ। ਇਸ ਨੂੰ ਹਰਿਆਣਾ ਦੇ ਚੀਫ ਮਨਿਸਟਰ ਮਨੋਹਰ ਲਾਲ ਖੱਟਰ ਤੇ ਮਿਊਂਸੀਪਲ ਕਾਰਪੋਰੇਸ਼ਨ ਆਫ ਗੁੜਗਾਓਂ ਨੇ ਮਿਲ ਕੇ ਲਾਂਚ ਕੀਤਾ ਹੈ।
ਅੱਜ ਤੋਂ ਸ਼ੁਰੂ ਕੀਤੀ ਗਈ ਇਸ ਸੇਵਾ ਤਹਿਤ ਐੱਮ. ਜੀ. ਰੋਡ., ਸਦਰ ਬਾਜ਼ਾਰ, ਸੈਕਟਰ 29 ਮਾਰਕੀਟ ਤੇ ਸਰਹੌਲ ਪਿੰਡ 'ਚ ਲੋਕ ਫ੍ਰੀ ਵਾਈ-ਫਾਈ ਸੇਵਾ ਦਾ ਮਜ਼ਾ ਲੈ ਸਕਨਗੇ। ਇਸ ਲਈ ਤੁਹਾਡੇ ਕੋਲ ਵਾਈ-ਫਾਈ ਅਨੇਬਲ ਸਮਾਰਟਫੋਨ ਹੋਣਾ ਚਾਹੀਦਾ ਹੈ ਤੇ ਵਾਈ-ਫਾਈ ਆਨ ਕਰਨ ਤੋਂ ਬਾਅਦ ਤੁਹਾਨੂੰ 'ਐੱਮ. ਐੱਸ. ਜੀ. ਪਾਵਰਡ ਬਾਏ ਏਅਰਟੈੱਲ' ਨੂੰ ਸਰਚ ਕਰਨਾ ਹੋਵੇਗਾ। ਇਸ ਹੋਟ-ਸਪੋਟ ਨਾਲ ਤੁਸੀਂ ਫ੍ਰੀ ਇੰਟਰਨੈੱਟ ਸੇਵਾ ਦਾ ਆਨੰਦ ਮਾਣ ਸਕੋਗੇ। ਇਸ ਸਿਵਾ ਦੇ ਤਹਿਤ ਹਰ ਯੂਜ਼ਰ ਇਕ ਦਿੰਨ 'ਚ 30 ਮਿੰਟ ਦੀ ਫ੍ਰੀ ਵਾਈ-ਫਾਈ ਸੇਵਾ ਦਾ ਮਜ਼ਾ ਲੈ ਸਕਦਾ ਹੈ ਤੇ ਇਸ ਤੋਂ ਬਾਅਦ ਉਸ ਦੇ ਡਾਟਾ ਪਲੈਨ ਜਾਂ ਮੇਨ ਅਕਾਊਂਟ 'ਚੋਂ ਚਾਰਜ ਕੱਟੇਗਾ।
ਡਿਜ਼ਨੀ ਇਮੋਜੀਜ਼ ਬਣਾਉਣਗੀਆਂ ਚੈਟਿੰਗ ਨੂੰ ਹੋਰ ਵੀ ਮਜ਼ੇਦਾਰ (ਵੀਡੀਓ)
NEXT STORY