ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਮੰਗਲਵਾਰ ਨੂੰ ਚੀਨ ਆਯੋਜਿਤ ਹੋਣ ਵਾਲੇ ਇਵੈਂਟ 'ਚ ਐੱਸ9 ਅਤੇ ਐੱਸ9ਟੀ ਸਮਾਰਟਫੋਨ ਲਾਂਚ ਕਰੇਗੀ। ਇਨ੍ਹਾਂ ਦੋਵਾਂ ਸਮਾਰਟਫੋਨਜ਼ ਦੀ ਸਭ ਤੋਂ ਅਹਿਮ ਖਾਸੀਅਤ ਇਨ੍ਹਾਂ ਦਾ ਡੁਅਲ ਰਿਅਰ ਕੈਮਰਾ ਸੈੱਟਅਪ ਦੇ ਨਾਲ ਆਉਣਾ ਹੈ। ਇਨ੍ਹਾਂ ਦੋਵਾਂ ਸਮਾਰਟਫੋਨਜ਼ ਨੂੰ ਚੀਨ ਦੀ ਸਰਟੀਫਿਕੇਸ਼ਨ ਸਾਈਟ ਟੀਨਾ 'ਤੇ ਪਹਿਲਾਂ ਹੀ ਲਿਸਟ ਕੀਤਾ ਜਾ ਚੁੱਕਾ ਹੈ।
ਟੀਨਾ 'ਤੇ ਹੋਈ ਲਿਸਟਿੰਗ ਅਨੁਸਾਰ, ਜਿਓਨੀ ਐੱਸ9 'ਚ 5.5-ਇੰਚ ਫੁੱਲ-ਐੱਚ.ਡੀ. (1920x1080 ਪਿਕਸਲ) ਡਿਸਪਲੇ ਹੋਵੇਗੀ ਜੋ 2.5ਡੀ ਕਵਰਡ ਗਲਾਸ ਨਾਲ ਲੈਸ ਹੈ। ਇਸ ਸਮਾਰਟਫੋਨ 'ਚ 1.8 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ, 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ ਹੋ ਸਕਦੀ ਹੈ। ਸਟੋਰੇਜ ਨੂੰ 128ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਅਤੇ ਕੁਨੈਕਟੀਵਿਟੀ ਲਈ 4ਜੀ ਐੱਲ.ਟੀ.ਈ., ਜੀ.ਪੀ.ਐੱਸ., ਬਲੂਟੁਥ, ਯੂ.ਐੱਸ.ਬੀ. ਅਤੇ ਵਾਈ-ਫਾਈ ਵਰਗੇ ਫੀਚਰ ਹੋਣਗੇ।
ਉਥੇ ਹੀ ਜਿਓਨੀ ਐੱਸ9ਟੀ 'ਚ ਵੀ ਇਹੀ ਸਪੈਸੀਫਿਕੇਸ਼ਨ ਹੋਣ ਦੀ ਉਮੀਦ ਹੈ ਪਰ ਇਸ ਵਿਚ 2ਗੀਗਾਹਰਟਜ਼ 'ਤੇ ਚੱਲਣ ਵਾਲਾ ਤੇਜ਼ ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਜਿਓਨੀ ਐੱਸ9ਟੀ ਸਮਾਰਟਫੋਨ ਐੱਸ9 ਤੋਂ ਥੋੜ੍ਹਾ ਭਾਰਾ ਹੋਵੇਗਾ। ਇਨ੍ਹਾਂ ਦੋਵਾਂ ਫੋਨਜ਼ ਦਾ ਡਾਈਮੈਂਸ਼ਨ 154.2x76.4x7.4 ਮਿਲੀਮੀਟਰ ਹੋਵੇਗਾ। ਇਨ੍ਹਾਂ ਦੋਵਾਂ ਡਿਵਾਈਸ ਨੂੰ ਸਿਲਵਰ, ਗੋਲਡ ਅਤੇ ਬਲੈਕ ਕਲਰ ਵੇਰੀਅੰਟ 'ਚ ਲਾਂਚ ਕੀਤਾ ਜਾ ਸਕਦਾ ਹੈ। ਫੋਨ ਦੀ ਕੀਮਤ ਅਤੇ ਉਪਲੱਬਧਤਾ ਜਾਣਨ ਲਈ ਸਾਨੂੰ ਅਧਿਕਾਰਤ ਲਾਂਚ ਤਕ ਇੰਤਜ਼ਾਰ ਕਰਨਾ ਹੋਵੇਗਾ।
Gigabyte ਨੇ ਐਡ ਕੀਤੇ ਆਪਣੇ ਲੈਪਟਾਪ 'ਚ ਨਵੇਂ ਫੀਚਰ
NEXT STORY