ਜਲੰਧਰ- ਅੱਜ ਤਕ ਫਿਲਮ ਨੈਗਟਿਵਸ ਨੂੰ ਡਿਵੈਲਪ ਕਰਨ ਲਈ ਲੈਬ ਸਟੂਡੀਓ 'ਚ ਭੇਜਿਆ ਜਾਂਦਾ ਸੀ ਪਰ ਹੁਣ ਇਕ ਫੋਟੋਗਰਾਫਰ ਨੇ ਇਕ ਅਜਿਹੀ ਮਸ਼ੀਨ ਬਣਾਈ ਹੈ ਜੋ ਫਿਲਮ ਨੈਗਟਿਵ ਨੂੰ ਘਰ 'ਚ ਹੀ ਡਿਵੈਲਪ ਕਰ ਸਕਦੀ ਹੈ। ਇਸ ਮਸ਼ੀਨ ਨੂੰ Filmomat ਦਾ ਨਾਂ ਦਿੱਤਾ ਗਿਆ ਹੈ ਅਤੇ ਇਸ ਨੂੰ ਜਰਮਨ ਫੋਟੋਗਰਾਫਰ Lukas Fritz ਨੇ (ਪੂਰਾ ਸਾਲ ਲਗਾ ਕੇ) ਬਣਾਇਆ ਹੈ। ਇਹ ਇਕ ਮਾਈਕ੍ਰੋਵੇਵ-ਸਾਈਜ਼ ਡਿਵਾਈਸ ਹੈ ਜਿਸ 'ਚ 6 ਲਿਟਰ ਦੇ ਵਾਟਰ ਟੈਂਕ ਦੇ ਨਾਲ ਤਿੰਨ ਕੈਮੀਕਲ ਟੈਂਕਸ ਲਗਾਏ ਗਏ ਹਨ।
ਇਸ 'ਤੇ ਕੰਮ ਕਰਨ ਲਈ ਤੁਹਾਨੂੰ ਇਸ 'ਚ ਫਿਲਮ ਨੂੰ ਲੋਡ ਕਰ ਫਲੂਡਸ ਨੂੰ ਭਰਨਾ ਹੋਵੇਗਾ ਤੇ ਇਸ ਦੇ ਵਰਕਿੰਗ
ਤਾਪਮਾਨ ਨੂੰ ਸੈੱਟ ਕਰਨਾ ਹੋਵੇਗਾ ਜੋ ਕਿ LED ਡਿਸਪਲੇ ਦੀ ਮਦਦ ਨਾਲ ਸੈੱਟ ਕੀਤਾ ਜਾਵੇਗਾ। ਕੰਮ ਦੇ ਖਤਮ ਹੋਣ 'ਤੇ ਇਸ 'ਚ ਆਟੋਮੈਟਿਕ ਕਲੀਨਿੰਗ ਪ੍ਰੋਸੈੱਸ ਦਿੱਤਾ ਗਿਆ ਹੈ ਜਿਸ ਨਾਲ ਇਹ ਮਸ਼ੀਨ ਆਟੋਮੈਟਿਕਲੀ ਖੁਦ ਨੂੰ ਸਾਫ ਕਰ ਲੈਂਦੀ ਹੈ ਤੇ ਅਗਲੀ ਫਿਲਮ ਨੂੰ ਪ੍ਰੋਸੈੱਸ ਕਰਨ ਲਈ ਤਿਆਰ ਹੋ ਜਾਂਦੀ ਹੈ।
ਘਰ ਦੇ ਉਪਕਰਣਾਂ ਨੂੰ ਕੰਟਰੋਲ ਕਰਨ 'ਚ ਮਦਦ ਕਰੇਗਾ ਇਹ ਐਪ
NEXT STORY