ਜਲੰਧਰ- ਜਪਾਨ ਦੀ ਮਲਟੀਨੈਸ਼ਨਲ ਕੰਪਨੀ ਫੁਜੀਫਿਲਮ ਨੇ ਰੈਟਰੋ ਸਟਾਈਲ ਰੇਂਜਫਾਇੰਡਰ ਨਾਂ ਨਾਲ ਇਕ ਨਵਾਂ ਕੈਮਰਾ ਲਾਂਚ ਕੀਤਾ ਹੈ। ਇਸ ਕੈਮਰੇ ਦੀ ਕੀਮਤ 1,800 ਡਾਲਰ (ਕਰੀਬ 1,22,553 ਰੁਪਏ) ਹੈ। ਇਹ ਕੈਮਰਾ ਅਗਲੇ ਮਹੀਨੇ ਵਿਕਰੀ ਲਈ ਉਪਲੱਬਧ ਹੋਵੇਗਾ। ਇਹ ਕੈਮਰਾ ਫੁਜੀਨਾਨ 523 80mm f/3.5 ਲੈਂਜ਼ ਅਤੇ ਕਪਲਡ ਰੇਂਜ ਫਾਇੰਡਰ ਨਾਲ ਲੈਸ ਹੈ।
ਫੁਜੀਫਿਲਮ ਦਾ ਇਹ ਕੈਮਰਾ ਇਕ ਪ੍ਰੋਫੈਸ਼ਨਲ ਕੈਮਰਾ ਦੇ ਤੌਰ 'ਤੇ ਕੰਮ ਕਰਦਾ ਹੈ। ਸ਼ੂਟ ਕਰਨ ਲਈ ਇਸ ਕੈਮਰੇ 'ਚ 6X6cm ਅਤੇ 6X7cm ਫਾਰਮੇਟਸ ਦਿੱਤੇ ਗਏ ਹਨ ਜਿਸ ਰਾਹੀਂ ਤੁਸੀਂ ਆਸਾਨੀ ਨਾਲ ਸਵਿੱਚ ਕਰ ਸਕਦੇ ਹੋ। ਮੈਨੁਅਲ ਸਮਰਥਾ ਤੋਂ ਇਲਾਵਾ ਫੁਜੀਫਿਲਮ GF670 ਕੈਮਰੇ 'ਚ ਅਪਰਚਰ ਆਟੋਮੈਟਿਕ ਐਕਸਪੋਜ਼ਰ ਮੋਡ ਵੀ ਦਿੱਤਾ ਗਿਆ ਹੈ। ਇਸ ਕੈਮਰੇ 'ਚ 25 ਤੋਂ 3200 ਦੀ ਆਈ.ਓ.ਐੱਸ. ਰੇਂਜ ਦਿੱਤੀ ਗਈ ਹੈ ਜਿਸ ਨਾਲ ਤੁਸੀਂ ਕੈਮਰੇ ਦੇ ਟਾਪ 'ਤੇ ਇਕ ਡਾਇਲ 'ਤੇ ਮੈਨੁਅਲ ਰੂਪ ਨਾਲ ਸੈੱਟ ਕਰ ਸਕਦੇ ਹੋ।
ਇਨ੍ਹਾਂ ਸਮਾਰਟਫੋਨਜ਼ ਦੀਆਂ ਕੀਮਤਾਂ 'ਤੇ ਮਿਲ ਰਹੇ ਹਨ ਡਿਸਕਾਊਂਟ ਆਫਰ
NEXT STORY