ਗੈਜੇਟ ਡੈਸਕ- ਅੱਜ ਯਾਨੀ 10 ਅਕਤੂਬਰ ਨੂੰ ਇਕ ਵਾਰ ਫਿਰ ਤੋਂ ਦੇਸ਼ ਦੇ ਤਮਾਮ ਕੋਨਿਆਂ 'ਚ ਸਾਰੇ ਲੋਕਾਂ ਦੇ ਫੋਨ ਵੱਜਣ ਲੱਗੇ। ਲੋਕਾਂ ਦੇ ਫੋਨ 'ਤੇ ਸਰਕਾਰ ਵੱਲੋਂ ਇਕ ਵਾਰ ਫਿਰ ਐਮਰਜੈਂਸੀ ਅਲਰਟ ਦਾ ਟ੍ਰਾਇਲ ਕੀਤਾ ਗਿਆ। ਆਈਫੋਨ ਤੋਂ ਲੈ ਕੇ ਐਂਡਰਾਇਡ ਤਕ ਸਾਰੇ ਫੋਨਾਂ 'ਚ ਇਹ ਅਲਰਟ ਆਇਆ ਹੈ। ਕਈ ਲੋਕ ਇਸ ਐਮਰਜੈਂਸੀ ਅਲਰਟ ਤੋਂ ਘਬਰਾ ਗਏ। ਜੇਕਰ ਤੁਸੀਂ ਵੀ ਸਰਕਾਰ ਵੱਲੋਂ ਆਉਣ ਵਾਲੇ ਐਮਰਜੈਂਸੀ ਅਲਰਟ ਤੋਂ ਅਣਜਾਣ ਹੋ ਤਾਂ ਇਹ ਰਿਪੋਰਟ ਤੁਹਾਡੇ ਕੰਮ ਦੀ ਹੈ।
ਅਲਰਟ ਮੈਸੇਜ 'ਚ ਕੀ ਹੈ
ਸਰਕਾਰ ਦੁਆਰਾ ਭੇਜੇ ਜਾ ਰਹੇ ਇਸ ਅਲਰਟ ਮੈਸੇਜ 'ਚ ਲਿਖਿਆ ਹੈ ਕਿ ਇਹ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਦੁਆਰਾ ਸੈੱਲ ਬ੍ਰਾਡਕਾਸਟਿੰਗ ਸਿਸਟਮ ਰਾਹੀਂ ਭੇਜਿਆ ਗਿਆ ਇਕ ਨਮੂਨਾ ਪ੍ਰੀਖਣ ਸੰਦੇਸ਼ ਹੈ। ਕਿਰਪਾ ਕਰਕੇ ਇਸ ਸੰਦੇਸ਼ 'ਤੇ ਧਿਆਨ ਨਾ ਦਿਓ ਕਿਉਂਕਿ ਇਸ 'ਤੇ ਤੁਹਾਡੇ ਵੱਲੋਂ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ। ਇਹ ਸੰਦੇਸ਼ ਰਾਸ਼ਟਰੀ ਆਫਰ ਪ੍ਰਬੰਧਨ ਅਥਾਰਿਟੀ ਦੁਆਰਾ ਕੀਤੇ ਜਾ ਰਹੇ ਅਖਿਲ ਭਾਰਤੀ ਆਫਤ ਅਲਰਟ ਸਿਸਟਮ ਦੀ ਜਾਂਚ ਕਰਨ ਲਈ ਭੇਜਿਆ ਗਿਆ ਹੈ। ਇਸ ਸਿਸਟਮ ਦਾ ਉਦੇਸ਼ ਜਨਤਕ ਸੁਰੱਖਿਆ ਵਧਾਉਣਾ ਅਤੇ ਆਫਤ ਦੀ ਸਥਿਤੀ ਦੌਰਾਨ ਸਮੇਂ 'ਤੇ ਅਲਰਟ ਪ੍ਰਦਾਨ ਕਰਦਾ ਹੈ।
ਕੀ ਹੈ ਵਾਇਰਲੈੱਸ ਐਮਰਜੈਂਸੀ ਅਲਰਟ
