ਜਲੰਧਰ- ਸਰਜਰੀ 'ਚ ਖਤਰੇ ਨੂੰ ਘੱਟ ਕਰਨ ਲਈ ਦੁਨੀਆ ਭਰ 'ਚ ਰੋਬੋਟਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਰੋਬੋਟਸ ਸਾਈਜ਼ 'ਚ ਕਾਫੀ ਵੱਡੇ ਹੁੰਦੇ ਹਨ ਅਤੇ ਇਨ੍ਹਾਂ ਦੀ ਕੀਮਤ ਵੀ ਕਈ ਲੱਖ ਡਾਲਰ ਹੁੰਦੀ ਹੈ, ਜਿਸ ਕਾਰਨ ਇਸ ਨੂੰ ਛੋਟੇ ਤੇ ਸਥਾਨਕ ਹਸਪਤਾਲਾਂ 'ਚ ਨਹੀਂ ਵਰਤਿਆ ਜਾ ਸਕਦਾ।
ਸਥਾਨਕ ਹਸਪਤਾਲ ਤੱਕ ਸਰਜਰੀ ਦੀ ਸਹੂਲਤ ਪਹੁੰਚਾਉਣ ਲਈ ਨਵਾਂ ਛੋਟਾ ਫਲੈਕਸਡੈਕਸ (Flexdex) ਨਾਂ ਦਾ ਹੈਂਡਹੈਲਡ ਇਸਟਰੂਮੈਂਟ ਬਣਾਇਆ ਗਿਆ ਹੈ, ਜੋ ਸਕਿਲਡ ਸਰਜਨਾਂ ਨੂੰ ਸਥਾਨਕ ਹਸਪਤਾਲਾਂ 'ਚ ਵੀ ਸਰਜਰੀ ਕਰਵਾਉਣ ਦੀ ਸਹੂਲਤ ਮੁਹੱਈਆ ਕਰਵਾਏਗਾ।
ਫਲੈਕਸਡੈਕਸ ਸਰਜੀਕਲ ਨੂੰ ਸੰਯੁਕਤ ਰਾਜ ਅਮਰੀਕਾ ਦੀ ਯੂਨੀਵਰਸਿਟੀ ਆਫ ਮਿਸ਼ੀਗਨ (University of Michigan) ਵੱਲੋਂ ਵਿਕਸਿਤ ਕੀਤਾ ਗਿਆ ਹੈ। ਫਲੈਕਡੈਕਸ ਨੂੰ ਸਰਜਨ ਦੀ ਬਾਂਹ ਨਾਲ ਫਿੱਟ ਕਰਨ ਤੋਂ ਬਾਅਦ ਜਾਈਰੋਸਕੋਪਿਕ ਹੈਂਡਲ ਦੀ ਮਦਦ ਨਾਲ ਤਿੰਨ ਦਿਸ਼ਾਵਾਂ 'ਚ ਘੁਮਾਇਆ ਤੇ ਮੋੜਿਆ ਜਾ ਸਕਦਾ ਹੈ। ਇਸ ਵਿਚ ਧਾਤੂ ਨਾਲ ਬਣਾਈ ਗਈ ਕੇਬਲ ਇਸ ਦੇ ਟਾਪ 'ਤੇ ਲੱਗੇ ਛੋਟੇ ਲਚਕੀਲੇ ਪੰਜੇ ਨੂੰ ਬਾਰੀਕੀ ਨਾਲ ਘੁਮਾਉਂਦੀ ਹੈ। ਖਾਸ ਗੱਲ ਇਹ ਹੈ ਕਿ ਇਸ ਨੂੰ ਵਰਤੋਂ 'ਚ ਲਿਆਉਣ ਲਈ ਕਿਸੇ ਖਾਸ ਇਲੈਕਟ੍ਰਾਨਿਕ ਅਤੇ ਕੰਪਿਊਟਰੀਕ੍ਰਿਤ ਕੰਪੋਨੈਂਟਸ ਦੀ ਲੋੜ ਨਹੀਂ ਪੈਂਦੀ।
