ਜਲੰਧਰ- ਜਿਵੇਂ ਕਿ ਕਈ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਭਾਰਤ 'ਚ ਸਿਨੇਮਾ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ ਅਤੇ ਗੂਗਲ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ। ਇਸੇ ਨੂੰ ਮੁੱਖ ਰੱਖਦੇ ਹੋਏ ਗੂਗਲ ਬਾਲੀਵੁਡ ਲਵਰਸ ਲਈ ਇਕ ਨਵਾਂ ਸਰਚਟੂਲ ਲੈ ਕੇ ਆਇਆ ਹੈ ਜਿਸ ਨਾਲ ਫਿਲਮੀ ਦੁਨੀਆ ਨਾਲ ਜੁੜੇ ਕਿਸੇ ਵੀ ਸਵਾਲ ਦਾ ਜਵਾਬ ਤੁਸੀਂ ਕੁੱਝ ਹੀ ਸਕਿੰਟਾਂ 'ਚ ਲੈ ਸਕੋਗੇ। ਅਸਲ 'ਚ ਗੂਗਲ ਨੇ ਇਕ ਰਿਸਰਚ 'ਚ ਇਹ ਪਾਇਆ ਹੈ ਕਿ ਗੂਗਲ 'ਤੇ ਜ਼ਿਆਦਾਤਰ ਲੋਕ ਫਿਲਮੀ ਦੁਨੀਆ ਨਾਲ ਜੁੜੀ ਜਾਣਕਾਰੀ ਹੀ ਸਰਚ ਕਰਦੇ ਹਨ। ਇਸ ਟੂਲ ਦੁਆਰਾ ਤੁਸੀਂ ਕਿਸੇ ਵੀ ਫਿਲਮ ਦੀ ਸਾਲ ਪੁਰਾਣੀ ਲੋਕੇਸ਼ਨ, ਗਾਣੇ, ਡਾਇਲਾਗਜ਼ ਆਦਿ ਬਾਰੇ ਵੀ ਜਾਣ ਸਕਦੇ ਹੋ।
ਇਸ ਨਵੇਂ ਸਰਚ ਟੂਲ ਨੂੰ ਲਾਂਚ ਕਰਨ ਲਈ ਗੂਗਲ ਨੇ ਇਕ ਸ਼ਾਰਟ ਫਿਲਮ ਵੀ ਪੇਸ਼ ਕੀਤੀ ਹੈ ਜੋ ਬੇਹੱਦ ਹੀ ਭਾਵਨਾਤਮਕ ਹੈ। ਇਸ ਫਿਲਮ 'ਚ ਇਕ ਪੁੱਤਰ ਆਪਣੇ ਪਿਤਾ ਦੇ ਫਿਲਮਾਂ 'ਚ ਕੰਮ ਕਰਨ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਦਾ ਹੈ, ਜਿਸ ਨਾਲ ਉਸ ਦੇ ਪਿਤਾ ਨੂੰ ਆਪਣੀ ਜਿੱਤ ਨਜ਼ਰ ਆਉਂਦੀ ਹੈ। ਫਾਦਰਜ਼ ਡੇਅ ਤੋਂ ਪਹਿਲਾਂ ਗੂਗਲ ਦੀ ਪੇਸ਼ ਕੀਤੀ ਗਈ ਇਹ ਫਿਲਮ ਸੱਚਮੁਚ ਤਾਰੀਫ ਦੇ ਕਾਬਿਲ ਹੈ। ਇਸ ਭਾਵਨਾਵਾਂ ਨਾਲ ਭਰਭੂਰ ਕਹਾਣੀ ਨੂੰ ਤੁਸੀਂ ਉੱਪਰ ਦਿੱਤੀ ਵੀਡੀਓ 'ਚ ਦੇਖ ਸਕਦੇ ਹੋ।
ਚੈਟਬੋਟ ਟੈਕਨਾਲੋਜੀ 'ਚ ਸੁਧਾਰ ਲਈ ਮਾਈਕ੍ਰੋਸਾਫਟ ਨੇ ਖਰੀਦੀ Wand Labs
NEXT STORY