ਗੈਜੇਟ ਡੈਸਕ—ਜੇਕਰ ਤੁਹਾਨੂੰ ਵੀ ਡਰਾਉਣੇ ਸੁਫਨੇ ਆਉਂਦੇ ਹਨ ਤਾਂ ਤੁਸੀਂ ਸਾਰੇ ਇੰਤਜ਼ਾਮ ਕਰਕੇ ਥੱਕ ਚੁੱਕੇ ਹੋ ਤਾਂ ਤੁਹਾਡੇ ਲਈ ਵਧੀਆ ਖਬਰ ਹੈ ਕਿਉਂਕਿ ਬਾਜ਼ਾਰ ’ਚ ਹੁਣ ਇਕ ਅਜਿਹੀ ਤਕਨਾਲੋਜੀ ਆ ਗਈ ਹੈ ਜੋ ਤੁਹਾਨੂੰ ਡਰਾਉਣਾ ਸੁਫਨਿਆਂ ਤੋਂ ਦੂਰ ਰੱਖੇਗੀ। ਇਸ ਖਾਸ ਤਕਨਾਲੋਜੀ ਦੀ ਭਰੋਸੇਯੋਗਤਾ ਨੂੰ ਲੈ ਕੇ ਵੀ ਤੁਹਾਨੂੰ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਨੂੰ ਐਪਲ ਨੇ ਤਿਆਰ ਕੀਤਾ ਹੈ ਅਤੇ ਅਮਰੀਕਾ ਨੇ ਫੂਡ ਐਂਡ ਡਰੱਗ ਏਡਮਿਨੀਸਟਰੇਸ਼ਨ (FDA) ਨੇ ਇਸ ਨੂੰ ਹਰੀ ਝੰਡੀ ਵੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ :- SnapChat ਨੇ ਖਾਸ ਦੀਵਾਲੀ ਲਈ ਲਾਂਚ ਕੀਤੇ ਨਵੇਂ ਲੈਂਸ, ਸਟੀਕਰ ਤੇ ਫਿਲਟਰ
ਇਸ ਨਵੇਂ ਐਪ ਨੂੰ ਨਾਈਟਵੇਅਰ (Nightware) ਨਾਂ ਦਿੱਤਾ ਗਿਆ ਹੈ ਜਿਸ ਨੂੰ ਐਪਲ ਵਾਚ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਦਾ ਇਸਤੇਮਾਲ 22 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਅਜਿਹੇ ਲੋਕ ਕਰ ਸਕਦੇ ਹਨ ਕਿ ਜਿਨ੍ਹਾਂ ਨੂੰ ਡਰਾਉਣੇ ਸੁਫਨੇ ਪ੍ਰੇਸ਼ਾਨ ਕਰਦੇ ਹਨ। ਇਹ ਐਪ ਸੌਣ ਦੌਰਾਨ ਹਰਟ ਰੇਟ ਨੂੰ ਮਾਨਿਟਰ ਕਰਦਾ ਹੈ ਅਤੇ ਫਿਰ ਉਸ ਨੂੰ ਐਨਾਲਾਇਜ ਕਰਕੇ ਰਿਪੋਰਟ ਦਿੰਦੀ ਹੈ। ਐਪਲ ਵਾਚ ਰਾਹੀਂ ਨਾਈਟਵੇਅਰ ਐਪ ਡਾਟਾ ਇਕੱਠਾ ਕਰਦਾ ਹੈ ਅਤੇ ਇਸ ਡਾਟਾ ਦੇ ਆਧਾਰ ’ਤੇ ਯੂਜ਼ਰ ਲਈ ਯੂਨਿਕ ਸਲੀਪ ਪ੍ਰੋਫਾਈਲ ਕਿ੍ਰਏਟ ਕੀਤੀ ਜਾਂਦੀ ਹੈ।
ਇਸ ਤੋਂ ਬਾਅਦ ਹਰਟ ਰੇਟ ਅਤੇ ਬਾਡੀ ਮੂਵਮੈਂਟ ਦੇ ਆਧਾਰ ’ਤੇ ਐਪਲ ਵਾਚ ਨੂੰ ਪਤਾ ਚੱਲ ਜਾਂਦਾ ਹੈ ਕਿ ਤੁਸੀਂ ਕੋਈ ਡਰਾਉਣਾ ਸੁਫਨਾ ਦੇਖ ਰਹੇ ਹੋ। ਵਾਚ ਨੂੰ ਜਿਵੇਂ ਹੀ ਲੱਗਦਾ ਹੈ ਕਿ ਯੂਜ਼ਰ ਡਰਾਉਣਾ ਸੁਫਨੇ ਦੇਖ ਰਹੇ ਹਨ ਤਾਂ ਇਹ ਐਪਲ ਵਾਚ ’ਤੇ ਵਾਈਬ੍ਰੇਸ਼ਨ ਦਾ ਅਲਰਟ ਕਰਦਾ ਹੈ ਹਾਲਾਂਕਿ ਇਸ ਦੇ ਲਈ ਯੂਜ਼ਰਸ ਨੂੰ ਸੌਂਦੇ ਸਮੇਂ ਐਪਲ ਵਾਚ ਪਾਉਣੀ ਜ਼ਰੂਰੀ ਹੈ। ਐੱਫ.ਡੀ.ਏ. ਨੇ ਕਿਹਾ ਕਿ ਨਾਈਟਵੇਅਰ ਨੂੰ ਸਿਰਫ ਪ੍ਰੈਸਕੀਪਸ਼ਨ ’ਤੇ ਹੀ ਉਪਲੱਬਧ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ :- ਰਾਨ ਕਲੇਨ ਹੋਣਗੇ ਜੋ ਬਾਈਡੇਨ ਦੇ ਚੀਫ ਆਫ ਸਟਾਫ, 2009 'ਚ ਵੀ ਕਰ ਚੁੱਕੇ ਹਨ ਕੰਮ
ਆ ਰਹੀ ਨਵੀਂ Toyota Innova Crysta, ਜਾਣੋ ਕਦੋਂ ਹੋਵੇਗੀ ਲਾਂਚ
NEXT STORY