ਆਟੋ ਡੈਸਕ- ਇਟਾਲੀਅਨ ਸੁਪਰਬਾਈਕ ਨਿਰਮਾਤਾ ਡੁਕਾਟੀ ਨੇ ਭਾਰਤ 'ਚ ਆਪਣੀ ਪ੍ਰਸਿੱਧ ਸੁਪਰਬਾਈਕ 2025 Panigale V2 ਨੂੰ ਲਾਂਚ ਕਰ ਦਿੱਤਾ ਹੈ। ਇਸ ਬਾਈਕ ਨੂੰ ਸਭ ਤੋਂ ਪਹਿਲਾਂ EICMA 2024 'ਚ ਪੇਸ਼ ਕੀਤਾ ਗਿਆ ਸੀ ਅਤੇ ਹੁਣ ਭਾਰਤੀ ਸੜਕਾਂ 'ਤੇ ਧਮਾਲ ਮਚਾਉਣ ਲਈ ਤਿਆਰ ਹੈ। 
ਇੰਜਣ ਅਤੇ ਪਾਵਰ 'ਚ ਬਦਲਾਅ
ਨਵੀਂ 2025 Panigale V2 'ਚ ਸਭ ਤੋਂ ਵੱਡਾ ਬਦਲਾਅ ਇਸਦੇ ਇੰਜਣ 'ਚ ਕੀਤਾ ਗਿਆ ਹੈ। ਇਸ ਵਿਚ ਨਵਾਂ 890cc, 90-ਡਿਗਰੀ V-ਟਵਿਨ ਇੰਜਣ ਲੱਗਾ ਹੈ, ਜਿਸਨੂੰ ਪੁਰਾਣੇ 955cc ਸੁਪਰਕਵਾਰਡੋ ਇੰਜਣ ਨਾਲ ਰਿਪਲੇਸ ਕੀਤਾ ਗਿਆ ਹੈ। ਇਸ ਵਿਚ ਦਿੱਤਾ ਇੰਜਣ 10,750rpm 'ਤੇ 120hp ਦੀ ਪਾਵਰ ਅਤੇ 8,250rpm 'ਤੇ 93.3Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਨਵਾਂ ਇੰਜਣ ਪਿਛਲੇ 150hp ਵਾਲੇ ਮਾਡਲ ਦੇ ਮੁਕਾਬਲੇ 30hp ਘੱਟ ਪਾਵਰ ਦਿੰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸਨੂੰ ਪਿਛਲੀ ਬਾਈਕ ਦੇ ਮੁਕਾਬਲੇ ਹਲਕਾ ਬਣਾਇਆ ਗਿਆ ਹੈ। 
ਇਲੈਕਟ੍ਰੋਨਿਕਸ ਅਤੇ ਫੀਚਰਜ਼
ਜਿਵੇਂ ਕਿ ਡੁਕਾਟੀ ਦੀ ਸੁਪਰਬਾਈਕ ਤੋਂ ਉਮੀਦ ਕੀਤੀ ਜਾਂਦੀ ਹੈ, ਨਵੀਂ V2 ਇਲੈਕਟ੍ਰੋਨਿਕਸ ਦੇ ਇਕ ਵਿਆਪਕ ਸੈੱਟ ਨਾਲ ਲੈਸ ਹੈ। ਇਸ ਵਿਚ 6-ਐਕਸਿਸ IMU (Inertial Measurement Unit) ਦਿੱਤਾ ਗਿਆ ਹੈ, ਜੋ ਸੁਰੱਖਿਆ ਅਤੇ ਕੰਟਰੋਲ ਯਕੀਨੀ ਕਰਦਾ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਕਾਰਨਿੰਗ ABS, ਟ੍ਰੈਕਸ਼ਨ ਕੰਟਰੋਲ, ਵ੍ਹੀਲੀ ਕੰਟਰੋਲ, ਇੰਜਣ ਬ੍ਰੇਕ ਕੰਟਰੋਲ ਅਤੇ ਇਕ Bi-directional ਕੁਇਕਸ਼ਿਫਟਰ ਦਿੱਤਾ ਹੈ। ਇਸਦੇ V2 S ਵੇਰੀਐਂਟ 'ਚ ਲਾਂਚ ਕੰਟਰੋਲ ਅਤੇ ਪਿਟ ਲਿਮਟਰ ਵੀ ਸਟੈਂਡਰਡ ਤੌਰ 'ਤੇ ਮਿਲਦੇ ਹਨ। 
ਰਾਈਡਿੰਗ ਮੋਡਸ
ਰਾਈਡਰਸ ਨੂੰ ਚਾਰ ਰਾਈਡਿੰਗ ਮੋਡਸ- ਰੇਸ, ਸਪੋਰਟ, ਰੋਡ ਅਤੇ ਵੈੱਟ ਦੇ ਨਾਲ ਇਕ 5-ਇੰਚ ਟੀਐੱਫਟੀ ਕੰਸੋਲ ਵੀ ਮਿਲਦਾ ਹੈ। 
ਕੀਮਤ
Panigale V2 (ਬੇਸ) : 19.12 ਲੱਖ ਰੁਪਏ (ਐਕਸ ਸ਼ੋਅਰੂਮ)
Panigale V2 S: 21.10 ਲੱਖ ਰੁਪਏ (ਐਕਸ ਸ਼ੋਅਰੂਮ)
ਕੀਮਤ 'ਚ ਕਮੀ : ਮੌਜੂਦਾ ਮਾਡਲ ਦੀ ਸ਼ੁਰੂਆਤੀ ਕੀਮਤ 20.98 ਲੱਖ ਸੀ, ਜਿਸ ਨਾਲ ਬੇਸ ਮਾਡਲ ਦੀ ਕੀਮਤ ਕਾਫੀ ਘੱਟ ਹੋਈ ਹੈ। 
Ford ਨਵੀਂ ਪੀੜ੍ਹੀ ਦੇ ਇੰਜਣ ਬਣਾਉਣ ਲਈ ਚੇਨਈ ਪਲਾਂਟ 'ਚ 3,250 ਕਰੋੜ ਰੁਪਏ ਕਰੇਗੀ ਨਿਵੇਸ਼
NEXT STORY