ਗੈਜੇਟ ਡੈਸਕ– ਫੇਸਬੁੱਕ ਦੀ ਮੈਸੇਜਿੰਗ ਸਰਵਿਸ ਐਪ ਮੈਸੇਂਜਰ ਦੁਨੀਆ ਭਰ ਦੇ ਕਈ ਦੇਸ਼ਾਂ ’ਚ ਕੁਝ ਘੰਟੇ ਲਈ ਠੱਪ ਹੋ ਗਈ। ਅਮਰੀਕਾ ਅਤੇ ਯੂਰਪ ਦੇ ਕਈ ਯੂਜ਼ਰਜ਼ ਨੇ ਦੱਸਿਆ ਕਿ ਫੇਸਬੁੱਕ ਮੈਸੇਂਜਰ ਸੋਮਵਾਰ ਦੇਰ ਰਾਤ ਤੋਂ ਮੰਗਲਵਾਰ ਸਵੇਰ ਤਕ ਬੰਦ ਰਿਹਾ, ਜਿਸ ਦੇ ਚੱਲਦੇ ਉਹ ਲਾਗ-ਇੰਨ ਨਹੀਂ ਕਰ ਪਾ ਰਹੇ ਸਨ।

ਡਾਊਨਡਿਟੈਕਟਰ ਡਾਟ ਕਾਮ ਮੁਤਾਬਕ, ਹਜ਼ਾਰਾਂ ਮੈਸੇਂਜਰ ਯੂਜ਼ਰਜ਼ ਨੂੰ ਲਾਗ-ਇੰਨ ਸਰਵਰ ਨਾਲ ਕਨੈਕਟ ਅਤੇ ਮੈਸੇਜ ਰਿਸੀਵ ਕਰਨ ’ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਮੰਗਲਵਾਰ ਦੀ ਸਵੇਰ ਨੂੰ ਕੁਝ ਘੰਟੇ ਬਾਅਦ ਮੈਸੇਂਜਰ ਸਰਵਿਸ ਨੂੰ ਰੀਸਟੋਰ ਕਰ ਲਿਆ ਗਿਆ। ਪਰ ਫੇਸਬੁੱਕ ਨੇ ਅਜੇ ਤਕ ਮੈਸੇਂਜਰ ਠੱਪ ਹੋਣ ਦਾ ਕਾਰਨ ਨਹੀਂ ਦੱਸਿਆ।
ਫੋਰਬਸ ਦੀ ਰਿਪੋਰਟ ਮੁਤਾਬਕ ਪਿਛਲੇ ਮਹੀਨੇ ਵੀ ਫੇਸਬੁੱਕ ਕੁਝ ਦੇਰ ਲਈ ਡਾਊਨ ਹੋ ਗਈ ਸੀ। ਇਸ ਦੌਰਾਨ ਯੂਜ਼ਰਜ਼ ਸੋਸ਼ਲ ਨੈੱਟਵਰਕਿੰਗ ਸਾਈਟ ਦੇ ਫੀਚਰ ਨੂੰ ਇਸਤੇਮਾਲ ਨਹੀਂ ਕਰ ਪਾ ਰਹੇ ਸਨ। ਉਥੇ ਹੀ ਮੈਸੇਂਜਰ ’ਚ ਆਈ ਇਸ ਤਾਜ਼ਾ ਖਰਾਬੀ ਨੂੰ ਲੈ ਕੇ ਲੋਕਾਂ ਨੇ ਟਵਿਟਰ ’ਤੇ ਸ਼ਿਕਾਇਤ ਕਰਨਾ ਸ਼ੁਰੂ ਕਰ ਦਿੱਤੀ। ਜਿਥੇ ਕੁਝ ਲੋਕਾਂ ਨੇ ਕਈ ਮਜ਼ੇਦਾਰ ਟਵੀਟ ਕੀਤੇ।
ਚਾਰ ਰੀਅਰ ਕੈਮਰਿਆਂ ਨਾਲ ਲੈਸ ਸਮਾਰਟਫੋਨ ਸੈਮਸੰਗ Galaxy A9 ਭਾਰਤ 'ਚ ਲਾਂਚ
NEXT STORY