ਜਲੰਧਰ- ਆਏ ਦਿਨ ਫੇਸਬੁੱਕ ਆਪਣੇ ਯੂਜ਼ਰਸ ਲਈ ਨਵੇਂ ਫੀਚਰਜ਼ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ 'ਚ ਫੇਸਬੁੱਕ ਨੇ ਲਾਈਵ ਸਟਰੀਮਿੰਗ, ਵੀਡੀਓ ਪ੍ਰੋਫਾਇਲ, ਪ੍ਰੋਫਾਇਲ ਵਿਜ਼ੁਅਲ ਅਪਗ੍ਰੇਡੇਸ਼ਨ ਫੀਚਰਜ਼ ਨੂੰ ਅਪਡੇਟ ਕੀਤਾ ਹੈ। ਆਓ ਜਾਣਦੇ ਹਾਂ ਫੇਸਬੁੱਕ ਵੱਲੋਂ ਹਾਲ ਹੀ 'ਚ ਪੇਸ਼ ਕੀਤੇ ਨਵੇਂ ਫੀਚਰਜ਼ 'ਚ ਕੀ ਹੈ ਖਾਸ-
Activity log
ਫੇਸਬੁੱਕ ਪ੍ਰੋਫਾਇਲ ਪੇਜ 'ਤੇ ਤੁਸੀਂ ਐਕਟੀਵਿਟੀ ਲਾਗ ਦੇਖਦੇ ਹੋਵੋਗੇ, ਇਸ ਵਿਚ ਸਭ ਕੁਝ ਹੁੰਦਾ ਹੈ, ਤੁਹਾਡੀ ਪੋਸਟ ਤੋਂ ਲੈ ਕੇ ਤੁਹਾਡੇ ਕੁਮੈਂਟਸ-ਲਾਈਕਸ ਆਦਿ। ਇੰਨਾ ਹੀ ਨਹੀਂ, ਸਗੋਂ ਤੁਸੀਂ ਕੀ ਇਵੈਂਟਸ ਐਡ ਕੀਤੇ ਹਨ। ਜੇਕਰ ਤੁਸੀਂ ਫੇਸਬੁੱਕ 'ਤੇ ਕਈ ਸਾਲਾਂ ਤੋਂ ਐਕਟਿਵ ਹੋ ਤਾਂ ਐਕਟੀਵਿਟੀ ਲਾਗ 'ਤੇ ਜਾ ਕੇ ਇਹ ਵੀ ਦੇਖ ਸਕਦੇ ਹੋ ਕਿ ਉਸ ਦਿਨ ਪਿਛਲੇ ਸਾਲਾਂ 'ਚ ਫੇਸਬੁੱਕ 'ਤੇ ਤੁਸੀਂ ਕੀ ਕੀਤਾ?
Legacy Contact
ਜੇਕਰ ਤੁਸੀਂ ਆਪਣੇ ਅਕਾਊਂਟ ਦਾ ਐਕਸੈੱਸ ਕਿਸੇ ਹੋਰ ਯੂਜ਼ਰ ਨੂੰ ਦੇਣਾ ਚਾਹੁੰਦੇ ਹੋ ਤਾਂ ਫੇਸਬੁੱਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਦਾ ਐਕਸੈੱਸ ਤੁਸੀਂ ਕਿਸ ਨੂੰ ਦੇਣਾ ਚਾਹੁੰਦੇ ਹੋ। ਇਸ ਲਈ ਤੁਹਾਨੂੰ ਐਪ 'ਤੇ ਸੈਟਿੰਗਸ> ਸਕਿਓਰਿਟੀ> ਸੈਗਸੀ ਕਾਂਟੈਕਟ 'ਚ ਜਾ ਕੇ ਕਿਸੇ ਵੀ ਫੇਸਬੁੱਕ ਕਾਂਟੈਕਟ ਨੂੰ ਇਥੇ ਐਡ ਕਰਨਾ ਹੋਵੇਗਾ। ਇੰਨਾ ਹੀ ਨਹੀਂ ਤੁਸੀਂ ਆਪਣੇ ਪੁਰਾਣੇ ਪੋਸਟਸ ਦਾ ਐਕਸੈੱਸ ਦੇ ਸਕਦੇ ਹੋ ਅਤੇ ਉਸ ਨੂੰ ਕਾਂਟੈਕਟ ਨੂੰ ਮੈਸੇਜ ਭੇਜ ਕੇ ਇਸ ਬਾਰੇ ਦੱਸ ਵੀ ਸਕਦੇ ਹੋ।
