ਜਲੰਧਰ- ਗੂਗਲ ਦੀ ਵੌਇਸ ਅਤੇ ਵੀਡੀਓ ਕਾਲਿੰਗ ਐਪ Duo 'ਚ ਸਮੇਂ-ਸਮੇਂ 'ਤੇ ਯੂਜ਼ਰਸ ਦੀ ਜਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਅਪਡੇਟ ਪੇਸ਼ ਕੀਤੇ ਜਾਂਦੇ ਹਨ। ਪਿਛਲੇ ਸਾਲ ਦਿਸੰਬਰ 'ਚ ਗੂਗਲ ਨੇ Duo ਦੇ 25 ਵਰਜ਼ਨ ਨੂੰ ਪੇਸ਼ ਕੀਤਾ ਸੀ। ਇਸ ਵਾਰ Duo 25.1 ਵਰਜ਼ਨ 'ਚ ਕਈ ਨਵੇਂ ਫੀਚਰਸ ਪੇਸ਼ ਕੀਤੇ ਗਏ ਹਨ । ਇਸ ਅਪਡੇਟ ਤੋਂ ਬਾਅਦ Duo ਯੂਜ਼ਰਸ ਉਨ੍ਹਾਂ ਲੋਕਾਂ ਨੂੰ ਵੌਇਸ ਕਾਲ ਕਰ ਸਕਦੇ ਹਨ, ਜੋ ਇਹ ਐਪ ਇਸਤੇਮਾਲ ਨਹੀਂ ਕਰਦੇ।
ਸੁੱਣਨ 'ਚ ਥੋੜ੍ਹਾ ਅਜੀਬ ਲਗਦਾ ਹੈ ਕਿ ਬਿਨਾਂ ਐਪ ਦੇ ਕਿਸੇ ਨੂੰ ਕਾਲ ਕਿਵੇਂ ਕੀਤੀ ਜਾ ਸਕਦੀ ਹੈ। Android Police ਦੀ ਖਬਰ ਮੁਤਾਬਕ ਬਿਨਾਂ ਇਸ ਸਰਵਿਸ 'ਚ ਰਜਿਸਟਰਡ ਹੋਏ ਵੀ Duo ਰਾਹੀਂ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ। ਪਰ ਫਿਲਹਾਲ ਇਹ ਸਹੂਲਤ ਕੁਝ ਐਂਡ੍ਰਾਇਡ ਯੂਜ਼ਰਸ ਲਈ ਹੈ। iOS ਯੂਜ਼ਰਸ ਸਿਰਫ ਉਨ੍ਹਾਂ ਲੋਕਾਂ ਨੂੰ ਕਾਲ ਕਰ ਸਕਦੇ ਹਨ, ਜਿਨ੍ਹਾਂ ਨੇ ਇਹ ਐਪ ਡਾਊਨਲੋਡ ਕੀਤੀ ਹੈ।
ਜਿਸ ਯੂਜ਼ਰ ਦੇ ਕੋਲ ਐਪ ਨਹੀਂ ਉਹ ਵੌਇਸ ਕਾਲ ਰੀਸੀਵ ਕਰ ਸਕੇਗਾ ਅਤੇ ਕਾਲ ਪੂਰੀ ਹੋਣ ਤੋਂ ਬਾਅਦ ਯੂਜ਼ਰ ਨੂੰ ਐਪ ਨੂੰ ਇੰਸਟਾਲ ਕਰਨ ਲਈ ਕਿਹਾ ਜਾਵੇਗਾ। ਕਾਲ ਤੋਂ ਬਾਅਦ ਐਪ ਇੰਸਟਾਲ ਕਰਨਾ ਹੈ ਜਾਂ ਨਹੀਂ ਇਹ ਯੂਜ਼ਰ ਦੇ ਉਪਰ ਨਿਰਭਰ ਕਰਦਾ ਹੈ। ਇਸ ਤੋਂ ਇਲਾਵਾ ਸਕ੍ਰੀਨ 'ਤੇ ਇਕ ਪਾਪ-ਅਪ ਆਵੇਗਾ ਜਿਸ 'ਚ ਉਨ੍ਹਾਂ ਨੂੰ ਕਾਲਰ ਨੂੰ ਬਲਾਕ ਕਰਨ ਦੀ ਆਪਸ਼ਨ ਦਿੱਤੀ ਜਾਵੇਗੀ। ਹਾਲਾਂਕਿ 4uo 'ਚ ਸ਼ਾਮਿਲ ਹੋਏ ਇਸ ਫੀਚਰ ਦੇ ਬਾਰੇ 'ਚ ਕੰਪਨੀ ਵਲੋਂ ਕੋਈ ਆਧਿਕਾਰਿਤ ਐਲਾਨ ਨਹੀਂ ਕੀਤਾ ਗਿਆ ਹੈ।
Astrum ST150 ਬਲੂਟੁੱਥ ਸਪੀਕਰ ਭਾਰਤ 'ਚ ਹੋਇਆ ਲਾਂਚ
NEXT STORY