ਜਲੰਧਰ- ਕਾਫੀ ਲੋਕਾਂ ਦੀ ਫੇਸਬੁੱਕ ਨੂੰ ਸ਼ਿਕਾਇਤ ਸੀ ਕਿ ਉਹ 'ਲਾਈਕ ਬਟਨ' ਦੇ ਨਾਲ-ਨਾਲ 'ਡਿਸਲਾਈਕ ਬਟਨ' ਵੀ ਦੇਣ ਕਿਉਂਕਿ ਫੇਸਬੁੱਕ 'ਤੇ ਹਰ ਪੋਸਟ ਹਮੇਸ਼ਾ ਲਾਈਕ ਕਰਨ ਵਾਲੀ ਨਹੀਂ ਹੁੰਦੀ। ਇਸ ਦਾ ਹੱਲ ਕਰਦਿਆਂ ਫੇਸਬੁੱਕ ਦੇ ਮੋਢੀ ਮਾਰਕ ਜ਼ੁਕਰਬਰਗ ਨੇ ਇਕ ਖਾਸ ਤੇ ਬੇਹੱਦ ਪ੍ਰਭਾਵਿਤ ਫੀਚਰ ਲਾਂਚ ਕੀਤਾ ਹੈ। ਜੀ ਹਾਂ, ਫੇਸਬੁੱਕ ਬਹੁਤ ਜਲਦ ਇਕ ਨਵਾਂ ਫੀਚਰ ਲਾਂਚ ਕਰਨ ਜਾ ਰਹੀ ਹੈ, ਜਿਸ ਦਾ ਨਾਂ 'ਫੇਸਬੁੱਕ ਰਿਐਕਸ਼ਨਜ਼' ਹੈ।
ਇਸ ਫੀਚਰ ਦੀ ਮਦਦ ਨਾਲ ਯੂਜ਼ਰ ਕਿਸੇ ਵੀ ਪੋਸਟ 'ਤੇ ਆਪਣੀ ਰਿਐਕਸ਼ਨ ਵੱਖ-ਵੱਖ ਇਮੋਜੀਸ (ਭਾਵਨਾਵਾਂ ਦਰਸਾਉਂਦੇ ਚਿਹਰੇ) ਦੀ ਮਦਦ ਨਾਲ ਦੇ ਸਕਦਾ ਹੈ। ਪਹਿਲਾਂ ਅਸੀਂ ਕਿਸੇ ਪੋਸਟ ਨੂੰ ਜਦੋਂ ਲਾਈਕ ਕਰਦੇ ਸੀ ਤਾਂ ਉਹ ਲਾਈਕ ਹੋ ਜਾਂਦੀ ਸੀ ਪਰ ਹੁਣ ਜਿਵੇਂ ਹੀ ਤੁਸੀਂ ਲਾਈਕ ਬਟਨ 'ਤੇ ਕਲਿਕ ਕਰੋਗੇ ਤਾਂ ਉਸ ਦੇ ਨਾਲ ਹੀ ਤੁਹਾਨੂੰ ਲਵ, ਹਾ ਹਾ, ਯਾਹ, ਵੋਵ, ਸੈਡ ਤੇ ਐਂਗਰੀ ਇਮੋਜੀਸ ਮਿਲਣਗੇ। ਇਹ ਮੋਬਾਈਲ ਤੇ ਕੰਪਿਊਟਰ ਦੋਵਾਂ 'ਤੇ ਦਿਖਾਈ ਦੇਣਗੇ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਇਸ ਐਪ ਦੀ ਮਦਦ ਨਾਲ ਬਿਨਾਂ ਇੰਟਰਨੈੱਟ ਦੇ ਭੇਜੋ ਮੈਸੇਜ ਤੇ ਹੋਰ ਫਾਈਲਾਂ
NEXT STORY