ਗੈਜੇਟ ਡੈਸਕ- ਉਂਝ ਤਾਂ ਅੱਜ-ਕੱਲ੍ਹ ਜ਼ਿਆਦਾ ਰੈਮ ਅਤੇ ਸਟੋਰੇਜ ਵਾਲੇ ਸਮਾਰਟਫੋਨ ਬਾਜ਼ਾਰ 'ਚ ਆ ਰਹੇ ਹਨ। 10 ਹਜ਼ਾਰ ਰੁਪਏ ਤਕ ਦੀ ਰੇਂਜ 'ਚ ਵੀ ਤੁਹਾਨੂੰ 128 ਜੀ.ਬੀ. ਸਟੋਰੇਜ ਵਾਲੇ ਫੋਨ ਮਿਲ ਜਾਣਗੇ ਪਰ ਸਟੋਰੇਜ ਦੀ ਸਮੱਸਿਆ ਅਜੇ ਵੀ ਹੋ ਰਹੀ ਹੈ। ਫੋਨ ਹੈ ਤਾਂ ਉਸ ਵਿਚ ਫੋਟੋ-ਵੀਡੀਓਜ਼ ਵੀ ਹੋਣਗੇ ਅਤੇ ਇਨ੍ਹਾਂ ਦੇ ਨਾਲ ਕਈ ਜ਼ਰੂਰੀ ਐਪਸ ਵੀ ਹੋਣਗੇ। ਫੋਨ ਅੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ਪਰ ਮੈਮਰੀ ਘੱਟ ਹੋਣ ਕਾਰਨ ਕਈ ਵਾਰ ਸਾਨੂੰ ਫੋਨ ਤੋਂ ਪਰੇਸ਼ਾਨੀ ਹੋਣ ਲਗਦੀ ਹੈ। ਆਓ ਜਾਣਦੇ ਹਾਂ ਮੈਮਰੀ ਵਧਾਉਣ ਦੇ ਕੁਝ ਟਿੱਪਸ...
ਕਲਾਊਡ ਸਟੋਰੇਜ ਦਾ ਇਸਤੇਮਾਲ ਕਰੋ
ਫੋਨ 'ਚ ਸਭ ਤੋਂ ਜ਼ਿਆਦਾ ਮੈਮਰੀ ਦੀ ਖਪਤ ਫੋਟੋ ਅਤੇ ਵੀਡੀਓ 'ਚ ਹੁੰਦੀ ਹੈ ਤਾਂ ਸਟੋਰੇਜ ਬਚਾਉਣ ਲਈ ਬਿਹਤਰ ਹੈ ਕਿ ਗੂਗਲ ਫੋਟੋਜ਼ ਜਾਂ ਹੋਰ ਕਲਾਊਂਡ ਸਟੋਰੇਜ ਸਰਵਿਸ ਦਾ ਇਸਤੇਮਾਲ ਕਰੋ ਅਤੇ ਫੋਨ ਦੀ ਸਟੋਰੇਜ ਨੂੰ ਬਚਾਓ। ਹੁਣ ਤਾਂ ਕਈ ਮੋਬਾਇਲ ਕੰਪਨੀਆਂ ਵੀ ਕਲਾਊਡ ਸਟੋਰੇਜ ਆਫਰ ਕਰ ਰਹੀਆਂ ਹਨ। ਅਜਿਹੇ 'ਚ ਤੁਸੀਂ ਕਲਾਊਡ ਸਟੋਰੇਜ ਦਾ ਇਸਤੇਮਾਲ ਕਰਕੇ ਆਪਣੀ ਫਾਈਲ ਨੂੰ ਫੋਨ ਦੀ ਬਜਾਏ ਸਰਵਰ 'ਤੇ ਰੱਖ ਸਕਦੇ ਹੋ। ਕੁਝ ਕਲਾਊਡ ਸਰਵਿਸ ਲਈ ਤੁਹਾਨੂੰ ਪੈਸੇ ਵੀ ਦੇਣੇ ਪੈ ਸਕਦੇ ਹਨ।
ਟੈਂਪਰੇਰੀ ਫਾਈਲ ਨੂੰ ਡਿਲੀਟ ਕਰੋ
ਫੋਨ 'ਚ ਕੈਸ਼ੇ ਮੈਮਰੀ ਨੂੰ ਡਿਲੀਟ ਕਰਕੇ ਵੀ ਸਟੋਰੇਜ ਨੂੰ ਵਧਾਇਆ ਜਾ ਸਕਦਾ ਹੈ। ਇਸ ਲਈ ਸਟੋਰੇਜ 'ਚ ਜਾ ਕੇ ਐਪਸ ਨੂੰ ਓਪਨ ਕਰੋ ਅਤੇ ਕੈਸ਼ੇ ਨੂੰ ਕਲੀਅਰ ਕਰ ਸਕਦੇ ਹੋ। ਕੈਸ਼ੇ ਟੈਂਪਰੇਰੀ ਫਾਈਲ ਹੁੰਦੀ ਹੈ ਜੋ ਫੋਨ ਸਟੋਰ ਕਰ ਲੈਂਦਾ ਹੈ। ਫੋਨ ਦੀ ਸਟੋਰੇਜ 'ਚ ਵੀ ਜਾ ਕੇ ਇਕੱਠੀਆਂ ਕੈਸ਼ੇ ਫਾਈਲਾਂ ਨੂੰ ਡਿਲੀਟ ਕੀਤਾ ਜਾ ਸਕਦਾ ਹੈ।
ਕਲੀਨਿੰਗ ਐਪ ਦਾ ਇਸਤੇਮਾਲ ਕਰੋ
ਪਲੇਅ ਸਟੋਰ 'ਤੇ ਅਜਿਹੀਆਂ ਕਈ ਐਪਸ ਹਨ ਜੋ ਤੁਹਾਡੇ ਫੋਨ ਦੀ ਸਟੋਰੇਜ ਨੂੰ ਕਲੀਨ ਕਰਦੀਆਂ ਹਨ। ਇਹ ਐਪਸ ਤੁਹਾਡੇ ਫੋਨ ਦੀ ਮੈਮਰੀ ਨੂੰ ਖਾਲੀ ਕਰਨ 'ਚ ਮਦਦ ਕਰਨਗੇ। ਇਹ ਐਪਸ ਫੋਨ 'ਚ ਮੌਜੂਦ ਜੰਕ ਫਾਈਲ, ਡੁਪਲੀਕੇਟ ਫਾਈਲ ਅਤੇ ਕਈ ਵੱਡੀਆਂ ਫਾਈਲਾਂ ਨੂੰ ਡਿਲੀਟ ਕਰਦੇ ਹਨ।
BMW ਨੇ ਭਾਰਤ 'ਚ ਲਾਂਚ ਕੀਤੀ 620d M Sport Signature, ਜਾਣੋ ਕੀਮਤ ਤੇ ਖੂਬੀਆਂ
NEXT STORY