Secret Conversation
ਫੇਸਬੁੱਕ ਦਾ ਹੀ ਦੂਜਾ ਐਪ ਐੱਫ.ਬੀ. ਮੈਸੇਂਜਰ 'ਤੇ ਵੀ ਨਵਾਂ ਅਪਗ੍ਰੇਡ ਹੋਇਆ ਹੈ। ਇਸ ਦੀ ਵਰਤੋਂ ਕਰਦੇ ਸਮੇਂ ਤੁਸੀਂ ਜਿਸ ਨਾਲ ਵੀ ਗੱਲ ਕਰਦੇ ਹੋ ਉਸ ਦੀ ਪਿਛਲੇ ਜਾਣਕਾਰੀ ਸਟਾਰਟ ਤੋਂ ਦੇਖਣਾ ਚਾਹੁੰਦੇ ਹੋ ਜਾਂ ਨਹੀਂ, ਇਹ ਵੀ ਤੁਹਾਡੇ 'ਤੇ ਨਿਰਭਰ ਕਰਦਾ ਹੈ। ਇਸ ਨਾਲ ਤੁਹਾਨੂੰ ਇਹ ਫਾਇਦਾ ਹੋਵੇਗਾ ਕਿ ਤੁਹਾਡੇ ਆਲੇ-ਦੁਆਲੇ ਬੈਠੇ ਲੋਕ ਪਿਛਲੇ ਗੱਲਬਾਤ ਨੂੰ ਨਹੀਂ ਦੇਖ ਸਕਣਗੇ।
flash app like snapchat
ਫੇਸਬੁੱਕ ਨੇ ਸਨੈਪਚੈਟ ਵਰਗੇ ਫੀਚਰਜ਼ ਵਾਲਾ ਇਕ ਨਵਾਂ ਐਪ ਫਲੈਸ਼ (6lash) ਲਾਂਚ ਕੀਤਾ ਹੈ। ਫਲੈਸ਼ ਦਰਅਸਲ ਕੈਮਰਾ ਇਫੈੱਕਟਸ ਪਲੇਟਫਾਰਮ ਹੈ ਜਿਸ ਰਾਹੀਂ ਯੂਜ਼ਰਸ ਨਵੇਂ ਫਰੇਮ ਬਣਾ ਕੇ ਇਨ੍ਹਾਂ ਨੂੰ ਫੇਸਬੁੱਕ ਦੀ ਡਿਸਪਲੇ ਪਿਕਚਰ ਜਾਂ ਵੀਡੀਓ ਲਈ ਇਸਤੇਮਾਲ ਕਰ ਸਕਦੇ ਹੋ।
HD Video Upload
ਜਦੋਂ ਤੁਸੀਂ ਫੇਸਬੁੱਕ 'ਤੇ ਕੋਈ ਫੋਟੋ ਜਾਂ ਵੀਡੀਓ ਅਪਲੋਡ ਕਰਦੇ ਹੋ ਤਾਂ ਤੁਸੀਂ ਸਪੇਸ, ਡਾਟਾ ਅਤੇ ਸਪੀਡ ਨੂੰ ਧਿਆਨ 'ਚ ਰੱਖਦੇ ਹੋਏ ਅਜਿਹਾ ਕਰਦੇ ਹੋ। ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਵੀਡੀਓ ਜਾਂ ਫੋਟੋ ਐੱਚ.ਡੀ. 'ਚ ਰਹੇ ਤਾਂ ਅਜਿਹਾ ਕਰਨ ਲਈ ਫੋਟੋ ਜਾਂ ਵੀਡੀਓ 'ਤੇ ਕਲਿੱਕ ਕਰਨ ਤੋਂ ਬਾਅਦ ਅਪਲੋਡ ਐੱਚ.ਡੀ. ਆਪਸ਼ਨ ਆਨ ਕਰ ਦਿਓ। ਇਸ ਤੋਂ ਬਾਅਦ ਜੋ ਵੀ ਫੋਟੋ ਜਾਂ ਵੀਡੀਓ ਅਪਲੋਡ ਕਰਦੇ ਹੋ, ਉਹ ਐੱਚ.ਡੀ. ਕੁਆਲਿਟੀ 'ਚ ਆਉਣਗੇ।
ਬੇਹੱਦ ਸਸਤਾ ਹੋਵੇਗਾ ਨੋਕੀਆ D1C ਸਮਾਰਟਫੋਨ: ਰਿਪੋਰਟ
NEXT STORY