ਜਲੰਧਰ- ਦੇਸ਼ 'ਚ ਦੂਰਸੰਚਾਰ ਕੰਪਨੀਆਂ 'ਚ ਦਰਾਂ ਘਟਾਉਣ ਦੀ ਹੋੜ ਹੁਣ ਅੰਤਰਰਾਸ਼ਟਰੀ ਰੋਮਿੰਗ 'ਤੇ ਸ਼ੁਰੂ ਹੋ ਗਈ ਹੈ। ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਏਅਰਟੈੱਲ ਨੇ ਇਸ ਦੀ ਪਹਿਲ ਕਰਦੇ ਹੋਏ ਵਿਦੇਸ਼ ਯਾਤਰਾ ਕਰਨ ਵਾਲੇ ਯੂਜ਼ਰਸ ਲਈ ਕਈ ਨਵੀਆਂ ਆਫਰਜ਼ ਲਾਂਚ ਕੀਤੀਆਂ ਹਨ। ਜਿਸ ਤਹਿਤ ਇੰਟਰਨੈਸ਼ਨਲ ਰੋਮਿੰਗ ਦੌਰਾਨ ਇਨਕਮਿੰਗ ਕਾਲ ਅਤੇ ਭਾਰਤ 'ਚ ਮੈਸੇਜ ਭੇਜਣਾ ਫ੍ਰੀ ਕਰ ਦਿੱਤਾ ਗਿਆ ਹੈ। ਵੋਡਾਫੋਨ ਅਤੇ ਆਈਡੀਆ ਕੁਝ ਮਹੀਨੇ ਪਹਿਲਾਂ ਆਪਣੇ ਇੰਟਰਨੈਸ਼ਨਲ ਰੋਮਿੰਗ ਪੈਕ ਦੀਆਂ ਦਰਾਂ 'ਚ ਕਟੌਤੀ ਕਰ ਚੁੱਕੀ ਹੈ। ਆਓ ਜਾਣਦੇ ਹਾਂ ਟੈਲੀਕਾਮ ਕੰਪਨੀਆਂ ਦੇ ਕੁਝ ਖਾਸ ਆਫਰਜ਼-
Airtel
ਇੰਟਰਨੈਸ਼ਨਲ ਰੋਮਿੰਗ ਦੌਰਾਨ ਇਨਕਮਿੰਗ ਕਾਲ ਅਤੇ ਭਾਰਤ 'ਚ ਮੈਸੇਜ ਭੇਜਣਾ ਫ੍ਰੀ। ਡਾਟਾ ਸ਼ੁਲਕ ਵੀ 650 ਰੁਪਏ ਪ੍ਰਤੀ ਐੱਮ.ਬੀ. ਤੋਂ ਘੱਟ ਕੇ 3 ਰੁਪਏ ਪ੍ਰਤੀ ਐੱਮ.ਬੀ. ਕਰ ਦਿੱਤਾ। ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਦੇ 30 ਦਿਨ ਦੇ ਪੈਕ 'ਚ 3ਜੀ.ਬੀ. ਡਾਟਾ, ਅਸੀਮਿਤ ਇਨਕਮਿੰਗ ਕਾਲ। ਭਾਰਤ ਲਈ 400 ਮਿੰਟ ਦੀ ਕਾਲ ਅਤੇ ਅਸੀਮਿਤ ਐੱਸ. ਐੱਮ.ਐੱਸ. ਸੁਵਿਧਾ।
RCom plans
ਰਿਲਾਇੰਸ ਕਮਿਊਨੀਕੇਸ਼ਨ (ਆਰਕਾਮ) 100 ਤੋਂ ਲੈ ਕੇ 2,500 ਰੁਪਏ ਤੱਕ ਦੇ ਕਾਲਿੰਗ ਕਾਰਡ ਦੀ ਸੁਵਿਧਾ ਦਿੰਦੀ ਹੈ। ਇਸ ਦੀ ਵੈਲੇਡੇਟੀ 30 ਦਿਨਾਂ ਤੋਂ ਲੈ ਕੇ 90 ਦਿਨਾਂ ਤੱਕ ਲਈ ਹੈ।
Idea
599 ਰੁਪਏ ਪ੍ਰਤੀ ਦਿਨ ਰੈਂਟਲ 10 ਦਿਨਾਂ ਦੀ ਵੈਲੇਡੇਟੀ ਦੇ ਨਾਲ ਖਾਸ ਪਲਾਨ। ਇਹ ਪਲਾਨ ਹਾਂਗਕਾਂਗ, ਮਕਾਉ, ਸਿੰਗਾਪੁਰ, ਮਲੇਸ਼ੀਆ, ਸ਼੍ਰੀਲੰਕਾ, ਕੰਬੋਡੀਆ ਅਤੇ ਫਿਲੀਪੀਂਸ ਲਈ। 1,499 ਰੁਪਏ 'ਚ ਇੰਟਰਨੈਸ਼ਨਲ ਵਾਇਸ, ਐੱਸ.ਐੱਮ.ਐੱਸ. ਅਤੇ ਡਾਟਾ ਰੋਮਿੰਗ ਪੈਕ 30 ਦਿਨਾਂ ਦੀ ਵੈਲੇਡੇਟੀ ਦੇ ਨਾਲ 42 ਦੇਸ਼ਾਂ ਲਈ।
Vodafone India
ਇੰਟਰਨੈਸ਼ਨਲ ਰੋਮਿੰਗ ਪੈਕ ਤੋਂ ਇਲਾਵਾ ਸਕਿਓਰਿਟੀ ਚਾਰਜ ਵੀ ਚੁਕਾਉਣਾ ਹੁੰਦਾ ਹੈ। 599 ਰੁਪਏ ਚੁਕਾਉਣ 'ਤੇ ਕਾਲ 'ਤੇ 72 ਫੀਸਦੀ ਤੱਕ ਅਤੇ ਮੋਬਾਇਲ ਇੰਟਰਨੈੱਟ 'ਤੇ 93 ਫੀਸਦੀ ਤੱਕ ਛੋਟ 55 ਦੇਸ਼ਾਂ ਲਈ। 1499 ਰੁਪਏ 'ਚ 30 ਫ੍ਰੀ ਇਨਕਮਿੰਗ ਮਿੰਟ, ਕਾਲ 'ਤੇ 78 ਫੀਸਦੀ ਤੱਕ ਦੀ ਛੋਟ ਅਤੇ ਮੋਬਾਇਲ ਇੰਟਰਨੈੱਟ 'ਤੇ 95 ਫੀਸਦੀ ਤੱਕ ਦੀ ਛੋਟ 53 ਦੇਸ਼ਾਂ ਲਈ।
ਫੇਸਬੁਕ ਦੇ ਇਸ ਫੀਚਰ ਨਾਲ ਸ਼ਾਪਿੰਗ ਹੋਵੇਗੀ ਹੋਰ ਵੀ ਆਸਾਨ
NEXT STORY