ਜਲੰਧਰ- ਰਿਲਾਇੰਸ ਇੰਡਸਟਰੀ ਲਿਮਟਿਡ ਦੇ ਪ੍ਰਧਾਨ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜਿਓ ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ। 5 ਸਤੰਬਰ ਤੋਂ ਪੂਰੇ ਦੇਸ਼ ਭਰ 'ਚ ਜਿਓ ਦੀ ਵਪਾਰਕ ਸੇਵਾ ਸ਼ੁਰੂ ਹੋ ਜਾਵੇਗੀ। ਜਿਸ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿਓ ਦਾ ਕੁਨੈਕਸ਼ਨ ਖਰੀਦਣ ਲਈ ਰਿਲਾਇੰਸ ਦੇ ਸਟੋਰਾਂ 'ਤੇ ਭਾਰੀ ਭੀੜ ਜੁੜਨੀ ਸ਼ੁਰੂ ਹੋ ਗਈ ਹੈ।
ਸਮਾਰਟਫੋਨ ਬਾਜ਼ਾਰ 'ਚ Earth ਸੀਰੀਜ਼ ਦੇ 2, water ਸੀਰੀਜ਼ ਦੇ 8, Wind ਸੀਰੀਜ਼ ਦੇ 7 ਅਤੇ Flame ਸੀਰੀਜ਼ ਦੇ 8 ਸਮਰਾਟਫੋਨ ਮੌਜੂਦ ਹਨ ਜਿਨ੍ਹਾਂ ਨੂੰ ਖਰੀਦਣ 'ਤੇ ਯੂਜ਼ਰਸ ਨੂੰ ਜਿਓ ਦੀ ਸਿਮ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਇਸ ਸਿਮ 'ਚ ਫਿਲਹਾਲ ਤਿੰਨ ਮਹੀਨੇ ਲਈ ਅਨਲਿਮਟਿਡ 4ਜੀ ਡਾਟਾ, ਵੁਆਇਸ ਕਾਲਿੰਗ ਦੇ ਨਾਲ ਰੋਮਿੰਗ ਸਰਵਿਸ ਫ੍ਰੀ ਦਿੱਤੀ ਜਾ ਰਹੀ ਹੈ। ਅਜਿਹੇ 'ਚ ਯੂਜ਼ਰਸ ਨੂੰ ਆਕਰਸ਼ਿਤ ਕਰਨ ਦਾ ਇਸ ਤੋਂ ਵਧੀਆ ਤਰੀਕਾ ਕਿਸੇ ਕੰਪਨੀ ਕੋਲ ਨਹੀਂ ਹੈ। ਜ਼ਿਕਰਯੋਗ ਹੈ ਕਿ ਜਿਓ ਸਿਮ ਦਾ ਪ੍ਰਿਵਿਊ ਆਫਰ ਦੇ ਨਾਲ ਹੀ ਰਿਲਾਇੰਸ ਡਿਜੀਟਲ ਨੇ LYF ਬ੍ਰਾਂਡ ਦੇ ਤਹਿਤ ਸਸਤੇ 4ਜੀ LTE ਵਾਲੇ ਸਮਾਰਟਫੋਨ ਲਾਂਚ ਕਰਨੇ ਸ਼ੁਰੂ ਕੀਤੇ ਸਨ। ਬਾਜ਼ਾਰ 'ਚ 2,999 ਰੁਪਏ ਤੋਂ ਲੈ ਕੇ 20,000 ਰੁਪਏ ਤੱਕ ਦੇ LYF ਦੇ ਸਮਰਾਟਫੋਨ ਮੌਜੂਦ ਹਨ।
ਮੈਸੇਂਜਰ 'ਚ ਭੇਜੀ ਜਾ ਸਕੇਗੀ Instant video
NEXT STORY