ਆਟੋ ਡੈਸਕ– ਟਾਟਾ ਮੋਟਰਸ ਲੰਬੇ ਸਮੇਂ ਤੋਂ ਸੀ.ਐੱਨ.ਜੀ. ਪਸੰਜਰ ਵ੍ਹੀਕਲ ਸੈਗਮੈਂਟ ’ਚ ਐਂਟਰੀ ਕਰਨ ’ਤੇ ਵਿਚਾਰ ਕਰ ਰਹੀ ਹੈ, ਜਿਸ ਵਿਚ ਹੁਣ ਤਕ ਸਿਰਫ ਦੋ ਕੰਪਨੀਆਂ- ਮਾਰੂਤੀ ਸੁਜ਼ੂਕੀ ਅਤੇ ਹੁੰਡਈ ਦਾ ਹੀ ਦਬਦਬਾ ਰਿਹਾ ਹੈ। ਟਾਟਾ ਮੋਟਰਸ ਨੇ ਪੁਸ਼ਟੀ ਕੀਤੀ ਹੈ ਕਿ ਸੀ.ਐੱਨ.ਜੀ. ਟ੍ਰੀਟਮੈਂਟ ਦੇ ਪਹਿਲੇ ਦੋ ਮਾਡਲ ਟਿਆਗੋ ਅਤੇ ਟਿਗੋਰ ਹੋਣਗੇ। ਇਨ੍ਹਾਂ ਦੋਵਾਂ ਮਾਡਲਾਂ ਨੂੰ ਇਸੇ ਮਹੀਨੇ 19 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ। ਟਾਟਾ ਟਿਆਗੋ ਸੀ.ਐੱਨ.ਜੀ. ਅਤੇ ਟਿਗੋਰ ਸੀ.ਐੱਨ.ਜੀ. ਦੀ ਬੁਕਿੰਗ ਫਿਲਹਾਲ ਟਾਟਾ ਡੀਲਰਸ਼ਿਪ ’ਤੇ ਚੱਲ ਰਹੀ ਹੈ।
ਟਾਟਾ ਡੀਲਰਸ਼ਿਪ ਨੇ ਟਿਆਗੋ ਅਤੇ ਟਿਗੋਰ ਸੀ.ਐੱਨ.ਜੀ. ਲਈ ਅਧਿਕਾਰਤ ਬੁਕਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਬੁਕਿੰਗ ਫੀਸ ਡੀਲਰਸ਼ਿਪ ਦੇ ਆਧਾਰ ’ਤੇ 5,000-20,000 ਰੁਪਏ ਦੇ ਵਿਚਕਾਰ ਹੈ। ਟਾਟਾ ਮੋਟਰਸ ਨੇ ਕਿਹਾ ਹੈ ਕਿ ਦੋਵਾਂ ਮਾਡਲਾਂ ਦੀਆਂ ਕੀਮਤਾਂ ਦਾ ਐਲਾਨ 19 ਜਨਵਰੀ ਨੂੰ ਕੀਤਾ ਜਾਵੇਗਾ।
ਸੀ.ਐੱਨ.ਜੀ. ਨਾਲ ਚੱਲ ਵਾਲੀ ਟਿਆਗੋ ਅਤੇ ਟਿਕੋਰ ਨੂੰ ਪਹਿਲਾਂ ਵੀ ਕਈ ਮੌਕਿਆਂ ’ਤੇ ਰੋਡ ’ਤੇ ਵੇਖਿਆ ਗਿਆ ਹੈ। ਸੀ.ਐੱਨ.ਜੀ. ਨਾਲ ਚੱਲਣ ਵਾਲੀ ਟਿਆਗੋ ਅਤੇ ਟਿਗੋਰ ’ਚ ਸਟੈਂਡਰਡ ਮਾਡਲ ਦੇ ਮੁਕਾਬਲੇ ਸਟਾਈਲ ’ਚ ਕੋਈ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ, ਹਾਲਾਂਕਿ ਇਹ ਵੇਖਿਆ ਜਾਣਾ ਬਾਕੀ ਹੈ ਕਿ ਟਾਟਾ ਆਪਣੇ ਕਿਸ ਟ੍ਰਿਮ ’ਚ ਸੀ.ਐੱਨ.ਜੀ. ਕਿੱਟ ਪੇਸ਼ ਕਰਦੀ ਹੈ। ਸੀ.ਐੱਨ.ਜੀ. ਐਡੀਸ਼ਨ ਲਈ ਫੀਚਰਜ਼ ਦੀ ਲਿਸਟ ਇਸ ਗੱਲ ’ਤੇ ਡਿਪੈਂਟ ਕਰੇਗੀ ਕਿ ਉਨ੍ਹਾਂ ਨੂੰ ਕਿਸ ਟ੍ਰਿਮ ’ਚ ਪੇਸ਼ ਕੀਤਾ ਗਿਆ ਹੈ।
ਮੌਜੂਦਾ ਸਮੇਂ ’ਚ ਟਿਆਗੋ ਅਤੇ ਟਿਗੋਰ ਦੋਵੇਂ ’ਚ 86hp ਪਾਵਰ 113Nm ਦੇ ਆਊਟਪੁਟ ਵਾਲਾ 1.2 ਲੀਟਰ, 3-ਸਿਲੰਡਰ ਰੈਵੋਟ੍ਰੋਨ ਪੈਟਰੋਲ ਇੰਜਣ ਦਿੱਤਾ ਗਿਆ ਹੈ। ਟਾਟਾ ਪੈਟਰੋਲ ਨਾਲ ਚੱਲਣ ਵਾਲੀ ਟਿਆਗੋ ਅਤੇ ਟਿਗੋਰ ਦੇ ਨਾਲ ਮੈਨੁਅਲ ਅਤੇ ਏ.ਐੱਮ.ਟੀ. ਦੋਵੇਂ ਗਿਅਰਬਾਕਸ ਦਾ ਆਪਸ਼ਨ ਦਿੰਦੀ ਹੈ ਪਰ ਸੀ.ਐੱਨ.ਜੀ. ਐਡੀਸ਼ਨ ’ਚ ਸਿਰਫ ਮੈਨੁਅਲ ਟ੍ਰਾਂਸਮਿਸ਼ਨ ਹੋਵੇਗਾ।
ਟਿਗੋਰ ਦਾ ਇਕ ਇਲੈਕਟ੍ਰਿਕ ਵਰਜ਼ਨ ਵੀ ਹੈ, ਜਿਸ ਨੂੰ ਟਿਗੋਰ ਈ.ਵੀ. ਕਿਹਾ ਜਾਂਦਾ ਹੈ। ਆਪਣੇ ਸੀ.ਐੱਨ.ਜੀ. ਐਡੀਸ਼ਨ ਦੇ ਲਾਂਚ ਦੇ ਨਾਲ ਟਿਗੋਰ ਭਾਰਤ ਦੀ ਇਕ ਮਾਤਰ ਸੇਡਾਨ ਹੋਵੇਗੀ ਜੋ ਪੈਟਰੋਲ, ਸੀ.ਐੱਨ.ਜੀ. ਅਤੇ ਇਲੈਕਟ੍ਰਿਕ ’ਚ ਉਪਲੱਬਧ ਹੈ।
ਜਾਸੂਸੀ ਦੇ ਦੋਸ਼ ’ਚ ਗੂਗਲ-ਫੇਸਬੁੱਕ ’ਤੇ ਲੱਗਾ ਅਰਬਾਂ ਰੁਪਏ ਦਾ ਜੁਰਮਾਨਾ
NEXT STORY