ਜਲੰਧਰ- ਅੱਜ ਦੇ ਸਮੇਂ 'ਚ ਸਮਾਰਟਫੋਨ ਸਿਰਫ ਫੋਨ ਕਰਨ ਦੇ ਕੰਮ ਹੀ ਨਹੀਂ ਆਉਂਦਾ ਸਗੋਂ ਪਰਸਨਲ ਕੰਪਿਊਟਰ ਦੇ ਤੌਰ 'ਤੇ ਵੀ ਇਸਤੇਮਾਲ ਕੀਤਾ ਜਾਣ ਲੱਗਾ ਹੈ। ਕਈ ਵਾਰ ਅਸੀਂ ਆਪਣੇ ਫੋਨਜ਼ 'ਚ ਕਈ ਮਹੱਤਵਪੂਰਨ ਜਾਣਕਾਰੀਆਂ ਰੱਖਦੇ ਹਾਂ। ਜੇਕਰ ਬਦਕਿਸਮਤੀ ਨਾਲ ਫੋਨ ਚੋਰੀ ਹੋ ਜਾਏ ਤਾਂ ਇਕ ਹੀ ਝਟਕੇ 'ਚ ਮਹਿੰਗੇ ਮੋਬਾਇਲ ਦੇ ਨਾਲ-ਨਾਲ ਸਾਰੇ ਫੋਨ ਨੰਬਰਜ਼ ਅਤੇ ਜ਼ਰੂਰੀ ਡਾਟਾ ਵੀ ਤੁਹਾਡੇ ਹੱਥਾਂ 'ਚੋਂ ਨਿਕਲ ਜਾਂਦਾ ਹੈ। ਅਜਿਹੇ 'ਚ ਅਸੀਂ ਤੁਹਾਨੂੰ ਕੁਝ ਅਜਿਹੀਆਂ ਕੰਮ ਦੀਆਂ ਗੱਲਾਂ ਦੱਸਣ ਜਾ ਰਹੇ ਹਾਂ ਜੋ ਤੁਹਾਡਾ ਫੋਨ ਚੋਰੀ ਜਾਂ ਗੁੰਮ ਹੋ ਜਾਣ 'ਤੇ ਤੁਰੰਤ ਕਰਨੀਆਂ ਚਾਹੀਦੀਆਂ ਹਨ।
ਸੈਲੂਲਰ ਆਪਰੇਟਰ ਨਾਲ ਕਾਨਟੈਕਟ ਕਰੋ
ਜਦੋਂ ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਫੋਨ ਗੰਮ ਜਾਂ ਚੋਰੀ ਹੋ ਗਿਆ ਹੈ ਤਾਂ ਤੁਰੰਤ ਆਪਣੇ ਸੈਲੂਲਰ ਆਪਰੇਟਰ ਨਾਲ ਗੱਲ ਕਰੋ। ਆਪਰੇਟਰ ਨਾਲ ਗੱਲ ਕਰਕੇ ਸਭ ਤੋਂ ਪਹਿਲਾਂ ਆਪਣੀ ਸਿਮ ਬੰਦ ਕਰਵਾਓ। ਇਸ ਨਾਲ ਤੁਹਾਡੇ ਫੋਨ ਦਾ ਗਲਤ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਇਸ ਲਈ ਜਿੰਨੀ ਜਲਦੀ ਹੋ ਸਕੇ ਇਹ ਕੰਮ ਕਰੋ।
ਗੂਗਲ ਮੈਪਸ ਅਤੇ ਲੋਕੇਸ਼ਨ ਹਿਸਟਰੀ ਦੀ ਵਰਤੋਂ ਕਰੋ
ਅੱਜ ਦੇ ਸਮੇਂ 'ਚ ਸਾਰੇ ਐਂਡਰਾਇਡ ਡਿਵਾਈਸ ਇਨਬਿਲਟ ਲੋਕੇਸ਼ਨ ਟ੍ਰੈਕਿੰਗ ਸਰਵਿਸ ਦੇ ਨਾਲ ਆਉਂਦੇ ਹਨ। ਇੰਨਾ ਹੀ ਨਹੀਂ ਇਹ ਤਹਾਡੀ ਹਰ ਗਤੀਵਿਧੀ ਨੂੰ ਟ੍ਰੈਕ ਕਰਦੇ ਹਨ। ਗੂਗਲ ਅਕਾਊਂਟ ਨਾਲ ਤੁਸੀਂ ਆਪਣੇ ਪੀ.ਸੀ. 'ਤੇ ਸਾਈਨ-ਇਨ ਕਰਕੇ ਫੋਨ ਦੀ ਲੋਕੇਸ਼ਨ ਦਾ ਪਤਾ ਲਗਾ ਸਕਦੇ ਹਨ। ਜਦੋਂ ਤੱਕ ਫੋਨ ਨੂੰ ਆਫ ਨਹੀਂ ਕੀਤਾ ਜਾਂਦਾ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਰਹੇਗੀ ਕਿ ਤੁਹਾਡਾ ਫੋਨ ਕਿੱਥੇ ਹੈ।
