ਜਲੰਧਰ- ਗੂਗਲ ਨੇ ਆਪਣੇ ਮੋਬਾਇਲ ਮੈਸੇਜਿੰਗ ਐਪ Allo 'ਚ ਇਕ ਨਵਾਂ ਫੀਚਰ ਸ਼ਾਮਿਲ ਕੀਤਾ ਹੈ, ਇਸ ਨਵੇਂ ਫੀਚਰ ਰਾਹੀਂ ਤੁਸੀਂ ਪੋਲ ਬਣਾ ਸਕਦੇ ਹੋ। ਇਹ ਜਾਣਕਾਰੀ ਅਮਿਤ ਫੁਲੇ ਗੂਗਲ ਦੇ ਪ੍ਰੋਡਕਟ ਹੈੱਡ (Allo ਅਤੇ Duo) ਦੁਆਰਾ ਕੀਤੇ ਗਏ ਇਕ ਟਵੀਟ ਰਾਹੀਂ ਸਾਹਮਣੇ ਆਈ ਹੈ।
ਹਾਲਾਂਕਿ ਇਸ ਸਮੇਂ ਮਤਲਬ ਕਿ ਵਰਤਮਾਨ 'ਚ ਤੁਸੀਂ ਇਸ ਨਵੇਂ ਫੀਚਰ ਰਾਹੀਂ ਮਹਿਜ਼ ਹਾਂ ਅਤੇ ਨਾਂ 'ਚ ਹੀ ਪੋਲ ਦਾ ਨਿਰਮਾਣ ਕਰ ਸਕਦੇ ਹੋ, ਇਸ ਦਾ ਮਤਲਬ ਇਸ ਫੀਚਰ 'ਚ ਅਜੇ ਕੋਈ ਕਸਟਮ ਜਵਾਬ ਦੇਣ ਦੀ ਆਪਸ਼ਨ ਮੌਜੂਦ ਨਹੀਂ ਹੈ। ਇਸ ਫੀਚਰ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਆਪਣੇ ਸਵਾਲ ਦੇ ਬਾਅਦ ਹਾਂ ਜਾਂ ਨਾਂ 'ਚ ਜਵਾਬ ਦੇਣਾ ਹੋਵੇਗਾ ਅਤੇ ਤੁਹਾਡਾ ਪੋਲ ਬਣ ਜਾਵੇਗਾ।
ivoomi ਨੇ ਲਾਂਚ ਕੀਤਾ ਐਂਡ੍ਰਾਇਡ ਮਾਰਸ਼ਮੈਲੋ ਨਾਲ iv Smart 4G ਸਮਾਰਟਫੋਨ
NEXT STORY