ਜਲੰਧਰ : ਮੁਕੇਸ਼ ਅੰਬਾਨੀ ਦੇ ਰਿਲਾਇੰਸ ਜੀਓ ਨੂੰ ਲਾਂਚ ਕਰਨ ਦੇ ਬਾਅਦ ਲੋਕਾਂ ਲਈ ਜੀਓ ਦੀ ਸਿਮ ਲੈਣਾ ਮੁਸ਼ਕਲ ਹੋ ਰਿਹਾ ਹੈ। ਇਕ ਨਿਊਜ਼ ਰਿਪੋਰਟ ਦੇ ਮੁਤਾਬਕ ਛੋਟੇ ਡੀਲਰਾਂ ਨੇ ਕਿਹਾ ਹੈ ਕਿ ਜੋ ਲੋਕ ਹੈਂਡਸੈੱਟ ਦੇ ਨਾਲ ਸਿਮ ਵੀ ਵੇਚ ਰਹੇ ਹਨ ਉਨ੍ਹਾਂ ਨੂੰ ਮੁਸ਼ਕਲ ਹੋ ਰਹੀ ਹੈ । ਕੁਝ ਡੀਲਰ ਤਾਂ ਇਕ ਸਿਮ ਲਈ 150 ਤੋਂ 400 ਰੁਪਏ ਤੱਕ ਵਸੂਲ ਰਹੇ ਹਨ ।
ਲੋਕ ਇਸ ਲਈ ਖਰੀਦ ਰਹੇ ਹਨ ਸਿਮ : ਜੀਓ ਸਿਮ ਕੰਪਨੀ ਫ੍ਰੀ ਵਿਚ ਦੇ ਰਹੀ ਹੈ ਅਤੇ ਦਿਸੰਬਰ ਤਕ ਫ੍ਰੀ ਇੰਟਰਨੈੱਟ ਅਤੇ ਕਾਲਿੰਗ ਵੀ ਮਿਲ ਰਹੀ ਹੈ। ਕੁਝ ਲੋਕ ਪੈਸੇ ਦੇ ਕੇ ਇਸ ਲਈ ਸਿਮ ਖਰੀਦ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਫ੍ਰੀ ਵਿਚ 4ਜੀ ਇੰਟਰਨੈਟ ਇਸਤੇਮਾਲ ਲਈ ਮਿਲ ਰਿਹਾ ਹੈ ।
ਰਿਪੋਰਟ : ਨਵੀਂ ਦਿੱਲੀ ਦੇ ਇਕ ਲੋਕਲ ਡੀਲਰ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ 10-15 ਦਿਨਾਂ ਤੋਂ ਜੀਓ ਸਿਮ ਦੀ ਸਪਲਾਈ ਨਹੀਂ ਹੋ ਰਹੀ ਹੈ । ਪੰਜ ਸਿਤੰਬਰ ਦੇ ਬਾਅਦ ਤੋਂ ਅਸੀਂ ਲਾਈਫ ਸਮਾਰਟਫੋਂਸ ਦੇ ਨਾਲ ਜੀਓ ਦੀ ਸਿਮ ਵੇਚ ਰਹੇ ਹਾਂ ਅਤੇ ਸਿਮ ਕਾਰਡ ਲਈ 150 ਤੋਂ 200 ਰੂਪਏ ਲਏ ਜਾ ਰਹੇ ਹਨ।
ਇਕ ਹੋਰ ਡੀਲਰ ਨੇ ਵੀ ਪੈਸੇ ਲੈ ਕੇ ਸਿਮ ਦੇਣ ਦੀ ਗੱਲ ਕਬੂਲੀ ਹੈ ਲੇਕਿਨ ਉਸ ਦਾ ਕਹਿਣਾ ਹੈ ਕਿ ਸਰਵਿਸ ਐਕਟਿਵੇਸ਼ਨ ਹੌਲੀ ਹੈ ਜਿਸ ਕਾਰਨ ਉ ਸਨੂੰ ਗਾਹਕਾਂ ਨੂੰ ਪੈਸੇ ਵੀ ਵਾਪਸ ਕਰਨੇ ਪਏ ਹਨ। ਰਿਲਾਇੰਸ ਜੀਓ ਦੇ ਪ੍ਰਵਕਤਾ ਦੇ ਮੁਤਾਬਕ ਕੰਪਨੀ ਡਿਮਾਂਡ ਦੇ ਮੁਤਾਬਕ ਕੰਮ ਕਰ ਰਹੀ ਹੈ।
ਇਸ ਮਾਮਲੇ 'ਚ iPhone 6s ਤੋਂ ਹਾਰ ਗਿਆ ਆਈਫੋਨ 7
NEXT STORY