ਜਲੰਧਰ—ਗੂਗਲ, ਫੇਸਬੁੱਕ ਅਤੇ ਟਵਿਟਰ ਵਰਗੀਆਂ ਕੰਪਨੀਆਂ 'ਚ ਕੰਮ ਕਰ ਚੁੱਕੇ ਕਰਮਚਾਰੀਆਂ ਨੇ ਕਿਹਾ ਹੈ ਕਿ ਇਹ ਟੈਕਨਾਲੋਜੀ ਪਲੇਟਫਾਰਮ ਸਾਡੇ ਦਿਮਾਗ ਅਤੇ ਸਕਿਓਰਟੀ ਨੂੰ ਹਾਈਜੈਕ ਕਰ ਰਹੇ ਹਨ। ਇਕ ਰਿਪੋਰਟ ਮੁਤਾਬਕ ਇਸ ਬਾਰੇ 'ਚ ਚਿੰਤਿਤ ਐਕਸਪਰਟਸ ਦੇ ਇਕ ਸਮੂਹ ਨੇ ਸੈਂਟਰ ਫਾਰ ਹਿਊਮਨ ਟੈਕਨਾਲੋਜੀ ਨਾਂ ਦੀ ਇਕ ਯੂਨੀਅਨ ਬਣਾਈ ਹੈ। ਸੈਂਟਰ ਫਾਰ ਹਿਊਮਨ ਟੈਕਨਾਲੋਜੀ ਦੇ ਮੁਤਾਬਕ ਵੱਡੇ ਟੈਕਨਾਲੋਜੀ ਪਲੇਟਫਾਰਮਸ ਨੇ ਕਈ ਬਿਹਤਰੀਨ ਪ੍ਰਡਾਕਟਸ ਬਣਾਏ ਹਨ ਜਿਸ ਨਾਲ ਦੁਨੀਆ ਨੂੰ ਬਹੁਤ ਫਾਇਦਾ ਹੋਇਆ ਹੈ ਪਰ ਇਨ੍ਹਾਂ ਕੰਪਨੀਆਂ ਦੀ ਵਧਦੀ ਤਕਨੀਕ ਨੇ ਇਨ੍ਹਾਂ ਤੋਂ ਸਾਨੂੰ ਚਿਪਕਾ ਲਿਆ ਹੈ। ਹੁਣ ਕੰਪਨੀਆਂ ਸਾਡੀਆਂ ਮੈਂਟਲ ਹੈਲਥ, ਸੋਸ਼ਲ ਰਿਲੇਸ਼ਨਸ਼ਿਪ ਅਤੇ ਲੋਕਤਰੰਤ 'ਤੇ ਬੁਰਾ ਪ੍ਰਭਾਵ ਪਾ ਰਹੀਆਂ ਹਨ।
ਹ ਸਮੂਹ ਹੁਣ ਇਕ ਐਂਟੀ-ਟੈਕ ਅਡਿਕਸ਼ਨ ਲਈ ਲਾਬੀਇੰਗ ਕਰਨ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬੱਚਿਆਂ 'ਤੇ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵੇ 'ਤੇ ਚਰਚਾ ਕਰਦੇ ਹੋਏ 100 ਤੋਂ ਜ਼ਿਆਦਾ ਚਾਈਲਡ ਹੈਲਥ ਐਕਸਪਰਟਸ ਨੇ 30 ਜਨਵਰੀ ਨੂੰ ਫੇਸਬੁੱਕ ਤੋਂ ਇਹ ਅਗਾਹ ਕੀਤਾ ਸੀ ਕਿ ਉਹ ਬੱਚਿਆਂ ਲਈ ਵੀਡੀਓ ਕਾਲਿੰਗ ਅਤੇ ਮੈਸੇਜਿੰਗ ਲਈ ਡਿਵੈੱਲਪ ਕੀਤੇ ਗਏ ਐਪ ਮੈਸੇਂਜਰ ਕਿਡਸ 'ਤੇ ਰੋਕ ਲੱਗਾ ਦਵੇ। ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੂੰ ਲਿਖੇ ਗਏ ਇਕ ਓਪਨ ਲੇਟਰ 'ਚ ਐਕਸਪਰਟਸ ਨੇ ਕਿਹਾ ਕਿ ਛੋਟੇ ਬੱਚੇ ਸੋਸ਼ਲ ਮੀਡੀਆ ਅਕਾਊਂਟਸ ਲਈ ਬਿਲਕੁਲ ਵੀ ਤਿਆਰ ਨਹੀਂ ਹੈ। ਸੈਂਟਰ ਫਾਰ ਹਿਊਮਨ ਟੈਕਨਾਲੋਜੀ ਦੇ ਕੈਂਪੇਨ 'ਦਿ ਟਰੂਥ ਅਬਾਓਟ ਟੈਕ' ਦਾ ਮੁੱਖ ਉਦੇਸ਼ ਸਟੂਡੈਂਟਸ 'ਚ ਜਾਗਰੂਕਤਾ ਲਿਆਉਣਾ ਅਤੇ ਪੈਂਰਟਸ ਅਤੇ ਟੀਚਰਸ ਨੂੰ ਟੈਕਨਾਲੋਜੀ ਦੇ ਖਤਰਿਆਂ 'ਚ ਅਗਵਤ ਕਰਵਾਉਣਾ ਹੈ। ਇਸ ਕੈਂਪੇਨ 'ਚ ਸਮੂਹ ਇਹ ਦੱਸੇਗਾ ਕਿ ਕਿਸ ਤਰ੍ਹਾਂ ਨਾਲ ਸੋਸ਼ਲ ਮੀਡੀਆ ਦੀ ਵਧਦੀ ਵਰਤੋਂ ਸੋਸਾਇਟੀ 'ਚ ਡਿਪਰੈਸ਼ਨ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ।
ਅਮਰੀਕਾ 'ਚ Apple Music ਬਣ ਸਕਦਾ ਹੈ ਸਭ ਤੋਂ ਵੱਡਾ ਮਿਊਜ਼ਿਕ ਪਲੇਟਫਾਰਮ : ਰਿਪੋਰਟ
NEXT STORY