ਜਲੰਧਰ: ਆਨਲਾਈਨ ਸਾਈਟ ਫਲਿਪਕਾਰਟ 'ਤੇ ਇਕ ਅਜਿਹਾ ਪਹਿਲਾ ਅਜੀਬ ਜਿਹਾ ਮਾਮਲਾ ਦੇਖਣ ਨੂੰ ਮਿਲ ਰਿਹਾ ਇੱਥੇ ਵਪਾਰੀਆਂ ਦੁਆਰਾ ਆਨਲਾਈਨ ਧਰਨਾ ਦਿੱਤਾ ਜਾ ਰਿਹਾ ਹੈ। ਦਸ ਦਈਏ ਈ-ਕਾਮਰਸ ਸਾਈਟ ਫਲਿਪਕਾਰਟ 'ਤੇ ਹਜ਼ਾਰਾਂ ਈ ਕਾਮਰਸ ਵਿਕਰੇਤਾਵਾਂ ਦੁਆਰਾ ਆਪਣਾ ਕੋਈ ਵੀ ਪ੍ਰੋਡਕਟ ਵੇਚਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਫਲਿਪਕਾਰਟ ਦੁਆਰੇ ਕਮਿਸ਼ਨ ਫੀਸ 'ਚ ਵਾਧੇ ਅਤੇ ਸੇਲਸ ਰਿਟਰਨ ਪਾਲਿਸੀ 'ਚ ਬਦਲਾਵ ਨੂੰ ਇਸ ਹੜਤਾਲ ਦਾ ਕਾਰਨ ਦੱਸਿਆ ਜਾ ਰਿਹਾ ਹੈ।
ਇਸ ਤੋਂ ਨਰਾਜ਼ ਈ-ਕਾਮਰਸ ਵਪਾਰੀਆਂ ਨੇ ਸੋਮਵਾਰ ਨੂੰ ਇਕ ਨਵੇਂ ਅਤੇ ਵੱਖ ਤਰੀਕੇ ਨਾਲ ਰੋਸ਼ ਜ਼ਾਹਰ ਕਰਦੇ ਹੋਏ ਆਨਲਾਈਨ ਧਰਨਾ ਦਿੱਤਾ ਹੈ। ਵਪਾਰੀਆਂ ਦੁਆਰਾ ਲੋਕਾਂ ਦਾ ਸਮਰਥਨ ਲੈਣ ਲਈ # Online4harna ਅਤੇ # SellerQuitFlipkart ਹੈਸ਼ਟੈਗ ਨਾਲ ਟਵਿੱਟਰ 'ਤੇ ਟ੍ਰੈਡਿੰਗ ਵੀ ਕੀਤੀ ਜਾ ਰਹੀ ਹੈ।
ਧਿਆਨ ਯੋਗ ਹੈ ਕਿ ਫਲਿਪਕਾਰਟ 'ਤੇ 75,000 ਵਿਕਰੇਤਾ ਆਪਣਾ ਸਾਮਾਨ ਵੇਚਦੇ ਹਨ। ਵਿਕਰੇਤਾਵਾਂ ਇਹ ਮੁੱਦਾ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਹਾਲ ਹੀ 'ਚ ਫਲਿਪਕਾਰਟ ਨੇ ਵੱਖ ਵੱਖ ਕੈਟਾਗਰਿਸ 'ਤੇ ਕਮੀਸ਼ਨ ਫੀਸ ਨੂੰ 10 ਤੋਂ 40 ਫ਼ੀਸਦੀ ਵੱਧ ਦਿੱਤਾ ਹੈ।
ਸੇਲਰਸ ਅਤੇ ਵੇਂਡਰਸ ਕਿਉਂ ਹਨ ਨਰਾਜ ?
- ਤੁਹਾਨੂੰ ਦਈਏ ਕਿ ਜਦੋਂ ਵੀ ਕਸਟਮਰ ਈ-ਰਿਟੇਲਰ ਵਲੋਂ ਖਰੀਦਿਆ ਪ੍ਰੋਡਕਟ ਵਾਪਸ ਕਰਦਾ ਹੈ ਤਾਂ ਕੰਪਨੀਆਂ ਉਸ ਦੀ ਸ਼ਿਪਿੰਗ-ਪੈਕੇਜਿੰਗ ਕਾਸਟ ਅਤੇ ਆਪਣਾ ਕਮੀਸ਼ਨ ਸੇਲਰਸ ਜਾਂ ਵੇਂਡਰਸ ਤੋਂ ਵਸੂਲਦੀਆਂ ਹਨ। ਸੇਲਰਸ ਇਸ ਗੱਲ ਤੋਂ ਨਾਰਾਜ਼ ਹਨ।
- ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਕਸਟਮਰਸ ਯੂਜ਼ਡ ਪ੍ਰੋਡਕਟ ਵਾਪਿਸ ਕਰ ਰਹੇ ਹਨ। ਕਈ ਵਾਰ ਪੈਕੇਜਿੰਗ 'ਤੇ ਕਾਸਟ ਜ਼ਿਆਦਾ ਲਗ ਰਹੀ ਹੈ। ਅਜਿਹੇ 'ਚ, ਜੇਕਰ ਫਲਿਪਕਾਰਟ ਕਮੀਸ਼ਨ ਅਤੇ ਕਾਸਟ ਸਾਡੇ ਤੋਂ ਵਸੂਲੇਗੀ ਤਾਂ ਸਾਡਾ ਨੁਕਸਾਨ ਜ਼ਿਆਦਾ ਹੋਵੇਗਾ।
- ਫਲਿਪਕਾਰਟ ਨੇ ਫਿਕਸਡ ਫੀਸ ਨੂੰ 200 ਤੋਂ 300 ਫੀਸਦੀ ਤੱਕ ਵਧਾਇਆ ਹੈ। ਅਜਿਹੇ 'ਚ ਸੇਲਰਸ ਦੇ ਮਾਰਜਨ 'ਤੇ ਅਸਰ ਪੈ ਰਿਹਾ ਹੈ।
ਮਿਊਜ਼ਿਕ ਪਲੇਅਰ ਖੁਦ ਬਣਾ ਦਵੇਗਾ ਸਮਾਰਟ ਪਲੇਅ ਲਿਸਟ
NEXT STORY