ਜਲੰਧਰ- ਗੂਗਲ ਵੱਲੋਂ ਹਾਲ ਹੀ 'ਚ ਮੈਪਸ ਐਪਲੀਕੇਸ਼ਨ ਲਈ ਇਕ ਨਵੀਂ ਅਪਡੇਟ ਦਾ ਐਲਾਨ ਕੀਤਾ ਗਿਆ ਹੈ। ਇਸ ਨਵੀਂ ਅਪਡੇਟ ਨਾਲ ਯੂਜ਼ਰਜ਼ ਕੈਲੰਡਰ ਤੋਂ ਆਉਣ ਵਾਲੇ ਇਵੈਂਟਸ ਨੂੰ ਸਿੱਧੇ ਤੌਰ 'ਤੇ ਐਪ 'ਤੇ ਹੀ ਦੇਖ ਸਕਣਗੇ। ਇਸ ਅਪਡੇਟ ਲਈ 30 ਸਤੰਬਰ ਨੂੰ ਐਲਾਨ ਕੀਤਾ ਗਿਆ ਸੀ, ਜਿਸ ਨੂੰ ਖਾਸ ਤੌਰ 'ਤੇ ਯੂਜ਼ਰਜ਼ ਦੇ ਤਜਰਬੇ ਨੂੰ ਹੋਰ ਵੀ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਲਿਆਂਦਾ ਗਿਆ ਹੈ। ਗੂਗਲ ਅਨੁਸਾਰ ਇਸ ਅਪਡੇਟ ਨਾਲ ਯੂਜ਼ਰਜ਼ ਆਪਣੇ ਰੋਜ਼ਾਨਾ ਟਾਸਕਸ, ਯਾਤਰਾ ਦੀ ਨਿਸ਼ਚਿਤ ਜਗ੍ਹਾ ਅਤੇ ਨਿਯੁਕਤੀਆਂ ਨੂੰ ਨੈਵੀਗੇਟ ਕਰ ਕੇ ਸਮੇਂ ਦੀ ਬੱਚਤ ਕਰ ਸਕਨਗੇ। ਇਸ ਦੇ ਨਾਲ ਹੀ ਗੂਗਲ ਦੀ ਇਕ ਹੋਰ ਅਪਡੇਟ 'ਚ ਯੂਜ਼ਰਜ਼ ਆਉਣ ਵਾਲੇ ਇਵੈਂਟਸ ਅਤੇ ਨਿਯੁਕਤੀਆਂ ਦੀ ਜਾਣਕਾਰੀ ਨੂੰ ਡੈਡੀਕੇਟਿਡ ਟੈਬਜ਼ 'ਚ ਐਕਸੈਸ ਕਰ ਸਕਣਗੇ।
ਇਸ ਫੰਕਸ਼ਨ ਨੂੰ ਅਨੇਬਲ ਕਰਨ ਲਈ ਯੂਜ਼ਰਜ਼ ਨੂੰ ਗੂਗਲ ਮੈਪ ਅਤੇ ਗੂਗਲ ਕੈਲੰਡਰ ਦੋਨਾਂ 'ਚ ਲਾਗ-ਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਕਿਸੇ ਇਵੈਂਟ ਨੂੰ ਕੈਲੰਡਰ 'ਚ ਐਡ ਕਰਨ ਸਮੇਂ ਲੋਕੇਸ਼ਨ ਨੂੰ ਵੀ ਐਡ ਕਰ ਕੇ ਇਸ ਨੂੰ ਅਨੇਬਲ ਕੀਤਾ ਜਾ ਸਕਦਾ ਹੈ।
ਟੈਲੀਕਾਮ ਕੰਪਨੀਆਂ 'ਚ ਛਿੜੀ ਇੰਟਰਨੈਸ਼ਨਲ ਪਲਾਨਜ਼ ਦੀ ਜੰਗ
NEXT STORY