ਘੱਟ ਦਰਦਨਾਕ ਹੋਵੇਗੀ ਸਰਜਰੀ
ਫਲੈਕਸਡੈਕਸ ਦੇ ਨਿਰਮਾਤਾਵਾਂ ਦੀ ਟੀਮ ਅਤੇ ਸਹਿ-ਖੋਜਕਾਰ ਜਿਮ ਜਿਏਜੇਰ (Jim Geiger) ਨੇ ਕਿਹਾ ਹੈ ਕਿ ਇਸ ਨੂੰ ਚਲਾਉਣ ਲਈ ਤੁਸੀਂ ਜਿਸ ਦਿਸ਼ਾ 'ਚ ਆਪਣੀ ਕਲਾਈ ਮੋੜੋਗੇ, ਉਸ ਦਿਸ਼ਾ 'ਚ ਇਸ ਦਾ ਛੋਟਾ ਲਚਕੀਲਾ ਪੰਜਾ ਘੁੰਮੇਗਾ। ਇਸ ਦੀ ਨਿਰਮਾਤਾ ਟੀਮ ਨੇ ਕਿਹਾ ਹੈ ਕਿ ਫਲੈਕਸਡੈਕਸ ਘੱਟ ਦਰਦਨਾਕ ਸਰਜਰੀ ਕਰਨ 'ਚ ਮਦਦ ਕਰੇਗੀ ਅਤੇ ਇਸ ਨਾਲ ਕੀਤੀ ਗਈ ਸਰਜਰੀ ਨਾਲ ਘੱਟ ਸਮੇਂ 'ਚ ਹੀ ਰਿਕਵਰੀ ਕੀਤੀ ਜਾ ਸਕੇਗੀ।
ਘੱਟ ਕੀਮਤ 'ਤੇ ਸੰਭਵ ਹੋਵੇਗੀ ਸਰਜਰੀ
ਫਲੈਕਸਡੈਕਸ ਡਿਵਾਈਸ ਦੇ ਸਹਿ-ਖੋਜਕਾਰ ਸ਼ੌਰਿਆ ਅਵਤਾਰ (Shorya Awtar) ਨੇ ਕਿਹਾ ਹੈ ਕਿ ਇਸ ਡਿਵਾਈਸ ਰਾਹੀਂ ਆਸਾਨੀ ਨਾਲ ਘੱਟ ਕੀਮਤ 'ਚ ਸਰਜਰੀ ਕਰਨ 'ਚ ਮਦਦ ਮਿਲੇਗੀ। ਨਾਲ ਹੀ ਕਿਹਾ ਗਿਆ ਹੈ ਕਿ ਇਸ ਡਿਵਾਈਸ ਨੂੰ ਪੇਟ ਅਤੇ ਫੇਫੜਿਆਂ ਦੇ ਅੰਦਰ ਅੰਗਾਂ ਦੀ ਜਾਂਚ ਕਰਨ ਲਈ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ। ਇਸ ਨੂੰ ਛੋਟੇ ਅਤੇ ਦੂਰ-ਦੁਰਾਡੇ ਦੇ ਹਸਪਤਾਲਾਂ 'ਚ ਵਰਤੋਂ 'ਚ ਲਿਆਉਣ ਲਈ ਜਲਦੀ ਹੀ ਮੁਹੱਈਆ ਕੀਤਾ ਜਾਵੇਗਾ। ਇਸ ਦੀ ਕੀਮਤ ਕਰੀਬ 500 ਡਾਲਰ (ਕਰੀਬ 33,417 ਰੁਪਏ) ਹੋ ਸਕਦੀ ਹੈ।
ਲੰਬੇ ਇੰਤਜ਼ਾਰ ਤੋ ਬਾਅਦ Jaguar ਨੇ ਭਾਰਤ 'ਚ ਲਾਂਚ ਕੀਤੀ ਨਵੀਂ XF
NEXT STORY