ਸਿਰਫ ਮੈਚਿਓਰ ਦਰਸ਼ਕਾਂ ਲਈ ਹੈ ਇਹ ਗੇਮ
ਜਲੰਧਰ : ਗੇਮਜ਼ ਨੂੰ ਡਿਫਾਈਨ ਕਰਨ ਤੇ ਪ੍ਰੋਫੈਸ਼ਨਲ ਤਰੀਕੇ ਨਾਲ ਬਿਆਨ ਕਰਨ ਵਾਲੀਆਂ ਗੇਮਜ਼ 'ਚ ਡੂਮ ਦਾ ਨਾਂ ਸਭ ਤੋਂ ਪ੍ਰਮੁੱਖ ਹੈ। ਵੀਡੀਓ ਗੇਮ ਫ੍ਰੈਂਚਾਈਜ਼ 'ਚ ਇਕ ਵੱਖਰੀ ਪਛਾਣ ਬਣਾ ਚੁੱਕੀ ਗੇਮ ਡੂਮ ਸਭ ਤੋਂ ਪਹਿਲਾਂ 1993 'ਚ ਫਲਾਪੀ ਡਿਸਕ 'ਚ ਆਈ ਸੀ ਤੇ ਉਦੋਂ ਤੋਂ ਹੀ ਇਕ ਪੂਰੀ ਜਨਰੇਸ਼ਨ ਇਸ ਗੇਮ ਦੇ ਨਾਲ ਜੁੜੀ ਤੇ ਮੌਜੂਦਾ ਸਮੇਂ 'ਚ ਇਸ ਨੂੰ ਸਭ ਤੋਂ ਬੈਸਟ ਫਸਟ ਪਰਸਨ ਸ਼ੂਟਿੰਗ ਗੇਮਜ਼ 'ਚੋਂ ਇਕ ਕਿਹਾ ਜਾਂਦਾ ਹੈ। 13 ਮਈ ਨੂੰ ਰਿਲੀਜ਼ ਹੋਈ ਡੂਮ ਇਸ ਸਿਰੀਜ਼ ਦੀ ਚੌਥੀ ਗੇਮ ਹੈ, ਜੋ 3 ਮੁੱਖ ਗੇਮਿੰਗ ਪਲੈਟਫੋਰਮਜ਼ (ਪੀ. ਸੀ. ਐਕਸ ਬਾਕਸ ਵਨ ਤੇ ਪਲੇਅ ਸਟੇਸ਼ਨ 4) 'ਤੇ ਮੌਜੂਦ ਹੈ ਤੇ ਹਾਰਡਕੋਰ ਗੇਮਰ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ, ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਇਸ ਗੇਮ ਨੂੰ ਅਨਚਾਰਟਿਡ 4 ਤੋਂ ਬਾਅਦ ਦੂਸਰੀ ਬੈਸਟ ਸੇਲਿੰਗ ਗੇਮ ਕਿਹਾ ਗਿਆ ਹੈ। ਆਓ ਜਾਣਦੇ ਹਾਂ ਇਸ ਗੇਮ ਦੇ ਕੁਝ ਖਾਸ ਪਹਿਲੂਆਂ ਬਾਰੇ :
ਡਿਵੈੱਲਪਰ : ਇਡ ਸਾਫਟਵੇਅਰ
ਸਿਰੀਜ਼ : ਡੂਮ
ਪਬਲਿਸ਼ਰਜ਼ : ਬੈਥੈਸਡਾ ਸਾਫਟਵਰਕਸ
ਡਿਜ਼ਾਈਨਰ : ਜੇਸਨ ਓ-ਕੋਨਲ
ਕੀਮਤ : ਪੀ. ਸੀ. ਲਈ 2,999 ਰੁਪਏ, ਪੀ. ਐੱਸ. 4 ਤੇ ਐਕਸ ਬਾਕਸ ਵਨ ਲਈ 3,999 ਰੁਪਏ।
ਹਾਰਰ ਤੇ ਥ੍ਰਿਲਰ ਗੇਮ ਪਲੇਅ :