ਦਰਅਸਲ, ਸਰਕਾਰ ਇਕ ਐਮਰਜੈਂਸੀ ਅਲਰਟ ਸਿਸਟਮ 'ਤੇ ਕੰਮ ਕਰ ਰਹੀ ਹੈ, ਤਾਂ ਜੋ ਹੜ੍ਹ, ਸੁਨਾਮੀ, ਤੂਫਾਨ ਜਾਂ ਕਿਸੇ ਹੋਰ ਕੁਦਰਤੀ ਆਫਰ ਵਰਗੇ ਸਥਿਤੀ 'ਚ ਲੋਕਾਂ ਨੂੰ ਤੁਰੰਤ ਅਲਰਟ ਕੀਤਾ ਜਾ ਸਕੇ। ਯਾਨੀ ਐਮਰਜੈਂਸੀ ਅਲਰਟ, ਐਮਰਜੈਂਸੀ ਨੋਟੀਫਿਕੇਸ਼ਨ ਸਿਸਟਮ ਦਾ ਇਕ ਹਿੱਸਾ ਹੈ, ਜਿਸਦੀ ਵਰਤੋਂ ਸਰਕਾਰ ਦੂਰਸੰਚਾਰ ਵਿਭਾਗ ਦੀ ਮਦਦ ਨਾਲ ਸਮਾਰਟਫੋਨ ਯੂਜ਼ਰਜ਼ ਨੂੰ ਆਉਣ ਵਾਲੀ ਕੁਦਰਤੀ ਆਫਤ ਦੀ ਸਥਿਤੀ ਬਾਰੇ ਸੂਚਿਤ ਕਰਨ ਲਈ ਕਰ ਸਕਦੀ ਹੈ। ਐਮਰਜੈਂਸੀ ਅਲਰਟ ਨਾਲ ਲੋਕਾਂ ਨੂੰ ਪਹਿਲਾਂ ਤੋਂ ਜਾਂ ਆਫਤ ਦੌਰਾਨ ਸੁਚੇਤ ਕਰਕੇ ਉਨ੍ਹਾਂ ਦੀ ਜਾਨ ਬਚਾਉਣ 'ਚ ਮਦਦ ਮਿਲੇਗੀ।
ਵਾਇਰਲੈੱਸ ਐਮਰਜੈਂਸੀ ਅਲਰਟ ਦੇ ਫਾਇਦੇ
ਵਾਇਰਲੈੱਸ ਐਮਰਜੈਂਸੀ ਅਲਰਟ, ਨਾ ਸਿਰਫ ਕੁਦਰਤੀ ਆਫਤਾਂ ਵਰਗੀ ਸਥਿਤੀ 'ਚ ਸਗੋਂ ਜੰਗ ਜਾਂ ਕਿਸੇ ਹੋਰ ਤਰ੍ਹਾਂ ਦੀ ਆਫਤ ਦੀ ਸਥਿਤੀ ਦੌਰਾਨ ਵੀ ਉਪਯੋਗੀ ਸਾਬਿਤ ਹੋ ਸਕਦਾ ਹੈ ਅਤੇ ਆਮ ਲੋਕਾਂ ਨੂੰ ਅਲਰਟ ਕਰ ਸਕਦਾ ਹੈ। ਵਾਇਰਲੈੱਸ ਐਮਰਜੈਂਸ਼ੀ ਅਲਰਟ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸਦੀ ਮਦਦ ਨਾਲ ਸਿੱਧਾ ਸਮਾਰਟਫੋਨ 'ਤੇ ਅਲਰਟ ਭੇਜਿਆ ਜਾ ਸਕਦਾ ਹੈ। ਦਰਅਸਲ, ਅੱਜ ਦੇ ਸਮੇਂ 'ਚ ਟੀਵੀ ਜਾਂ ਰੇਡੀਓ ਦੇ ਮੁਕਾਬਲੇ ਜ਼ਿਆਦਾ ਸਮਾਰਟਫੋਨ ਇਸਤੇਮਾਲ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਆਮਤੌਰ 'ਤੇ ਸਾਰੇ ਫੋਨਾਂ 'ਚ ਇਹ ਅਲਰਟ ਡਿਫਾਲਟ ਰੂਪ ਨਾਲ ਆਨ ਰਹਿੰਦਾ ਹੈ ਪਰ ਤੁਹਾਡੇ ਫੋਨ 'ਚ ਇਹ ਸੈਟਿੰਗ ਆਨ ਨਹੀਂ ਹੈ ਤਾਂ ਤੁਹਾਨੂੰ ਇਸਨੂੰ ਮੈਨੁਅਲ ਰੂਪ ਨਾਲ ਆਨ ਕਰਨਾ ਪੈ ਸਕਦਾ ਹੈ।
Vivo ਨੇ ਲਾਂਚ ਕੀਤਾ 50MP ਕੈਮਰੇ ਵਾਲਾ ਸਸਤਾ ਸਮਾਰਟਫੋਨ, ਮਿਲੇਗੀ 5000mAh ਦੀ ਬੈਟਰੀ
NEXT STORY