ਜਲੰਧਰ- ਇਸ ਮਹੀਨੇ ਦੀ ਸ਼ੁਰੂਆਤ 'ਚ ਜੀ-ਮੇਲ 'ਚ 50 ਐੱਮ. ਬੀ ਤੱਕ ਦੇ ਅਚੈਟਮੇਂਟ ਫਾਇਲ ਲਈ ਸਪੋਰਟ ਮਿਲਣਾ ਸ਼ੁਰੂ ਹੋ ਗਿਆ ਸੀ। ਅਤੇ ਹੁਣ ਜੀ-ਮੇਲ ਵੈੱਬ 'ਤੇ ਇਕ ਨਵਾਂ ਫੀਚਰ ਜਾਰੀ ਕਰ ਦਿੱਤਾ ਗਿਆ ਹੈ। ਹੁਣ ਜੀ-ਮੇਲ ਵੈੱਬ 'ਤੇ ਵੀਡੀਓ ਸਿੱਧੇ ਸਟ੍ਰੀਮ ਹੋ ਜਾਣਗੀਆਂ। ਮਤਲਬ ਕਿ ਉਨ੍ਹਾਂ ਨੂੰ ਦੇਖਣ ਲਈ ਪਹਿਲਾਂ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਹੁਣੇ ਜੀ-ਮੇਲ 'ਚ ਕਿਸੇ ਵੀਡੀਓ ਅਟੈਚਮੇਂਟ ਨੂੰ ਦੇਖਣ ਲਈ ਪਹਿਲਾਂ ਡਾਊਨਲੋਡ ਕਰਨਾ ਹੁੰਦਾ ਹੈ।
ਇਸ ਨਵੇਂ ਅਪਡੇਟ ਦੇ ਨਾਲ ਹੀ, ਕਿਸੇ ਈ-ਮੇਲ 'ਚ ਵੀਡੀਓ ਅਟੈਚਮੇਂਟ ਦੇ ਨਾਲ ਕਲਿੱਪ 'ਚ ਇਕ ਥੰਬਨੇਲ ਵੀ ਹੋਵੇਗਾ। ਇਸ 'ਤੇ ਡਬਲ ਟੈਪ ਕਰਨ ਨਾਲ, ਯੂਟਿਊਬ ਦੀ ਤਰ੍ਹਾਂ ਹੀ ਇਕ ਵੀਡੀਓ ਪਲੇਅਰ 'ਚ ਕੰਟੇਟ ਸਟ੍ਰੀਮ ਹੋਣ ਲਗੇਗਾ। ਯੂਜ਼ਰ ਪਲੇਬੈਕ ਸਪੀਡ ਨੂੰ ਐਡਜਸਟ ਕਰ ਸਕਦੇ ਹਨ। ਮਤਲਬ ਹੁਣ ਤੁਸੀਂ ਬਿਨਾਂ ਡਾਊਨਲੋਡ ਕੀਤੇ ਹੀ ਕਿਸੇ ਵੀਡੀਓ ਨੂੰ ਵੇਖ ਸਕੋਗੇ। ਇਸ ਤੋਂ ਇਲਾਵਾ ਵੀਡੀਓ ਫਾਈਲ ਨੂੰ ਪਲੇ ਕਰਨ ਲਈ ਕਿਸੇ ਨੇਟੀਵ ਐਪ ਦੀ ਜ਼ਰੂਰਤ ਵੀ ਨਹੀਂ ਹੋਵੋਗੇ।
ਜੀ-ਮੇਲ ਵੈੱਬ 'ਤੇ ਆਇਆ ਇਹ ਵੀਡੀਓ ਸਟਰੀਮਿੰਗ ਫੀਚਰ ਯੂਟਿਊਬ, ਗੂਗਲ ਡਰਾਇਵ ਅਤੇ ਦੂਸਰੀਆਂ ਵੀਡੀਓਜ਼ ਸਟਰੀਮਿੰਗ ਐਪ ਦੀ ਤਰ੍ਹਾਂ ਹੀ ਹੈ। ਇਸ ਲਈ ਵੀਡੀਓ ਡਿਫਾਲਟ ਤੌਰ 'ਤੇ ਆਪਟਿਮਲ ਕੁਆਲਿਟੀ 'ਚ ਹੀ ਮਿਲਦੇ ਹਨ। ਇਸ ਵੀਡੀਓ ਨੂੰ ਦੁਨੀਆ ਭਰ ਦੇ ਯੂਜ਼ਰ ਲਈ ਜਾਰੀ ਕੀਤਾ ਜਾ ਰਿਹਾ ਹੈ। ਅਗਲੇ 15 ਦਿਨਾਂ 'ਚ ਇਸਦੇ ਸਾਰੇ ਯੂਜ਼ਰ ਤੱਕ ਉਪਲੱਬਧ ਹੋਣ ਦੀ ਸੰਭਾਵਨਾ ਹੈ।
4GB ਰੈਮ ਨਾਲ Samsung Galaxy S8 ਸਮਾਰਟਫੋਨ ਹੋ ਸਕਦਾ ਹੈ ਲਾਂਚ
NEXT STORY