ਜਲੰਧਰ- 5 ਕਰੋੜ ਯੂਜ਼ਰਸ ਦੇ ਡਾਟਾ ਲੀਕ ਹੋਣ ਤੋਂ ਬਾਅਦ ਹੀ ਫੇਸਬੁੱਕ ਖਿਲਾਫ ਲੋਕਾਂ ਨੂੰ ਗੁੱਸਾ ਆ ਰਿਹਾ ਹੈ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਵਟਸਐਪ ਦੇ ਕੋ-ਫਾਊਂਡਰ ਬ੍ਰਾਇਨ ਐਕਟਨ ਨੇ ਟਵੀਟ ਕਰ ਕੇ #deletefacebook ਅਭਿਆਨ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣੇ ਟਵੀਟ 'ਚ ਕਿਹਾ ਹੈ ਕਿ ਫੇਸਬੁੱਕ ਨੂੰ ਡਿਲੀਟ ਕਰਨ ਦਾ ਸਮਾਂ ਆ ਗਿਆ ਹੈ ਅਤੋ ਲੋਕਾਂ ਨੂੰ ਹੁਣ ਫੇਸਬੁੱਕ ਡਿਲੀਟ ਕਰ ਦੇਣੀ ਚਾਹੀਦੀ ਹੈ।
ਡਿਲੀਟ ਫੇਸਬੁੱਕ ਅਭਿਐਨ 'ਚ ਹੁਣ SpaceX ਦੇ ਸੀ. ਈ. ਓ. ਐਲਨ ਮਸਕ ਵੀ ਸ਼ਾਮਿਲ ਹੋ ਗਏ ਹਨ। ਉਨ੍ਹਾਂ ਨੇ ਆਪਣੀ ਕੰਪਨੀ SpaceX ਅਤੇ ਟੇਸਲਾ ਦੇ ਫੇਸਬੁੱਕ ਪੇਜ ਨੂੰ ਡਿਲੀਟ ਕਰ ਦਿੱਤਾ ਹੈ। ਹੈਰਾਨ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਸਪੇਸਐਕਸ ਅਤੇ ਟੇਸਲਾ ਦੇ ਨਾਮ ਤੋਂ ਕੋਈ ਫੇਸਬੁੱਕ ਪੇਜ ਵੀ ਹੈ। ਅਸਲ 'ਚ ਟਵਿਟਰ ਦੇ ਸੀ. ਈ. ਓ. ਨੂੰ ਟਵਿੱਟਰ 'ਤੇ ਕਿਹਾ ਹੈ ਕਿ ਉਹ ਸਪੇਸਐਕਸ, ਟੇਸਲਾ ਅਤੇ 5lon Musk ਦੇ ਅਧਾਕਰਿਤ ਫੇਸਬੁੱਕ ਪੇਜਾਂ ਨੂੰ #deletefacebook ਅਭਿਆਨ ਦੇ ਸਪਾਰਟ 'ਚ ਡਿਲੀਟ ਕਰ ਦਿਓ।

ਜੇਕਰ ਤੁਸੀਂ ਹੁਣ SpaceX ਅਤੇ ਟੇਸਲਾ ਦੇ ਫੇਸਬੁੱਕ ਪੇਜ 'ਤੇ 'As of this publishing, going to any of the above pages directs you to a message saying 'Sorry, this content isn’t available right now' ਮੈਸੇਜ਼ ਮਿਲੇਗਾ।
ਮਸਕ ਨੇ ਆਪਣੇ ਇਕ ਟਵੀਟ 'ਚ ਇੰਸਟਾਗ੍ਰਾਮ ਅਤੇ ਇਮੋ ਨੂੰ ਬਿਹਤਰ ਦੱਸਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਅਤੇ ਸਾਡੀ ਕੰਪਨੀ ਨੇ ਫੇਸਬੁੱਕ 'ਤੇ ਕਦੀ ਕੋਈ ਪ੍ਰਚਾਰ ਨਹੀਂ ਕੀਤਾ ਹੈ ਅਤੇ ਨਾ ਹੀ ਕਦੀ ਫੇਸਬੁੱਕ ਤੋਂ ਕੋਈ ਵਿਗਿਆਪਨ ਲਿਆ ਹੈ। ਪ੍ਰੋਡਕਟ ਆਪਣੀ ਕੁਆਲਿਟੀ 'ਤੇ ਹੀ ਮਾਰਕੀਟ 'ਚ ਜਗ੍ਹਾ ਬਣਾਉਂਦਾ ਹੈ, ਜਾਂ ਫਿਰ ਬਰਬਾਦ ਹੋ ਜਾਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਫੇਸਬੁੱਕ ਇਸਤੇਮਾਲ ਨਹੀਂ ਕਰਦੇ ਹੋ ਅਤੇ ਨਾ ਅੱਗੇ ਕਦੀ ਕਰੋਗੇ।
ਰਾਇਲ ਐਨਫੀਲਡ ਰੰਬਲਰ 350 ਨਾਂ ਨਾਲ ਆਸਟ੍ਰੇਲੀਆ 'ਚ ਲਾਂਚ ਹੋਈ ਥੰਡਰਬਰਡ 350
NEXT STORY