ਜਲੰਧਰ- ਹੁਵਾਵੇ 13 ਦਸੰਬਰ ਨੂੰ ਇਕ ਲਾਂਚ ਈਵੈਂਟ ਆਯੋਜਿਤ ਕਰਨ ਵਾਲੀ ਹੈ, ਜਿਸ ਲਈ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਹ ਨਵਾਂ ਆਨਰ 9 ਲਾਈਟ ਸਮਾਰਟਫੋਨ ਲਾਂਚ ਕਰ ਸਕਦੀ ਹੈ ਪਰ ਹੁਣ ਲਾਂਚ ਤੋਂ ਪਹਿਲਾਂ ਹੀ ਇਸ ਸਮਾਰਟਫੋਨ ਦੇ ਸਪੈਸੀਇਫਕੇਸ਼ਨ ਅਤੇ ਕੀਮਤ ਦੀ ਜਾਣਕਾਰੀ ਲੀਕ ਹੋ ਗਈ ਹੈ, ਜਿਸ ਦੀ ਜਾਣਕਾਰੀ ਚੀਨੀ ਵੈੱਬਸਾਈਟ ਮਾਈਡ੍ਰਾਈਵਰਸ ਵੱਲੋਂ ਸ਼ੇਅਰ ਕੀਤੀ ਗਈ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫਨ 'ਚ 5.65 ਇੰਚ ਦੀ ਫੁੱਲ ਸਕਰੀਨ ਡਿਸਪਲੇਅ ਨਾਲ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 2160x1080 ਪਿਕਸਲ ਹੈ ਅਤੇ ਇਸ ਦਾ ਅਸਪੈਕਟ ਰੇਸ਼ਿਓ 18:9 ਹੈ। ਇਸ ਨਾਲ ਹੀ ਹਾਈਸਿੱਲੀਕਾਨ ਕਿਰਿਨ 659 ਚਿੱਪਸੈੱਟ ਅਤੇ 3GB/4GB ਰੈਮ ਵਾਲੇ ਦੋ ਵੇਰੀਐਂਟਸ ਨਾਲ ਹੈ, ਜਿੰਨ੍ਹਾਂ 'ਚ 32GB/6GB ਦੀ ਇੰਟਰਨਲ ਸਟੋਰੇਜ ਸਮਰੱਥਾ ਦਿੱਤੀ ਗਈ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ 13 ਮੈਗਾਪਿਕਸਲ ਅਤੇ 20 ਮੈਗਾਪਿਕਸਲ ਵਾਲੇ ਦੋ ਸੈਂਸਰਸ ਦਿੱਤੇ ਗਏ ਹਨ। ਫਰੰਟ ਲਈ ਮੰਨਿਆ ਜਾ ਰਿਹਾ ਹੈ ਕਿ ਇਸ 'ਚ ਡਿਊਲ ਕੈਮਰਾ ਸੈੱਟਅਪ ਹੀ ਦਿੱਤਾ ਗਿਆ ਹੈ ਪਰ ਇਸ ਦੇ ਰੈਜ਼ੋਲਿਊਸ਼ਨ ਦੀ ਹੁਣ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ 'ਚ 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਇਸ ਦੇ 3 ਜੀ. ਬੀ. ਰੈਮ ਵੇਰੀਐਂਟ ਦੀ ਕੀਮਤ 1299 ਯੂਆਨ ਲਗਭਗ 12,646 ਰੁਪਏ ਅਤੇ 4 ਜੀ. ਬੀ. ਰੈਮ ਵੇਰੀਐਂਟ 1599 ਯੂਆਨ ਲਗਭਗ 15,566 ਰੁਪਏ ਦੀ ਕੀਮਤ ਵਾਲਾ ਹੋ ਸਕਦਾ ਹੈ। ਹਾਲ ਹੀ 'ਚ ਹੁਵਾਵੇ ਦੇ ਇਕ ਹੋਰ ਸਮਾਰਟਫੋਨ ਇੰਜੋਏ 7ਐੱਸ ਦੇ ਸਪੈਸੀਫਿਕੇਸ਼ਨ ਦੀ ਜਾਣਕਾਰੀ ਲੀਕ ਹੋਈ ਹੈ। ਇਹ ਸਮਾਰਟਫੋਨ ਇਸ ਮਹੀਨੇ ਹੀ 18 ਦਸੰਬਰ ਨੂੰ ਲਾਂਚ ਕੀਤਾ ਜਾ ਸਕਦਾ ਹੈ।
ਭਾਰਤ 'ਚ ਲਾਂਚ ਹੋਈ Volvo ਦੀ ਨਵੀਂ ਦਮਦਾਰ SUV XC 60
NEXT STORY