ਜਲੰਧਰ- ਜੇਕਰ ਤੁਸੀਂ ਨਵਾਂ ਸਮਾਰਟਫੋਨ ਲੈਣ ਦੇ ਬਾਰੇ 'ਚ ਸੋਚ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਇਕ ਕਮਾਲ ਦਾ ਆਫਰ ਲੈ ਕੇ ਆਏ ਹਾਂ। ਇਹ ਆਫਰ ਬਜਟ ਅਥੇ ਫਲੈਗਸ਼ਿਪ ਦੋਵੇਂ ਤਰ੍ਹਾਂ ਦੇ ਸਮਾਰਟਫੋਨ 'ਤੇ ਉਪਲੱਬਧ ਹੈ। ਗਾਹਕ ਇਸ ਆਫਰ ਦਾ ਲਾਭ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ ਜਾ ਕੇ ਉਠਾ ਸਕਦੇ ਹਨ। ਅੱਜ ਅਸੀਂ ਤੁਹਾਨੂੰ 9 ਸਮਾਰਟਫੋਨ ਦੇ ਬਾਰੇ 'ਚ ਦੱਸਾਂਗੇ, ਜਿੰਨ੍ਹਾਂ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਹੈ। ਇਨ੍ਹਾਂ ਸਮਾਰਟਫੋਨ 'ਤੇ ਗਾਹਕਾਂ ਨੂੰ 7,000 ਰੁਪਏ ਤੋਂ ਵੀ ਜ਼ਿਆਦਾ ਡਿਸਕਾਊਂਟ ਮਿਲ ਸਕਦਾ ਹੈ।
Google Pixel ਅਤੇ Pixel XL -
ਇਸ ਸਮਾਰਟਫੋਨ 'ਤੇ 25.000 ਰੁਪਏ ਤੱਕ ਦਾ ਐਕਸਚੇਂਜ ਆਫਰ ਚੱਲ ਰਿਹਾ ਹੈ। ਜੇਕਰ ਗਾਹਕ ਆਪਣੇ ਸਮਾਰਟਫੋਨ ਦੇ ਬਦਲੇ ਗੂਗਲ ਪਿਕਸਲ ਜਾਂ ਪਿਕਸਲ ਐਕਸ. ਐੱਲ. ਲੈਂਦੇ ਹਨ ਤਾਂ ਉਨ੍ਹਾਂ ਨੇ ਪੁਰਾਣੇ ਫੋਨ ਦੇ ਬਦਲੇ 25,000 ਰੁਪਏ ਤੱਕ ਦਾ ਐਕਸਚੇਂਜ ਆਫਰ ਮਿਲ ਸਕਦਾ ਹੈ।
Apple iPhone 7 ਅਤੇ iPhone 7 Plus -
ਫੋਨ ਦੋਵੇਂ ਫੋਨਜ਼ 'ਤੇ 20,000 ਰੁਪਏ ਤੱਕ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ। ਇਸ ਨਾਲ ਹੀ ਆਈਫੋਨ 7 'ਤੇ 5000 ਰੁਪਏ ਦਾ ਫਲੈਟ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ।
LG G5 -
ਐੱਲ. ਜੀ. ਦੇ ਇਸ ਫੋਨ 'ਤੇ 14,000 ਰੁਪਏ ਦਾ ਫਲੈਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਫੋਨ 38,990 ਰੁਪਏ 'ਚ ਉਪਲੱਬਧ ਹੈ। ਇਸ ਨਾਲ ਹੀ ਇਸ ਫੋਨ 'ਤੇ 20,000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ।
Moto X Force -
ਇਸ ਫੋਨ 'ਤੇ 19,000 ਰੁਪਏ ਦਾ ਫਲੈਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਫੋਨ ਨੂੰ 49,999 ਰੁਪਏ 'ਚ ਲਾਂਚ ਕੀਤਾ ਗਿਆ ਸੀ।
Asus Zenfone Zoom -
ਇਸ ਫੋਨ 'ਤੇ 19.000 ਰੁਪਏ ਦਾ ਫਲੈਟ ਡਿਸਕਾਊਂਟ ਮਿਲ ਰਿਹਾ ਹੈ। ਆਫ ਤੋਂ ਬਾਅਦ ਇਹ ਫੋਨ 18,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
Apple iPhone 6 -
ਆਈਫੋਨ 6 ਦੇ 16ਜੀਬੀ ਵੇਰਿਅੰਟ 'ਤੇ 7,000 ਰੁਪਏ ਦਾ ਫਲੈਟ ਆਫਰ ਮਿਲ ਰਿਹਾ ਹੈ।ਜਿਸ ਤੋਂ ਬਾਅਦ ਇਹ ਫੋਨ 29,990 ਰੁਪਏ 'ਚ ਉਪਲੱਬਧ ਹੈ। ਨਾਲ ਹੀ ਇਸ ਫੋਨ 'ਤੇ 23,000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ।
Asus Zenfone 2 -
ਆਸੂਸ ਜ਼ੈੱਨਫੋਨ 2 'ਤੇ 14,999 ਰੁਪਏ 'ਚ ਉਪਲੱਬਧ ਹੈ। ਇਸ ਫੋਨ 'ਤੇ 7,000 ਰੁਪਏ ਦਾ ਫਲੈਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਨਾਲ ਹੀ 9000 ਰੁਪਏ ਦਾ ਐਕਸਚੇਂਜ ਆਫਰ ਵੀ ਉਪਲੱਬਧ ਹੈ।
flipkart republic day sale: ਸੈਮਸੰਗ ਦੇ ਇਸ ਸਮਾਰਟਫੋਨ 'ਤੇ ਮਿਲ ਰਿਹੈ ਭਾਰੀ ਡਿਸਕਾਊਂਟ
NEXT STORY