ਗੈਜੇਟ ਡੈਸਕ—ਅਮਰੀਕਾ ਦੁਆਰਾ ਹੁਵਾਵੇਈ ਕੰਪਨੀ 'ਤੇ ਟਰੇਡ ਬੈਨ ਲਗਾਉਣ ਤੋਂ ਬਾਅਦ ਟੈਕ ਕੰਪਨੀਆਂ ਨੇ ਅਮਰੀਕਾ ਦੇ ਇਸ ਫੈਸਲੇ ਦਾ ਸਮਰੱਥਨ ਕੀਤਾ ਸੀ। ਅਜਿਹੇ 'ਚ ਬੌਖਲਾਏ ਚੀਨ ਨੇ ਟੈਕ ਕੰਪਨੀਆਂ ਨੂੰ ਹੁਣ ਚਿਤਾਵਨੀ ਦੇ ਦਿੱਤੀ ਹੈ। ਚੀਨ ਦਾ ਕਹਿਣਾ ਹੈ ਕਿ ਜੇਕਰ ਟੈਕਨਾਲੋਜੀ ਕੰਪਨੀਆਂ ਯੂ.ਐÎੱਸ. ਟਰੇਡ ਬੈਨ ਦਾ ਸਮਰੱਥਨ ਕਰਦੀ ਹੈ ਜਾਂ ਕਰ ਰਹੀ ਹੈ ਤਾਂ ਉਨ੍ਹਾਂ ਨੂੰ ਅਣਜਾਣੇ ਭਿਆਨਕ ਨਤੀਜੇ ਭੁਗਤਨੇ ਹੋਣਗੇ। ਦਿ ਨਿਊ ਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ ਚੀਨੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਟੈਕਨਾਲੋਜੀ ਕੰਪਨੀਆਂ ਜੇਕਰ ਟਰੰਪ ਪ੍ਰਸ਼ਾਸਨ ਦੁਆਰਾ ਵਪਾਰ ਰੋਕ ਦਾ ਸਹਾਰਾ ਕਰਦੀ ਹੈ ਤਾਂ ਉਨ੍ਹਾਂ ਨੂੰ ਬਦਲੇ ਦਾ ਸਾਹਮਣਾ ਕਰਨਾ ਪਵੇਗਾ।
ਚੀਨ 'ਚ ਹੋਈ ਸਰਕਾਰੀ ਉੱਚ ਅਧਿਕਾਰੀਆਂ ਦੀ ਬੈਠਕ
ਦਿ ਵਰਜ ਦੀ ਰਿਪੋਰਟ ਮੁਤਾਬਕ ਇਸ ਫੈਸਲੇ ਨੂੰ ਚੀਨ 'ਚ ਹੋਈ ਉੱਚ ਅਧਿਕਾਰੀਆਂ ਦੀ ਇਕ ਬੈਠਕ ਦੌਰਾਨ ਲਿਆ ਗਿਆ ਹੈ। ਇਸ ਬੈਠਕ 'ਚ ਚੀਨ ਦੇ ਰਾਸ਼ਟਰੀ ਵਿਕਾਸ ਅਤੇ ਸੁਧਾਰ ਆਯੋਗ ਦੇ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਉੱਥੇ ਇਸ ਬੈਠਕ 'ਚ ਮਨਿਸਟਰੀ ਆਫ ਕਮਰਸ ਅਤੇ ਮਨਿਸਟਰੀ ਆਫ ਇੰਡਸਟਰੀ ਅਤੇ ਇਨਫੋਰਮੇਸ਼ਨ ਟੈਕਨਾਲੋਜੀ ਦੇ ਮੈਂਬਰ ਵੀ ਮੌਜੂਦ ਸਨ ਜਿਨ੍ਹਾਂ ਨੇ ਨਾਲ ਰਲ ਕੇ ਇਹ ਫੈਸਲਾ ਲਿਆ।
ਅਸਮੰਜਸ 'ਚ ਫਸੀ ਟੈਕ ਕੰਪਨੀਆਂ
ਅਮਰੀਕਾ ਦੁਆਰਾ ਚੀਨੀ ਕੰਪਨੀਆਂ ਹੁਵਾਵੇਈ 'ਤੇ ਟਰੇਡ ਬੈਨ ਲਗਾਉਣ ਤੋਂ ਬਾਅਦ ਟੈਕ ਕੰਪਨੀਆਂ ਅਸਮੰਜਸ 'ਚ ਫਸ ਗਈ ਹੈ। ਜੇਕਰ ਅਮਰੀਕਾ-ਚੀਨ ਵਪਾਰ ਨਾਲ ਜੁੜਿਆ ਇਹ ਯੁੱਧ ਅਗੇ ਵਧਦਾ ਹੈ ਤਾਂ ਟੈਕ ਫਰਮ ਇਕ ਅਸਥਿਰ ਸਥਿਤੀ 'ਚ ਜਾ ਸਕਦੀ ਹੈ।
ਇਸ ਕਾਰਨ ਬੌਖਲਾਇਆ ਚੀਨ
ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਕੰਪਨੀਆਂ ਆਪਣੇ ਪ੍ਰੋਡਕਟ ਦੀ ਪ੍ਰੋਡਕਸ਼ਨ ਚੀਨ 'ਚ ਕਰ ਰਹੀ ਹੈ ਜਿਨ੍ਹਾਂ ਨੇ ਹੁਣ ਆਪਣੇ ਪ੍ਰੋਡਕਟਸ ਦੀ ਪ੍ਰੋਡਕਸ਼ਨ ਨੂੰ ਹੌਲੀ-ਹੌਲੀ ਹੋਰ ਦੇਸ਼ਾਂ 'ਚ ਸਥਾਨਾਂਤਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਬੌਖਲਾਇਆ ਚੀਨ ਹੁਣ ਕੰਪਨੀਆਂ ਨੂੰ ਚਿਤਾਵਨੀ ਦੇ ਰਿਹਾ ਹੈ।
ਕੀ ਚਾਹੁੰਦੀਆਂ ਹਨ ਟੈਕ ਕੰਪਨੀਆਂ?
ਅਰਮੀਕੀ ਟੈਕ ਕੰਪਨੀਆਂ ਖਤਰਿਆਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ ਹੈ। ਟੈਕ ਕੰਪਨੀਆਂ ਨੂੰ ਲਗ ਰਿਹਾ ਹੈ ਕਿ ਚੀਨ ਤਕਨੀਕੀ ਕਾਰੋਬਾਰ ਦੇ ਭਾਗਾਂ ਨੂੰ ਖਤਰੇ 'ਚ ਪਾ ਸਕਦੇ ਹਨ। ਅਜਿਹੇ 'ਚ ਕੰਪਨੀਆਂ ਕਾਨੂੰਨ ਤੌੜ ਕੇ ਕਾਨੂੰਨੀ ਪ੍ਰੇਸ਼ਾਨੀ ਨਹੀਂ ਝੇਲਣਾ ਚਾਹੁੰਦੀ ਹੈ।
24 ਘੰਟੇ ਦੇ ਬੈਟਰੀ ਬੈਕਅਪ ਵਾਲਾ ਡੈੱਲ ਦਾ ਨਵਾਂ ਲੈਪਟਾਪ ਲਾਂਚ, ਜਾਣੋ ਕੀਮਤ
NEXT STORY