ਡੂਮ ਆਪਣੇ ਥ੍ਰਿਲਰ ਲੈਵਲਜ਼ ਕਰਕੇ ਸਭ ਨੂੰ ਪਸੰਦ ਆਊਂਦੀ ਹੈ ਤੇ ਇਸ ਵਾਰ ਡੂਮ 4 'ਚ ਤੁਹਾਨੂੰ ਸ਼ਾਇਦ ਫਸਟ ਪਰਸਨ ਸ਼ੂਟਿੰਗ ਗੇਮ 'ਚ ਸਿੰਗਲ ਪਲੇਅਰ ਮੋਡ ਜ਼ਿਆਦਾ ਪਸੰਦ ਆਵੇ। ਹਰ ਲੈਵਲ ਦੇ ਨਾਲ ਡੀਮਨਜ਼ ਦਾ ਆਕਾਰ ਵੀ ਵੱਡਾ ਹੁੰਦਾ ਜਾਂਦਾ ਹੈ ਤੇ ਲੈਵਲ ਨੂੰ ਪਾਰ ਕਰਨਾ ਓਨਾ ਹੀ ਮੁਸ਼ਕਿਲ। ਗੇਮ ਖੇਡਣ ਦੌਰਾਨ ਤੁਹਾਨੂੰ ਹਰ ਤਰ੍ਹਾਂ ਦੀਆਂ ਗਨਜ਼ ਤਾਂ ਅਪਗ੍ਰੇਡ ਕਰਕੇ ਖੇਡਣ ਨੂੰ ਮਿਲਣਗੀਆਂ ਹੀ ਪਰ ਇਸ 'ਚ ਚੇਨਸਾਅ ਨਾਲ ਡੀਮਨਜ਼ ਨੂੰ ਖਤਮ ਕਰਨਾ ਗੇਮਰਜ਼ ਨੂੰ ਕਾਫੀ ਸੈਟੀਸਫਾਈਂਗ ਲੱਗੇਗਾ। ਮਲਟੀਪਲੇਅਰ ਮੋਡ 'ਚ ਜ਼ਿਆਦਾ ਕੁਝ ਐਡ ਨਹੀਂ ਕੀਤਾ ਗਿਆ ਹੈ ਸਿਰਫ ਸਨੈਪ ਮੈਪ ਨਾਲ ਆਨਲਾਈਨ ਮਲਟੀਪਲੇਅਰ ਖੁਦ ਦੇ ਮੈਪਸ ਕ੍ਰਿਏਟ ਕਰਕੇ ਕਾਂਬੈਟਸ ਖੇਡ ਸਕਦੇ ਹੋ।
ਸਟੋਰੀ ਲਾਈਨ
ਡੂਮ ਸ਼ੁਰੂ ਹੁੰਦੀ ਹੈ ਯੂਨੀਅਨ ਐਰੋਸਪੇਸ ਕਾਰਪੋਰੇਸ਼ਨ ਤੋਂ ਜੋ ਕਿ ਮੰਗਲ ਗ੍ਰਹਿ ਦੇ ਕੋਰ 'ਚੋਂ ਐਨਰਜੀ ਕੱਢ ਕੇ ਧਰਤੀ 'ਤੇ ਆਈ ਊਰਜਾ ਦੀ ਕਮੀ ਨੂੰ ਪੂਰਾ ਕਰ ਰਹੇ ਹਨ। ਇਹ ਐਨਰਜੀ ਮੰਗਲ ਗ੍ਰਹਿ ਦੇ ਹੈੱਲ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਤੇ ਹਰ ਤਰ੍ਹਾਂ ਦੇ ਭਿਆਨਕ ਡੀਮਨ ਉਸੇ ਹੈੱਲ 'ਚੋਂ ਨਿਕਲ ਰਹੇ ਹਨ। ਇਸ ਦੌਰਾਨ ਪਲੇਅਰ ਆਪਣੇ-ਆਪ ਨੂੰ ਮੰਗਲ ਗ੍ਰਹਿ 'ਤੇ ਇਕ ਅਜਿਹੀ ਸਥਿਤੀ 'ਚ ਪਾਉਂਦਾ ਹੈ, ਜਿਥੇ ਉਹ ਹਰ ਪਾਸਿਓਂ ਡੀਮਨਜ਼ ਨਾਲ ਘਿਰਿਆ ਹੋਇਆ ਹੈ। ਹੁਣ ਗੇਮਰ ਦਾ ਮਕਸਦ ਹੈ ਹਰ ਡੀਮਨ ਨੂੰ ਖਤਮ ਕਰਕੇ ਇਨ੍ਹਾਂ ਡੀਮਨਜ਼ ਦੇ ਸੋਰਸ ਨੂੰ ਲੱਭਣਾ ਤੇ ਖਤਮ ਕਰਨਾ।
ਐਪਲ ਆਈਫੋਨ 'ਚ ਕਰੇਗਾ ਜ਼ਬਰਦਸਤ ਬਦਲਾਅ
NEXT STORY