ਟੋਕੀਓ – ਜਾਪਾਨ ਸਰਕਾਰ ਨੇ ਬੱਚਿਆਂ ਦੇ ਨਾਮ ਰੱਖਣ ਸਬੰਧੀ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ, ਜਿਨ੍ਹਾਂ ਅਧੀਨ ਹੁਣ ਮਾਪੇ ਆਪਣੇ ਮਨਚਾਹੇ ਢੰਗ ਨਾਲ ਨਾਮ ਨਹੀਂ ਰੱਖ ਸਕਣਗੇ। ਇਹ ਫੈਸਲਾ ਉਨ੍ਹਾਂ ‘ਕਿਰਾਕਿਰਾ’ (ਚਮਕੀਲੇ ਜਾਂ ਅਜੀਬੋ-ਗ਼ਰੀਬ) ਨਾਂਵਾਂ ਨੂੰ ਰੋਕਣ ਲਈ ਲਿਆ ਗਿਆ ਹੈ ਜੋ ਪਿਛਲੇ ਕੁਝ ਦਹਾਕਿਆਂ ਵਿਚ ਬਹੁਤ ਪ੍ਰਚਲਿਤ ਹੋ ਗਏ ਸਨ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਅਨੁਸ਼ਕਾ ਦੀ ਹਮਸ਼ਕਲ ਦੀ ਤਸਵੀਰ, ਇਕ ਵਾਰ 'ਚ ਵਿਰਾਟ ਵੀ ਖਾ ਜਾਣਗੇ ਧੋਖਾ !
ਸਰਕਾਰ ਅਨੋਖੇ ਉਚਾਰਨ ਵਾਲੇ ਨਾਂਵਾਂ ਕਾਰਨ ਹੋਣ ਵਾਲੀ ਪ੍ਰਸ਼ਾਸਕੀ ਉਲਝਣ, ਸਕੂਲਾਂ ਤੇ ਹਸਪਤਾਲਾਂ ਵਿਚ ਪੈਦਾ ਹੋ ਰਹੀ ਗ਼ਲਤਫ਼ਹਮੀ ਅਤੇ ਬੱਚਿਆਂ 'ਤੇ ਹੋ ਰਹੇ ਤਾਨੇ-ਮਜ਼ਾਕ ਨੂੰ ਰੋਕਣਾ ਚਾਹੁੰਦੀ ਹੈ। ਹੁਣ ਮਾਪਿਆਂ ਨੂੰ ਨਾ ਸਿਰਫ ਕਨਜੀ ਦੇ ਚੋਣਬੱਧ ਅੱਖਰ ਹੀ ਵਰਤਣੇ ਪੈਣਗੇ, ਸਗੋਂ ਉਨ੍ਹਾਂ ਦੇ ਸਰਕਾਰੀ ਤੌਰ 'ਤੇ ਮਨਜ਼ੂਰ ਉਚਾਰਨ ਦੀ ਜਾਣਕਾਰੀ ਵੀ ਦੇਣੀ ਪਵੇਗੀ। ਇਸ ਤੋਂ ਇਲਾਵਾ ਜਾਪਾਨੀ ਸਰਕਾਰ ਪਰਿਵਾਰਾਂ ਨੂੰ ਪੋਸਟਕਾਰਡ ਭੇਜੇਗੀ ਜਿਸ 'ਚ ਉਨ੍ਹਾਂ ਦੇ ਰਜਿਸਟਰ ਨਾਂਵਾਂ ਦੇ ਉਚਾਰਨ ਦਰਸਾਏ ਜਾਣਗੇ। ਕੋਈ ਗ਼ਲਤੀ ਹੋਣ 'ਤੇ ਪਰਿਵਾਰਾਂ ਕੋਲ ਇੱਕ ਸਾਲ ਦਾ ਸਮਾਂ ਹੋਵੇਗਾ ਅਤੇ ਉਹ ਸੋਧ ਕਰਵਾ ਸਕਣਗੇ।
ਇਹ ਵੀ ਪੜ੍ਹੋ: 'ਪੁੱਤਰ ਨੂੰ ਨਹੀਂ ਦੇਵਾਂਗਾ ਇਕ ਵੀ ਪੈਸਾ...', ਇਹ ਮਸ਼ਹੂਰ ਅਦਾਕਾਰ ਦਾਨ ਕਰੇਗਾ 4000 ਕਰੋੜ ਦੀ ਜਾਇਦਾਦ
ਇਹ ਨਿਯਮ ਪਰਿਵਾਰ ਰਜਿਸਟਰੀ ਕਾਨੂੰਨ 'ਚ ਸੋਧ ਰਾਹੀਂ ਲਾਗੂ ਕੀਤੇ ਗਏ ਹਨ। ਸਰਕਾਰ ਅਨੁਸਾਰ ਇਹ ਕਦਮ ਪ੍ਰਸ਼ਾਸਨਿਕ ਕਾਰਵਾਈ ਦੇ ਡਿਜੀਟਲਾਈਜ਼ੇਸ਼ਨ ਨੂੰ ਅਸਾਨ ਬਣਾਉਣ ਲਈ ਵੀ ਲਿਆ ਗਿਆ ਹੈ। ਪਰ ਨਾਲ ਹੀ, ਇਹ ਕਿਰਾਕਿਰਾ ਨਾਂਵਾਂ ਦੇ ਪਸਾਰ ਨੂੰ ਰੋਕਣ ਵੱਲ ਇਕ ਸਾਫ਼ ਇਸ਼ਾਰਾ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਮਾਪਿਆਂ ਨੇ ਆਪਣੇ ਬੱਚਿਆਂ ਦੇ ਨਾਮ ਪੋਕੇਮੋਨ ਦੇ ਪਾਤਰ ਪਿਕਾਚੂ, ਨਾਈਕੀ (Nike), ਡਾਇਮੰਡ (Daiya), ਵਿਨੀ-ਦ-ਪੂ (Pū) ਅਤੇ ਕਿੱਟੀ ਚੈਨ ਵਰਗੇ ਕਿਰਦਾਰਾਂ ਦੇ ਨਾਮ 'ਤੇ ਰੱਖੇ ਹਨ। ਕੁਝ ਨੇ ਤਾਂ ਆਪਣੇ ਬੱਚਿਆਂ ਦੇ ਨਾਮ "Ōjisama" (ਰਾਜਕੁਮਾਰ) ਅਤੇ "Akuma" (ਸ਼ੈਤਾਨ) ਵੀ ਰੱਖ ਦਿੱਤੇ, ਜੋ ਸਾਫ਼ ਤੌਰ 'ਤੇ ਵਿਵਾਦਿਤ ਹਨ।
ਇਹ ਵੀ ਪੜ੍ਹੋ: ਸਟੇਜ 'ਤੇ ਪਰਫਾਰਮ ਕਰਦੀ ਧੜੰਮ ਡਿੱਗੀ 'ਵਾਕਾ-ਵਾਕਾ' ਵਾਲੀ ਮਸ਼ਹੂਰ ਸਿੰਗਰ ! ਵੀਡੀਓ ਹੋਈ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਉਹ ਹਮੇਸ਼ਾ ਸਾਡੇ ਨਾਲ ਰਹਿਣਗੇ..', DOGE ਚੀਫ ਦੇ ਅਹੁਦੇ ਤੋਂ ਮਸਕ ਦੇ ਅਸਤੀਫ਼ਾ ਦੇਣ 'ਤੇ ਪਹਿਲੀ ਵਾਰ ਬੋਲੇ ਟਰੰਪ
NEXT STORY