ਜਲੰਧਰ- ਫਿਟਬਿੱਟ ਨੇ ਪਿਛਲੇ ਮਹੀਨੇ ਅਲਟਰਾ ਐੱਚ ਆਰ (Alta HR) ਫਿਟਨੈੱਸ ਟਰੈਕਰ ਨੂੰ ਪੇਸ਼ ਕੀਤਾ ਸੀ। ਉਥੇ ਹੀ ਦੁਨੀਆ ਦਾ ਸਭ ਤੋਂ ਸਲਿਮ ਫਿੱਟਨੈੱਸ ਟਰੈਕਰ Alta HR ਭਾਰਤ 'ਚ ਲਾਂਚ ਹੋ ਗਿਆ ਹੈ ਜੋ ਕਿ ਐਕਸਕਲੂਸਿਵਲੀ ਐਮਾਜ਼ਨ ਇੰਡੀਆ 'ਤੇ 14,999 ਰੁਪਏ ਦੀ ਕੀਮਤ ਦੇ ਨਾਲ ਉਪਲੱਬਧ ਹੋਵੇਗਾ। ਇਸ ਫਿੱਟਨੈੱਸ ਬੈਂਡ ਦੀ ਖਾਸਿਅਤ ਇਸ 'ਚ ਦਿੱਤੇ ਗਏ ਹਾਰਟ ਰੇਟ ਮਾਨੀਟਰਿੰਗ ਸੈਂਸਰ ਅਤੇ ਸਲੀਪ ਮੋਡ ਟਰੈਕਰ ਜਿਵੇਂ ਖਾਸ ਫੀਚਰਸ ਹਨ। ਉਥੇ ਹੀ ਸਲੀਪ ਹੋਣ ਤੇ ਇਹ ਬੈਂਡ ਤੁਹਾਡੀ ਫਿਟਨੈੱਸ 'ਤੇ ਸੌਂਦੇ ਸਮੇਂ ਵੀ ਨਜ਼ਰ ਰੱਖਦਾ ਹੈ। ਇਸ ਫੀਚਰ ਨੂੰ 'Sleep Stages' ਨਾਮ ਦਿੱਤਾ ਗਿਆ ਹੈ ਅਤੇ ਇਹ ਤੁਹਾਡੇ ਸੌਂਣ ਦੇ ਸਮੇਂ, ਡੂੰਘੀ ਨੀਂਦ ਜਾਂ ਫਿਰ ਘੱਟ ਸੌਂਣ ਦੀ ਪੂਰੀ ਰਿਪੋਰਟ ਦਿੰਦਾ ਹੈ। ਫਿੱਟਬਿੱਟ ਦਾ ਕਹਿਣਾ ਹੈ ਕਿ ਇਸ ਡਿਵਾਇਸ ਦੀ ਬੈਟਰੀ 7 ਦਿਨ ਕੰਮ ਕਰਨ 'ਚ ਸਮਰੱਥ ਹੈ। ਹੋਰ ਫੀਚਰਸ ਦੇ ਤੌਰ 'ਤੇ ਇਸ 'ਚ ਕਾਲ, ਟੈਕਸਟ ਅਤੇ ਕੈਲੇਂਡਰ ਆਦਿ ਦਿੱਤੇ ਗਏ ਹਨ। ਇਸ ਨੂੰ ਸਮਾਰਟਫੋਨ ਨਾਲ ਕੁਨੈੱਕਟ ਕਰ ਕੇ ਵਰਤੋਂ ਕੀਤਾ ਜਾ ਸਕਦਾ ਹੈ।
ਫਿੱਟਬਿੱਟ ਦੁਆਰਾ Alta HR ਅਜੇ ਐਕਸਕਲੂਸਿਵਲੀ ਐਮਾਜ਼ਨ ਇੰਡੀਆ 'ਤੇ 16 ਅਪ੍ਰੈਲ ਤੋਂ ਉਪਲੱਬਧ ਹੋਵੇਗਾ। ਉਥੇ ਹੀ ਇਸ ਦੇ ਯੂਜ਼ਰਸ ਇਸ ਨੂੰ ਹੋਰ ਰਿਟੇਲਰਸ ਜਿਵੇਂ ਰਿਲਾਇੰਸ ਡਿਜੀਟਲ, ਕ੍ਰੋਮ, ਹੀਲਿਅਸ ਜਾਂਬੋ ਅਤੇ ਵਿਜੇ ਸੇਲਸ ਰਿਟੇਲ ਸਟੋਰ ਤੋਂ ਖਰੀਦ ਸਕਦੇ ਹਨ। Fitbit Alta HR ਦੀ ਸ਼ੁਰੂਆਤੀ ਕੀਮਤ 14,999 ਰੁਪਏ ਹੈ। ਜਦ ਕਿ ਇਸ ਦਾ ਸਪੈਸ਼ਲ ਐਡਿਸ਼ਨ 16, 999 ਰੁਪਏ 'ਚ ਉਪਲੱਬਧ ਹੋਵੇਗਾ। ਜਿਸ 'ਚ ਗਨ ਮੇਟਲ ਅਤੇ ਰੋਜ਼ ਗੋਲਡ ਵੇਰਿਅੰਟ ਦਿੱਤੇ ਗਏ ਹਨ। ਉਥੇ ਹੀ ਇਸਦੇ ਕਲਾਸਿਕ ਫਿੱਟਨੈੱਸ ਬੈਂਡ ਦੀ ਕੀਮਤ 2,999 ਰੁਪਏ, luxe ਲੈਦਰ ਬੈਂਡ ਅਤੇ luxe ਮੈਟਲ ਬਰੇਸਲੇਟ ਬੈਂਡ ਦੀ ਕੀਮਤ 5,999 ਰੁਪਏ ਅਤੇ 9,999 ਰੁਪਏ ਹੈ।
ਗੂਗਲ ਦੀ ਇਸ ਮੈਸੇਜ਼ਿੰਗ ਐਪ 'ਚ ਸ਼ਾਮਿਲ ਹੋਇਆ ਬੇਹੱਦ ਹੀ ਖਾਸ ਫੀਚਰ
NEXT STORY