ਜਲੰਧਰ - ਜੇਕਰ ਤੁਸੀਂ ਨਵਾਂ ਲੈਪਟਾਪ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਨ੍ਹਾਂ ਦਿਨਾਂ ਤੁਸੀਂ ਬਰਾਂਡੇਡ ਲੈਪਟਾਪ ਸਸਤੇ ਮੁੱਲ 'ਤੇ ਖਰੀਦ ਸਕਦੇ ਹਨ। ਆਨਲਾਈਨ ਸ਼ਾਪਿੰਗ ਸਾਇਟਸ ਜਿਵੇਂ ਐਮਾਜ਼ਾਨ, ਸਨੈਪਡੀਲ, ਸ਼ਾਪਕਲੂਜ਼ ਅਤੇ ਫਲਿੱਪਕਾਰਟ ਲੈਪਟਾਪਸ 'ਤੇ ਇਕ ਤੋਂ ਵੱਧ ਕੇ ਇਕ ਡਿਸਕਾਊਂਟ ਡੀਲ ਦੇ ਰਹੀ ਹਨ। ਤਾਂ ਆਓ ਜਾਣਦੇ ਹਾਂ ਕਿੰਨਾਂ ਲੈਪਟਾਪਸ 'ਤੇ ਮਿਲ ਰਹੀ ਹੈ ਭਾਰੀ ਛੋਟ।
ਐੱਚ. ਪੀ ਏ. ਪੀ. ਯੂ ਕਵਾਡ ਕੋਰ ਏ8 :
ਇਸ ਲੈਪਟਾਪ ਦੀ ਅਸਲ ਕੀਮਤ 25,990 ਰੁਪਏ ਹੈ, ਪਰ ਹੁਣ ਤੁਸੀਂ ਆਫਰ ਦੇ ਤਹਿਤ ਇਸ ਨੂੰ ਸਿਰਫ਼ 22,990 ਰੁਪਏ 'ਚ ਖਰੀਦ ਸਕਦੇ ਹੋ ਅਤੇ ਐਕਸਚੇਂਜ਼ 'ਚ ਲੈਣ 'ਤੇ 3000 ਰੁਪਏ ਤੱਕ ਦਾ ਫਾਇਦਾ ਵੀ ਮਿਲੇਗਾ।
ਡੈਲ ਇੰਸਪਾਇਰ 3552 ਨੋਟਬੁੱਕ :
ਇਸ ਲੈਪਟਾਪ ਦੀ ਅਸਲ ਕੀਮਤ 32,990 ਰੁਪਏ ਹੈ, ਪਰ ਇਸ ਨੂੰ ਤੁਸੀਂ ਸਿਰਫ਼ 28, 397 ਰੁਪਏ 'ਚ ਖਰੀਦ ਸਕਦੇ ਹੋ
ਐਪਲ ਮੈਕਬੁੱਕ ਪ੍ਰੋ (ਐੱਮ. ਡੀ101 ਐੱਚ. ਐੱਨ. ਏ) :
ਇਸ ਲੈਪਟਾਪ ਦੀ ਅਸਲ ਕੀਮਤ 89,900 ਰੁਪਏ ਹੈ, ਪਰ ਇਸ ਨੂੰ ਤੁਸੀਂ ਆਫਰ ਦੇ ਤਹਿਤ ਸਿਰਫ਼ 48,999 ਰੁਪਏ 'ਚ ਖਰੀਦ ਸਕਦੇ ਹੋ।
ਲਿਨੇਵੋ ਯੋਗਾ 300, 2-ਇਨ-1 ਲੈਪਟਾਪ (80ਐਮ 1003 ਐਕਸ ਆਈ. ਐੱਨ) :
ਇਸ ਲੈਪਟਾਪ ਦੀ ਅਸਲ ਕੀਮਤ 32,990 ਰੁਪਏ ਹੈ, ਪਰ ਇਸ ਨੂੰ ਤੁਸੀਂ ਆਫਰ ਦੇ ਤਹਿਤ ਸਿਰਫ਼ 28, 397 ਰੁਪਏ 'ਚ ਖਰੀਦ ਸਕਦੇ ਹੋ।
ਮਾਇਕ੍ਰੋਮੈਕਸ ਕੈਨਵਾਸ ਲੈਪਟਾਪ 2 (ਵਾਈ-ਫਾਈ, 3ਜੀ) ਐਟਮ :
ਇਸ ਲੈਪਟਾ ਨੂੰ 14,999 ਰੁਪਏ 'ਚ ਲਾਂਚ ਕੀਤਾ ਗਿਆ ਸੀ ਪਰ ਇਹ ਲੈਪਟਾਪ ਆਫਰ ਪ੍ਰਾਇਜ਼ ਦੇ ਤਹਿਤ ਸਿਰਫ਼ 9,999 ਰੁਪਏ 'ਚ ਮਿਲ ਰਿਹਾ ਹੈ ਜਦ ਕਿ ਐਕਸਚੇਂਜ 'ਚ ਲੈਣ 'ਤੇ 3,000 ਰੁਪਏ ਤੱਕ ਦਾ ਫਾਇਦਾ ਹੋ ਸਕਦਾ ਹੈ।
ਚੀਨ ਨੇ ਸ਼ੁਰੂ ਕੀਤਾ 5-ਜੀ ਮੋਬਾਇਲ ਦੂਰਸੰਚਾਰ ਟੈਕਨਾਲੋਜੀ ਦਾ ਪ੍ਰੀਖਣ
NEXT STORY