ਜਲੰਧਰ— ਅੱਜ ਅਸੀਂ ਤੁਹਾਨੂੰ ਇਕ ਇਸ ਤਰ੍ਹਾਂ ਦੀ ਟਰਿਕ ਦੇ ਬਾਰੇ ਦਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਨੰਬਰ ਨੂੰ ਪ੍ਰਾਈਵੇਟ ਕਰ ਸਕਦੇ ਹੋ। ਇਸ ਟਰਿਕ ਦੇ ਬਾਅਦ ਤੁਸੀਂ ਕਿਸੇ ਨੂੰ ਵੀ ਕਾਲ ਕਰੋਗੇ ਤਾਂ ਤੁਹਾਡਾ ਨੰਬਰ ਨਜ਼ਰ ਨਹੀਂ ਆਵੇਗਾ। ਇਸ ਦੇ ਲਈ ਤੁਹਾਨੂੰ ਆਪਣੇ ਫੋਨ ਨੰਬਰ ਦੀ ਕਾਲਰ ਆਈ.ਡੀ ਨੂੰ ਬਲਾਕ ਕਰਨਾ ਹੋਵੇਗਾ। ਆਪਣੇ ਨੰਬਰ ਦੀ ਕਾਲਰ ਆਈ.ਡੀ ਨੂੰ ਬਲਾਕ ਕਰਨ ਲਈ ਸਭ ਤੋਂ ਪਹਿਲਾਂ ਸੈਟਿੰਗ 'ਚ ਜਾਣਾ ਪਵੇਗਾ ਅਤੇ ਉੱਥੇ ਦਿੱਤੀ ਗਈ Additional ਸੈਟਿੰਗ ਦੇ ਆਪਸ਼ਨ 'ਤੇ ਕਲਿਕ ਕਰਨਾ ਹੋਵੇਗਾ। ਉੱਥੇ ਤੁਹਾਨੂੰ ਕਾਲਰ ਆਈ.ਡੀ 'ਤੇ ਟੈਬ ਕਰ ਦਿੱਤੇ ਗਏ No ਦੇ ਆਪਸ਼ਨ ਨੂੰ ਸਲੈਕਟ ਕਰਨਾ ਪਵੇਗਾ, ਜਿਸ ਦੇ ਬਾਅਦ ਤੁਹਾਡੇ ਫੋਨ ਨੰਬਰ ਦੀ ਕਾਲਰ ਆਈ.ਡੀ ਸਾਰਿਆਂ ਨੂੰ ਪ੍ਰਾਈਵੇਟ ਨੰਬਰ ਦੇ ਰੂਪ 'ਚ ਦਿਖਾਈ ਦਵੇਗੀ। ਇਸ ਦੇ ਇਲਾਵਾ ਤੁਸੀਂ ਮੋਬਾਈਲ ਨੰਬਰ ਸਰਵਿਸ ਪ੍ਰੋਵਾਇਡਰ ਤੋਂ ਵੀ ਇਹ ਸਰਵਿਸ ਲੈ ਸਕਦੇ ਹੋ।
ਲਾਂਚ ਹੋਣ ਤੋਂ ਪਹਿਲਾਂ ਇਕ ਵਾਰੀ ਫਿਰ ਸਾਹਮਣੇ ਆਏ ਵਨ ਪਲੱਸ 5 ਦੀ Image,ਕੀਮਤ ਅਤੇ Specifications
NEXT STORY