ਸੋਸ਼ਲ ਸਾਈਟਸ ਦੇ ਪਾਸਵਰਡ ਬਦਲੋ
ਜਿਸ ਸਮੇਂ ਤੁਹਾਨੂੰ ਇਹ ਅਹਿਸਾਸ ਹੋਵੇ ਕਿ ਤੁਹਾਡਾ ਸਮਾਰਟਫੋਨ ਚੋਰੀ ਜਾਂ ਗੁੰਮ ਹੋ ਗਿਆ ਹੈ ਤਾਂ ਜਲਦੀ ਤੋਂ ਜਲਦੀ ਆਪਣੇ ਫੇਸਬੁੱਕ, ਟਵਿਟਰ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਅਕਾਊਂਟਸ ਦੇ ਪਾਸਵਰਡ ਬਦਲ ਲਓ। ਇਸ ਨਾਲ ਕੋਈ ਵੀ ਤੁਹਾਡੇ ਨਾਂ ਨਾਲ ਬਣੀ ਸੋਸ਼ਲ ਆਈ.ਡੀ. ਦਾ ਗਲਤ ਇਸਤੇਮਾਲ ਨਹੀਂ ਕਰ ਸਕੇਗਾ। ਅੱਜਕਲ ਹਮੇਸ਼ਾ ਦੇਖਿਆ ਜਾਂਦਾ ਹੈ ਕਿ ਲੋਕ ਦੂਜਿਆਂ ਦੀ ਸੋਸ਼ਲ ਆਈ.ਡੀ. ਦਾ ਕਾਫੀ ਗਲਤ ਇਸਤੇਮਾਲ ਕਰਦੇ ਹਨ।
ਆਪਣੇ ਡਾਟਾ ਦਾ ਬੈਕਅਪ ਲਓ
ਤੁਸੀਂ ਵੀ ਆਪਣੇ ਫੋਨ 'ਚ ਰੱਖੇ ਕਾਨਟੈਕਟ, ਫੋਟੋ ਅਤੇ ਵੀਡੀਓ ਨੂੰ ਗੁਆਉਣਾ ਨਹੀਂ ਚਾਹੁੰਦੇ ਤਾਂ ਆਪਣੇ ਫੋਨ 'ਤੇ ਮੌਜੂਦ ਸਾਰੇ ਮਹੱਤਵਪੂਰਨ ਡਾਟਾ ਦਾ ਬੈਕਅਪ ਲੈ ਕੇ ਰੱਖੋ। ਇਸ ਤੋਂ ਬਾਅਦ ਜਦੋਂ ਵੀ ਤੁਹਾਡਾ ਫੋਨ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਤਾਂ ਤੁਸੀਂ ਆਸਾਨੀ ਨਾਲ ਆਪਣੇ ਡਾਟਾ ਦਾ ਬੈਕਅਪ ਲੈ ਸਕਦੇ ਹੋ।
ਲਾਕ ਸਕਰੀਨ 'ਤੇ ਸੰਪਰਕ ਜਾਣਕਾਰੀ
ਤੁਹਾਨੂੰ ਆਪਣੇ ਈ-ਮੇਲ ਜਾਂ ਵਿਕਲਪਿਕ ਫੋਨ ਨੰਬਰ ਨੂੰ ਫੋਨ ਦੀ ਲਾਕਸਕਰੀਨ 'ਤੇ ਸੰਪਰਕ ਜਾਣਕਾਰੀ ਦੇ ਤੌਰ 'ਤੇ ਲਗਾਉਣਾ ਚਾਹੀਦਾ ਹੈ। ਇਹ ਕਦਮ ਮਹੱਤਵਪੂਰਨ ਹੈ ਜੇਕਰ ਕੋਈ ਤੁਹਾਡੇ ਗੁਆਚੇ ਫੋਨ ਨੂੰ ਲੱਭਦਾ ਹੈ ਤਾਂ ਉਹ ਉਸ ਜਾਣਕਾਰੀ ਰਾਹੀਂ ਤੁਹਾਡੇ ਨਾਲ ਸੰਪਰਕ ਕਰ ਸਕੇਗਾ।
ਭਾਰਤ 'ਚ Samsung Galaxy S8 ਪਲੱਸ ਸਮਾਰਟਫੋਨ ਦੀ ਵਿਕਰੀ ਸ਼ੁਰੂ
NEXT STORY