ਜਲੰਧਰ— ਫੇਸਬੁੱਕ ਦੇ ਸਟੋਰੀ ਫੀਚਰ ਨੇ ਆਮ ਲੋਕਾਂ 'ਚ ਲੋਕਪ੍ਰਿਅਤਾ ਹਾਸਲ ਕਰ ਲਈ ਹੈ ਪਰ ਅਜੇ ਵੀ ਉਹ ਇੰਸਟਾਗ੍ਰਾਮ ਦੇ ਸਟੋਰੀਜ਼ ਦੇ ਬਰਾਬਰ ਨਹੀਂ ਪਹੁੰਚ ਸਕਿਆ। ਅਜਿਹੇ 'ਚ ਫੇਸਬੁੱਕ ਆਪਣੇ ਸਟੋਰੀ ਫੀਚਰ 'ਤੇ ਇਕ ਨਵੀਂ ਟੈਸਟਿੰਗ ਕਰ ਰਹੀ ਹੈ, ਜਿਸ ਦੀ ਮਦਦ ਨਾਲ ਸਟੋਰੀ ਫੀਚਰ 'ਚ ਲਿੰਕ ਸੈਂਡ ਕੀਤਾ ਜਾ ਸਕੇਗਾ। ਇਹ ਠੀਕ ਉਸੇ ਤਰ੍ਹਾਂ ਹੋਵੇਗਾ ਜਿਵੇਂ ਕਿ ਫੇਸਬੁੱਕ ਨਿਊਜ਼ਫੀਡ 'ਚ ਹੁੰਦਾ ਹੈ। ਇਹ ਜਾਣਕਾਰੀ ਫਰਾਂਸ ਦੀ ਇਕ ਵੈੱਬਸਾਈਟ ਨੇ ਦਿੱਤੀ ਹੈ, ਜਿਸ ਵਿਚ ਦੱਸਿਆ ਗਿਆ ਕਿ ਫੇਸਬੁੱਕ ਆਪਣੇ ਸਟੋਰੀਜ਼ ਫੀਚਰ ਦੀ ਲੋਕਪ੍ਰਿਅਤਾ ਵਧਾਉਣ ਲਈ ਉਸ ਵਿਚ ਲਿੰਕ ਸ਼ੇਅਰ ਕਰਨ ਦੇ ਫੀਚਰ ਦੀ ਟੈਸਟਿੰਗ ਕਰ ਰਹੀ ਹੈ।
ਫੇਸਬੁੱਕ ਸਟੋਰੀਜ਼ ਦਾ ਇਸਤੇਮਾਲ ਰੋਜ਼ਾਨਾ 15 ਕਰੋੜ ਯੂਜ਼ਰਸ ਕਰਦੇ ਹਨ ਅਤੇ ਉਸ ਨੂੰ ਦੇਖਦੇ ਵੀ ਹਨ। ਕੰਪਨੀ ਇਸ ਲੋਕਪ੍ਰਿਅਤਾ ਨੂੰ ਵਧਾਉਣ ਲਈ ਸਟੋਰੀਜ਼ 'ਚ ਲਿੰਕ ਸ਼ੇਅਰ ਕਰਨ ਦਾ ਆਪਸ਼ਨ ਦੇਣਾ ਚਾਹੁੰਦੀ ਹੈ। ਸਟੋਰੀਜ਼ 'ਚ ਲਿੰਕ ਸ਼ੇਅਰ ਕਰਨ 'ਤੇ ਸਟੋਰੀ ਦੀ ਹੈਂਡਿੰਗ ਅਤੇ ਉਸ ਦਾ ਇੰਟਰੋ ਇਕ ਖਾਸ ਅੰਦਾਜ਼ 'ਚ ਆ ਜਾਂਦਾ ਹੈ, ਜੋ ਦੇਖਣ 'ਚ ਵੀ ਚੰਗਾ ਲੱਗਦਾ ਹੈ। ਫੇਸਬੁੱਕ ਮੁਤਾਬਕ ਸਟੋਰੀਜ਼ ਭਵਿੱਖ 'ਚ ਸੋਸ਼ਲ ਮੀਡੀਆ ਸ਼ੇਅਰਿੰਗ ਦਾ ਨਵਾਂ ਪਲੇਟਫਾਰਮ ਹੋਵੇਗਾ। ਇਸ ਤੋਂ ਇਲਾਵਾ ਫੇਸਬੁੱਕ ਸਟੋਰੀਜ਼ 'ਚ ਹੋਰ ਵੀ ਨਵੇਂ ਫੀਚਰਸ ਨੂੰ ਸ਼ਾਮਲ ਕਰੇਗੀ। ਹਾਲਾਂਕਿ ਅਜੇ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਕਿ ਇਹ ਫੀਚਰ ਕਿਸ ਦੇਸ਼ 'ਚ ਸਭ ਤੋਂ ਪਹਿਲਾਂ ਜਾਰੀ ਕੀਤਾ ਜਾਵੇਗਾ।
ਹੁਵਾਵੇ P20 ਅਤੇ ਮੇਟ10 ਸੀਰੀਜ਼ ਨੂੰ ਜਲਦ ਹੀ ਮਿਲੇਗੀ ਐਂਡਰਾਇਡ 9 Pie ਅਪਡੇਟ
NEXT STORY