ਜਲੰਧਰ- ਅੱਜ ਦੇ ਦੌਰ 'ਚ ਕੰਪਿਊਟਰ ਤੋਂ ਕਈ ਉਪਯੋਗੀ ਕੰਮ ਕੀਤੇ ਜਾਂਦੇ ਹਨ। ਅੱਜ ਅਸੀਂ ਤੁਹਾਡੇ ਲਈ ਇਕ ਅਜਿਹੀ ਜਾਣਕਾਰੀ ਲੈ ਕੇ ਆਏ ਹਾਂ, ਜਿਸ ਨਾਲ ਤੁਸੀਂ ਇੰਟਰਨੈੱਟ ਸਰਫਿੰਗ ਦੌਰਾਨ ਆਪਣੇ ਕਿਸੇ ਉਪਯੋਗੀ ਫੋਨ ਨੰਬਰ ਜਾਂ ਰੋਚਕ ਜਾਣਕਾਰੀ ਨੂੰ ਨੋਟਪੈਡ ਅਤੇ ਵਰਡ ਫਾਇਲ ਨੂੰ ਖੋਲੇ ਬਿਨਾ ਹੀ 'ਟੂ ਡੂ' ਲਿਸਟ ਬਣਾ ਸਕਦੇ ਹੋ। ਆਓ ਅਸੀਂ ਜਾਣਦੇ ਹਾਂ ਇਸ ਬਾਰੇ 'ਚ।
ਸਭ ਤੋਂ ਪਹਿਲਾਂ ਕ੍ਰੋਮ ਦੇ ਵੈੱਬ ਸਟੋਰ ਤੋਂ ਜੋਟ (jot) ਐਕਸਟੈਂਸ਼ਨ ਨੂੰ ਬ੍ਰਾਊਜ਼ਰ 'ਚ ਜੋੜਨਾ ਹੋਵੇਗਾ। ਫਿਰ chrome.google.com/webstore/ 'ਤੇ ਵਿਜਿਟ ਕਰੋ। ਜਿੱਥੇ ਐਕਸਟੈਂਸ਼ਨ ਦੇ ਸਾਹਮਣੇ ਦਿੱਤੇ ਗਏ, 'ਐਡ ਟੂ ਕ੍ਰੋਮ' ਦੇ ਆਪਸ਼ਨ 'ਤੇ ਕਲਿੱਕ ਕਰ ਦਿਓ। ਇਸ ਤੋਂ ਬਾਅਦ ਜਿਵੇਂ ਹੀ ਨਵੀਂ ਟੈਬ ਖੋਲਾਂਗੇ ਤਾਂ ਗੂਗਲ ਦੇ ਆਈਕਨ ਦੀ ਬਜਾਏ ਜੋਟ ਦਾ ਪੇਜ ਖੁੱਲੇਗਾ। ਇੱਥੇ ਤੁਸੀਂ ਕੁਝ ਵੀ ਲਿਖ ਸਕਦੇ ਹੋ, ਜਦਕਿ ਇਹ ਸਹੂਲਤ ਗੂਗਲ ਕ੍ਰੋਮ ਬ੍ਰਾਊਜ਼ਰ 'ਤੇ ਹੀ ਇਸਤੇਮਾਲ ਕੀਤੀ ਜਾ ਸਕਦੀ ਹੈ।
ਜਾਣੋ ਸਮਾਰਟਫੋਨਜ਼ 'ਚ ਇਸਤੇਮਾਲ ਹੋਣ ਵਾਲੀਆਂ ਇਨ੍ਹਾਂ ਸਕਰੀਨਸ ਦੇ ਬਾਰੇ 'ਚ
NEXT STORY