ਜਲੰਧਰ : ਚੀਨ ਦੀ ਮਸ਼ਹੂਰ ਟੈੱਕ ਕੰਪਨੀ ਬਾਇਡੂ ਨੇ ਇਹ ਐਲਾਨ ਕੀਤਾ ਹੈ ਕਿ ਉਹ ਅਗਲੇ 5 ਸਾਲਾਂ 'ਚ ਵੱਡੇ ਪੈਮਾਨੇ 'ਤੇ ਡ੍ਰਾਈਵਰਲੈੱਸ ਕਾਰਾਂ ਦਾ ਨਿਰਮਾਣ ਕਰੇਗੀ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਡ੍ਰਾਇਵਰਲੈੱਸ ਕਾਰਾਂ ਦੀ ਦੌੜ 'ਚ ਅਮਰੀਕੀ ਕੰਪਨੀ ਗੂਗਲ ਤੇ ਟੈਸਲਾ ਨੂੰ ਕੜੀ ਟੱਕਰ ਦੇਣ ਵਾਲਾ ਕੋਈ ਮਾਰਕੀਟ 'ਚ ਆ ਗਿਆ ਹੈ। ਕੰਪਨੀ ਦੇ ਪ੍ਰੈਜ਼ੀਡੈਂਟ ਯੈਂਗ ਯੈਕਿਨ ਦਾ ਕਹਿਣਾ ਹੈ ਕਿ ਬਾਇਡੂ ਦੀਆਂ ਡ੍ਰਾਈਵਰਲੈੱਸ ਕਾਰਾਂ ਚੀਨ ਦੇ 10 ਸ਼ਹਿਰਾਂ 'ਚ ਰੋਡ ਟੈਸਟ ਕਰਨਗੀਆਂ।
ਬਾਇਡੂ ਦੀ ਸਟ੍ਰੈਟੇਜੀ ਆਸਾਨ ਹੈ, ਕੰਪਨੀ ਅਗਲੇ 3 ਸਾਲਾਂ ਤੱਕ ਰੋਡ ਟੈਸਟ ਕਰ ਕੇ 5 ਸਾਲਾਂ 'ਚ ਵੱਡੇ ਪੈਮਾਨੇ 'ਤੇ ਡ੍ਰਾਈਵਰਲੈੱਸ ਕਾਰਾਂ ਦਾ ਪ੍ਰਾਡਕਸ਼ਨ ਕਰੇਗੀ। ਇਸ ਤੋਂ ਸਾਫ ਹੈ ਕਿ ਬਿਜਿੰਗ ਬੇਸਡ ਬਾਇਡੂ ਗੂਗਲ ਨੂੰ ਪਿੱਛੇ ਛੱਡ ਕੇ ਆਟੋਨੋਮਸ ਕਾਰਾਂ ਦੇ ਨਿਰਮਾਣ 'ਚ ਪਹਿਲ ਕਰਨਾ ਚਾਹੁੰਦੀ ਹੈ। ਬਾਇਡੂ ਦੀਆਂ ਡ੍ਰਾਈਵਰਲੈੱਸ ਕਾਰਾਂ 'ਚ ਹਾਈ-ਪ੍ਰੈਸੀਜ਼ਨ ਇਲੈਕਟ੍ਰੋਨਿਕ ਮੈਪਿੰਗ, ਪੋਜ਼ੀਸ਼ਨਿੰਗ, ਸੈਂਸਿੰਗ ਤੇ ਡਿਸੀਜ਼ਨ ਮੇਕਿੰਗ ਕੰਟ੍ਰੋਲ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ। ਦਸ ਦਈਏ ਕਿ ਬਾਇਡੂ ਵੱਲੋਂ ਪਹਿਲਾ ਰੋਡ ਟੈਸਟ ਪੂਰਾ ਕਰ ਲਿਆ ਗਿਆ ਹੈ, ਜਿਸ 'ਚ ਅਲੱਗ-ਅਲੱਗ ਕੰਡੀਸ਼ਨ ਵਾਲੀਆਂ ਰੋਡਜ਼ 'ਤੇ ਇਸ ਨੂੰ ਟੈਸਟ ਕੀਤਾ ਗਿਆ ਸੀ ਤੇ 2013 'ਚ ਚਾਈਨੀਜ਼ ਬ੍ਰੈਂਡ ਬਾਇਡੂ ਨੇ ਆਟੋਨੋਮਸ ਕਾਰ ਦੀ ਮਾਡਲ ਪੇਸ਼ ਕਰ ਕੇ ਇੰਟਰਨੈੱਟ ਜਾਇੰਟ ਗੂਗਲ ਤੇ ਟੈਸਲਾ ਮੋਟਰਜ਼ ਨੂੰ ਵੱਡਾ ਝਟਕਾ ਦਿੱਤਾ ਸੀ।
ਨਵੀਂ ਐਪਲ ਵਾਚ 'ਚ ਹੋ ਸਕਦੀ ਏ Micro-LED display
NEXT STORY